ਗਰਭਵਤੀ ਨੂੰ ਹੋਵੇ ਸੂਗਰ, ਤਾਂ ਬੱਚੇ 'ਚ ਹੋ ਸਕਦੈ ਆਟਿਜ਼ਮ ਦਾ ਖ਼ਤਰਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਗਰਭਵਤੀ ਮਹਿਲਾ ਦੇ ਸੂਗਰ ਤੋਂ ਪੀਡ਼ਤ ਹੋਣ 'ਤੇ ਉਸ ਦੇ ਬੱਚਿਆਂ ਵਿਚ ਆਟਿਜ਼ਮ ਸਪੇੈਕਟ੍ਰਮ ਡਿਸਾਰਡਰ (ਏਐਸਡੀ) ਦਾ ਖ਼ਤਰਾ ਵੱਧ ਜਾਂਦਾ ਹੈ। ਇਹ ਗੱਲ ਇਕ ਜਾਂਚ 'ਚ ਸਾਹਮਣੇ...

pregnant lady

ਗਰਭਵਤੀ ਮਹਿਲਾ ਦੇ ਸੂਗਰ ਤੋਂ ਪੀਡ਼ਤ ਹੋਣ 'ਤੇ ਉਸ ਦੇ ਬੱਚਿਆਂ ਵਿਚ ਆਟਿਜ਼ਮ ਸਪੇੈਕਟ੍ਰਮ ਡਿਸਾਰਡਰ (ਏਐਸਡੀ) ਦਾ ਖ਼ਤਰਾ ਵੱਧ ਜਾਂਦਾ ਹੈ। ਇਹ ਗੱਲ ਇਕ ਜਾਂਚ 'ਚ ਸਾਹਮਣੇ ਆਈ ਹੈ। ਏਐਸਡੀ ਮਾਨਸਿਕ ਵਿਕਾਸ ਨਾਲ ਸਬੰਧਤ ਵਿਕਾਰ ਹੈ,  ਜਿਸ ਵਿਚ ਵਿਅਕਤੀ ਨੂੰ ਸਮਾਜਿਕ ਸੰਚਾਰ ਸਥਾਪਤ ਕਰਨ ਵਿਚ ਸਮੱਸਿਆ ਆਉਂਦੀ ਹੈ ਅਤੇ ਉਹ ਆਟਿਜ਼ਮ ਬਣ ਜਾਂਦਾ ਹੈ।  ਅਮਰੀਕਾ ਦੀ ਹੈਲਥਕੇਅਰ ਕੰਪਨੀ ਕੈਸੇਰ ਪਰਮਾਨੈਂਟ ਦੇ ਐਨੀ ਐਚ. ਸਿਆਂਗ ਸਮੇਤ ਇਸ ਜਾਂਚ ਵਿਚ ਸ਼ਾਮਿਲ ਖੋਜਕਰਤਾਵਾਂ ਨੇ ਦੱਸਿਆ ਕਿ

ਇਹ ਖ਼ਤਰਾ ਟਾਈਪ - 1 ਅਤੇ ਟਾਈਪ - 2 ਦੇ ਵਿਕਾਰ ਅਤੇ ਗਰਭਾਵਸਥਾ ਦੇ ਦੌਰਾਨ ਸੂਗਰ ਨਾਲ ਪੀਡ਼ਤ ਹੋਣ ਨਾਲ ਸਬੰਧਤ ਹੈ। ਜਾਂਚ ਦੇ ਨਤੀਜਿਆਂ ਵਿਚ ਪਾਇਆ ਗਿਆ ਕਿ ਏਐਸਡੀ ਦਾ ਖ਼ਤਰਾ ਸੂਗਰ ਰਹਿਤ ਔਰਤਾਂ ਦੇ ਬੱਚਿਆਂ ਦੀ ਤੁਲਨਾ ਵਿਚ ਉਨ੍ਹਾਂ ਗਰਭਵਤੀ ਔਰਤਾਂ ਦੇ ਬੱਚਿਆਂ ਵਿਚ ਜ਼ਿਆਦਾ ਹੁੰਦਾ ਹੈ, ਜਿਨ੍ਹਾਂ ਵਿਚ 26 ਹਫ਼ਤੇ ਦੇ ਕੁੱਖ ਦੇ ਦੌਰਾਨ ਸੂਗਰ ਦੀ ਸ਼ਿਕਾਇਤ ਪਾਈ ਜਾਂਦੀ ਹੈ। 

ਮਾਹਰ ਮੁਤਾਬਕ ਮਾਂ ਵਿਚ ਸੂਗਰ ਦੀ ਗੰਭੀਰਤਾ ਸੂਗਰ ਪੀਡ਼ਤ ਮਹਿਲਾ ਦੇ ਬੱਚਿਆਂ ਵਿਚ ਆਟਿਜ਼ਮ ਦੀ ਸ਼ਿਕਾਇਤ ਨਾਲ ਜੁਡ਼ੀ ਹੁੰਦੀ ਹੈ। ਜਾਂਚ ਵਿਚ 4,19,425 ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ, ਜਿਨ੍ਹਾਂ ਦਾ ਜਨਮ 28 ਤੋਂ 44 ਹਫ਼ਤੇ ਦੇ ਅੰਦਰ ਹੋਇਆ ਸੀ। ਇਹ ਜਾਂਚ 1995 ਤੋਂ ਲੈ ਕੇ 2012 ਦੇ ਦੌਰਾਨ ਕੀਤਾ ਗਿਆ। ਆਟਿਜ਼ਮ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ ਆਟਿਜ਼ਮ, ਮਾਨਸਿਕ ਬਿਮਾਰੀ। ਹਰ ਸਾਲ 2 ਅਪ੍ਰੈਲ ਨੂੰ ਆਟਿਜ਼ਮ ਜਾਗਰੂਕਤਾ ਦਿਨ ਮਨਾਇਆ ਜਾਂਦਾ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਆਟਿਜ਼ਮ ਹੈ ਕੀ।

ਦਰਅਸਲ ਆਟਿਜ਼ਮ ਦਿਮਾਗ ਦੇ ਵਿਕਾਸ ਵਿਚ ਰੁਕਾਵਟ ਪਾਉਣ ਅਤੇ ਵਿਕਾਸ ਦੇ ਦੌਰਾਨ ਹੋਣ ਵਾਲਾ ਵਿਕਾਰ ਹੈ। ਆਟਿਜ਼ਮ ਨਾਲ ਝੂਜ ਰਹੇ ਵਿਅਕਤੀ ਬਾਹਰੀ ਦੁਨੀਆਂ ਤੋਂ ਅਣਜਾਨ ਅਪਣੀ ਹੀ ਦੁਨੀਆਂ ਵਿਚ ਗੁਆਚਿਆ ਰਹਿੰਦਾ ਹੈ। ਕੀ ਤੁਸੀਂ ਜਾਣਦੇ ਹੋ ਵਿਅਕਤੀ ਦੇ ਵਿਕਾਸ ਸਬੰਧੀ ਸਮੱਸਿਆਵਾਂ ਵਿਚ ਆਟਿਜ਼ਮ ਤੀਜੇ ਸਥਾਨ ਉਤੇ ਹੈ ਯਾਨੀ ਵਿਅਕਤੀ ਦੇ ਵਿਕਾਸ ਵਿਚ ਰੁਕਾਵਟ ਪਹੁੰਚਾਉਣ ਵਾਲੇ ਮੁੱਖ ਕਾਰਨਾ ਵਿਚ ਆਟਿਜ਼ਮ ਵੀ ਜ਼ਿੰਮੇਵਾਰ ਹੈ।