ਖਾਲੀ ਪੇਟ ਸੌਣ ਨਾਲ ਵੀ ਹੋ ਸਕਦਾ ਹੈ ਦਿਮਾਗ਼ੀ ਬੁਖ਼ਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿਮਾਗ਼ੀ ਬੁਖ਼ਾਰ ਨਾਲ ਹੋਈ 57 ਬੱਚਿਆਂ ਦੀ ਮੌਤ

Encephalitis outbreak reason behind Bihar children death

ਬਿਹਾਰ: ਬਿਹਾਰ ਦੇ ਮੁਜੱਫ਼ਰਪੁਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਦਿਮਾਗ਼ੀ ਬੁਖ਼ਾਰ ਦੀ ਦਹਿਸ਼ਤ ਫੈਲੀ ਹੋਈ ਹੈ। ਐਕਿਊਟ ਇੰਸੇਫਿਲਾਈਟਿਸ ਸਿੰਡ੍ਰੋਮ ਅਤੇ ਜਾਪਾਨੀ ਇੰਸੇਫਿਲਾਈਟਿਸ ਨੂੰ ਬਿਹਾਰ ਵਿਚ ਦਿਮਾਗ਼ੀ ਬੁਖ਼ਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦਾ ਕੋਈ ਨਿਸ਼ਚਿਤ ਕਾਰਨ ਨਹੀਂ ਹੈ ਕਿ ਇਹ ਕਿਸ ਵਜ੍ਹਾ ਕਰ ਕੇ ਹੁੰਦਾ ਹੈ। ਮੁਜੱਫ਼ਰਪੁਰ ਦੇ ਸਿਵਿਲ ਸਰਜਨ ਡਾ. ਸ਼ੈਲੇਸ਼ ਸਿੰਘ ਨੇ ਦਸਿਆ ਕਿ ਬਿਮਾਰ ਬੱਚਿਆਂ ਵਿਚ ਘਟ ਬਲੱਡ ਸ਼ੁਗਰ ਜਾਂ ਸੋਡੀਅਮ ਅਤੇ ਪੋਟੇਸ਼ੀਅਮ ਦੀ ਕਮੀ ਦੇਖੀ ਗਈ ਹੈ।

ਬੱਚਿਆਂ ਦੇ ਬਿਮਾਰ ਹੋਣ ਦੀ ਵਜ੍ਹਾ ਤੇਜ਼ ਗਰਮੀ, ਭੁੱਖੇ ਰਹਿਣਾ ਅਤੇ ਕੁਪੋਸ਼ਣ ਦਸਿਆ ਜਾ ਰਿਹਾ ਹੈ। ਮੁਜੱਫ਼ਰਪੁਰ ਦੇ ਕਈ ਸ਼ਿਸ਼ੂ ਰੋਗਾਂ ਮੁਤਾਬਕ ਜ਼ਿਆਦਾਤਰ ਕੁਪੋਸ਼ਿਤ ਬੱਚੇ ਜ਼ਿਆਦਾ ਗਰਮੀ ਵਿਚ ਕਿਸੇ ਟਾਕਿਸਨ ਤੋਂ ਬਿਮਾਰ ਹੋ ਰਹੇ ਹਨ ਜਿਸ ਦੀ ਪਹਿਚਾਣ ਨਹੀਂ ਹੋ ਸਕੀ। ਹਾਈਪੋਗਲਾਈਸੀਮੀਆ ਦਾ ਇਹਨਾਂ ਮਾਮਲਿਆਂ ਨਾਲ ਕੀ ਸਬੰਧ ਹੈ ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਆਖਰ ਹਾਈਪੋਗਲਾਈਸੀਮੀਆ ਕੀ ਹੈ।

ਮੈਯੋ ਕਲੀਨਿਕ ਮੁਤਾਬਕ ਹਾਈਪੋਗਲਾਈਸੀਮੀਆ ਇਕ ਅਜਿਹੀ ਕੰਡੀਸ਼ਨ ਹੈ ਜਦੋਂ ਬਲੱਡ ਸ਼ੁਗਰ ਬਹੁਤ ਘਟ ਹੋ ਜਾਂਦੀ ਹੈ। ਹਾਈਪੋਗਲਾਈਸੀਮੀਆ ਦਾ ਸਬੰਧ ਅਕਸਰ ਸ਼ੁਗਰ ਨਾਲ ਹੁੰਦਾ ਹੈ। ਇਹ ਕੋਈ ਬਿਮਾਰੀ ਨਹੀਂ ਹੈ ਇਹ ਸਿਹਤ ਸਬੰਧੀ ਕੋਈ ਮੁਸ਼ਕਿਲ ਦਾ ਇੰਡੀਕੇਟਰ ਹੈ। ਜਦੋਂ ਬਲੱਡ ਸ਼ੁਗਰ 70 ਮਿਲੀਗ੍ਰਾਮ ਪ੍ਰਤੀ ਡੇਸੀਲੀਟਰ 'ਤੇ ਹੋਵੇ ਤਾਂ ਹਾਈਪੋਗਲਾਈਸੀਮੀਆ ਦੇ ਤੁਰੰਤ ਇਲਾਜ ਦੀ ਜ਼ਰੂਰਤ ਹੁੰਦੀ ਹੈ।

ਇਸ ਦੇ ਲਈ ਹਾਈ ਸ਼ੁਗਰ ਫੂਡ ਜਾਂ ਡ੍ਰਿੰਕ ਜਾਂ ਫਿਰ ਦਵਾਈਆਂ ਦੀ ਜ਼ਰੂਰਤ ਹੁੰਦੀ ਹੈ। ਹਾਈਪੋਗਲਾਈਸੀਮੀਆ ਦਾ ਇਲਾਜ ਨਾ ਕਰਵਾਉਣ 'ਤੇ ਦੌਰਾ, ਬੇਹੋਸ਼ੀ ਅਤੇ ਮੌਤ ਵੀ ਹੋ ਸਕਦੀ ਹੈ। ਸਾਲ 2014 ਵਿਚ ਇੰਡੀਅਨ ਐਕੇਡਮੀ ਆਫ਼ ਪੀਡੀਏਟ੍ਰਿਕਸ ਦੇ Misery of Mystery of Muzaffarpur  ਲੇਖ ਵਿਚ ਦਸਿਆ ਗਿਆ ਸੀ ਕਿ ਕੁਝ ਐਕਸਪਟ੍ਰਸ ਨੇ ਲੀਚੀ ਅਤੇ ਮੁਜੱਫ਼ਰਪੁਰ ਵਿਚ ਅਪ੍ਰੈਲ-ਜੁਲਾਈ ਵਿਚ ਸਾਹਮਣੇ ਆਉਣ ਵਾਲੇ ਦਿਮਾਗ਼ੀ ਬੁਖ਼ਾਰ ਵਿਚ ਸਬੰਧ ਹੋਣ ਦੀ ਹਾਈਪੋਥੀਸਿਸ ਦਿੱਤੀ ਸੀ।

ਇਸ ਨੂੰ ਖਾਲੀ ਪੇਟ ਨਹੀਂ ਖਾਣਾ ਚਾਹੀਦਾ ਖ਼ਾਸ ਕਰ ਕੇ ਜਦੋਂ ਇਹ ਪੱਕੀਆਂ ਹੁੰਦੀਆਂ ਹਨ ਕਿਉਂਕਿ ਇਸ ਵਿਚ ਹਾਈਪੋਗਲਾਈਸੀਨ A ਅਤੇ ਮਿਥਾਇਲੀਨਸਾਇਕਲੋਪ੍ਰੋਪਾਇਲ-ਗਲਾਈਸਿਨ ਹੁੰਦਾ ਹੈ ਜਿਸ ਨਾਲ ਉਲਟੀ ਆ ਸਕਦੀ ਹੈ ਤੇ ਬੁਖ਼ਾਰ ਹੋ ਸਕਦਾ ਹੈ। ਹਾਈਪੋਗਲਾਈਸੀਨ ਗਲੂਕੋਜ਼ ਪ੍ਰੋਡਿਊਸ ਕਰਨ ਦੀ ਸ਼ਰੀਰ ਦੀ ਸਮਰੱਥਾ ਨੂੰ ਰੋਕਦਾ ਹੈ ਅਤੇ ਹਾਈਪੋਗਲਾਈਸੀਮੀਆ ਦਾ ਕਾਰਨ ਬਣ ਸਕਦਾ ਹੈ।

ਮੀਡੀਆ ਰਿਪੋਰਟਸ ਮੁਤਾਬਕ ਰਜਿੰਦਰ ਮੈਮੋਰੀਅਲ ਰਿਸਰਚ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਪਟਨਾ ਅਤੇ ਨੈਸ਼ਨਲ ਸੈਂਟਰ ਫਾਰ ਡਿਜੀਜ਼ ਕੰਟਰੋਲ ਦਿਮਾਗ਼ੀ ਤੇਜ਼ ਬੁਖ਼ਾਰ ਪਿੱਛੇ ਮੁੱਖ ਵਜ੍ਹਾ ਦਾ ਪਤਾ ਲਗਾਉਣ ਲਈ ਵਿਸ਼ੇਸ਼ ਪਹਿਲ ਕਰੇਗਾ। ਇਹ ਟੀਮ ਇਸ ਬਿਮਾਰੀ ਤੋਂ ਪ੍ਰਭਾਵਿਤ ਬੱਚਿਆਂ ਦੇ ਰਹਿਣ ਸਹਿਣ, ਭੋਜਨ 'ਤੇ ਸਟੱਡੀ ਕਰੇਗੀ।