ਪਿਆਜ਼ ਦੇ ਛਿਲਕੇ ਵਰਤ ਕੇ ਕਰੋ ਗੋਡਿਆਂ ਦਾ ਦਰਦ ਦੂਰ

ਏਜੰਸੀ

ਜੀਵਨ ਜਾਚ, ਸਿਹਤ

ਸ਼ੁਰੂ-ਸ਼ੁਰੂ ਵਿਚ ਮੁੜੇ ਹੋਏ ਗੋਡਿਆਂ ਨੂੰ ਸਿੱਧਾ ਕਰਨ ਨਾਲ, ਉੱਠ ਕੇ ਖੜ੍ਹੇ ਹੋਣ ਨਾਲ ਤੇ ਪੌੜੀਆਂ ਚੜ੍ਹਨ ਉਤਰਨ ਨਾਲ ਦਰਦ ਹੁੰਦਾ ਹੈ।

Onion Flakes For Knee pain

40 ਸਾਲ ਦੀ ਉਮਰ ਪਾਰ ਕਰਦਿਆਂ ਹਰ ਇਨਸਾਨ ਨੂੰ ਗੋਡਿਆਂ, ਜੋੜਾਂ ਦੇ ਦਰਦ  ਦੀ ਥੋੜ੍ਹੀ ਬਹੁਤ ਸਮੱਸਿਆ ਹੋ ਜਾਂਦੀ ਹੈ ਪਰ ਅੱਜਕਲ੍ਹ ਇਹ ਸਮੱਸਿਆ ਆਮ ਬਣਦੀ ਜਾ ਰਹੀ ਹੈ। ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਪਿਆਜ਼ ਦੇ ਛਿਲਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਂਝ ਤਾਂ ਜੋੜਾਂ ਦਾ ਦਰਦ ਵਧਦੀ ਉਮਰ ਦੇ ਨਾਲ ਲੋਕਾਂ ਵਿਚ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਪਰ ਅੱਜ ਛੋਟੀ ਉਮਰ ਦੇ ਲੋਕਾਂ ਵਿਚ ਇਹ ਸਮੱਸਿਆ ਦੇਖਣ ਨੂੰ ਆਮ ਮਿਲ ਜਾਂਦੀ ਹੈ।

 ਲੱਤ ਦੀ ਹੱਡੀ ‘ਤੇ ਪੱਟ ਦੀ ਹੱਡੀ ਦਰਵਾਜ਼ੇ ਦੇ ਜੋੜ ਵਾਂਗ ਜਾਂ ਕਬਜ਼ੇ ਵਾਂਗ ਨਹੀਂ ਘੁੰਮਦੀ। ਇਹ ਘੁੰਮਦੀ ਤੇ ਘਿਸਦੀ ਹੈ। ਦੋਹਾਂ ਹੱਡੀਆਂ ਦੇ ਵਿਚਾਲੇ ਇਕ ਮੋਟੀ ਝਿੱਲੀ ਹੈ, ਜੋ ਹੱਡੀਆਂ ਨੂੰ ਰਗੜਨ ਤੋਂ ਬਚਾਉਂਦੀ ਹੈ। ਸਮੇਂ ਨਾਲ ਝਿੱਲੀ ਘਸ ਜਾਂਦੀ ਹੈ ਅਤੇ ਹੱਡੀਆਂ ਰਗੜ ਖਾਣ ਲੱਗ ਪੈਂਦੀਆਂ ਹਨ। ਦਰਦ ਤੇ ਗੋਡਿਆਂ ਵਿਚੋਂ ਆਵਾਜ਼ਾਂ ਆਉਣ ਲੱਗ ਪੈਂਦੀਆਂ ਹਨ।

ਸ਼ੁਰੂ-ਸ਼ੁਰੂ ਵਿਚ ਮੁੜੇ ਹੋਏ ਗੋਡਿਆਂ ਨੂੰ ਸਿੱਧਾ ਕਰਨ ਨਾਲ, ਉੱਠ ਕੇ ਖੜ੍ਹੇ ਹੋਣ ਨਾਲ ਤੇ ਪੌੜੀਆਂ ਚੜ੍ਹਨ ਉਤਰਨ ਨਾਲ ਦਰਦ ਹੁੰਦਾ ਹੈ। ਜਿਸ ਨਾਲ ਮਰੀਜ਼ ਦਾ ਤੁਰਨਾ ਫਿਰਨਾ ਘਟ ਜਾਂਦਾ ਹੈ। ਹੱਡੀਆਂ ਕਮਜ਼ੋਰ ਪੈ ਜਾਂਦੀਆਂ ਹਨ ਅਤੇ ਗੋਡੇ ਵਿੰਗੇ ਹੋਣ ਲੱਗ ਜਾਂਦੇ ਹਨ। ਇਸ ਨੂੰ ਗੋਡਿਆਂ ਦਾ ਘਸਣਾ ਜਾਂ ਓਸਟੀਓਆਰਥਰਾਈਟਸ ਕਹਿੰਦੇ ਹਨ।

ਕਿੰਨਾ ਚੀਜ਼ਾ ਤੋਂ ਪਰਹੇਜ਼ ਕਰੋ : ਗੋਡੇ ਨਾ ਮੋੜੋ, ਪੈਰਾਂ ਭਾਰ ਬਹਿਣ, ਚੌਂਕੜੀ ਮਾਰਨ, ਪੀੜ੍ਹੀ ਫੱਟੀ ਤੇ ਬਹਿਣ ਅਤੇ ਪਖ਼ਾਨੇ ਲਈ ਨਾਰਮਲ ਸੀਟ ਤੇ ਬਹਿਣ ਦੀ ਕੋਸ਼ਿਸ਼ ਨਾ ਕਰੋ। ਜਿੰਨਾ ਜ਼ਿਆਦਾ ਗੋਡਾ ਮੁੜੇਗਾ ਉਨਾ ਝਿੱਲੀ ਦਾ ਨੁਕਸਾਨ ਜ਼ਿਆਦਾ ਹੋਵੇਗਾ। ਅਜਿਹੇ ‘ਚ ਸਾਨੂੰ ਸਾਈਕਲ ਵੀ ਨਹੀਂ ਚਲਾਉਣਾ ਚਾਹੀਦਾ। 

 ਗਰਮ ਪਾਣੀ/ਗਰਮ ਰੇਤ ਜਾਂ ਹੀਟਿੰਗ ਪੈਡ ਦਾ ਸੇਕ ਦੇਣ ਨਾਲ ਖ਼ੂਨ ਦੀ ਸਪਲਾਈ ਵੱਧ ਜਾਂਦੀ ਹੈ ਤੇ ਗੋਡੇ ਨੂੰ ਆਰਾਮ ਪਹੁੰਚਦਾ ਹੈ। ਜੇ ਮਰੀਜ਼ ਦਾ ਭਾਰ ਉਸ ਦੇ ਅਪਣੇ ਕੱਦ ਅਨੁਸਾਰ ਸਹੀ ਭਾਰ ਤੋਂ 9 ਕਿੱਲੋ ਤੋਂ ਜ਼ਿਆਦਾ ਹੈ ਤਾਂ ਉਸ ਦੇ ਗੋਡਿਆਂ ਦਾ ਦੁਖਣਾ ਤੇ ਘਸਣਾ ਲਾਜ਼ਮੀ ਹੋ ਜਾਂਦਾ ਹੈ। ਅਪਣੇ ਭਾਰ ਨੂੰ ਠੀਕ ਮਾਪਦੰਡ ਅਨੁਸਾਰ ਰੱਖਣਾ ਵੀ ਜ਼ਰੂਰੀ ਹੈ। ਪਿਆਜ ਨੂੰ ਤੁਸੀਂ ਛਿਲਕੇ ਸਮੇਤ ਸਟੋਵ ‘ਤੇ ਥੋੜ੍ਹਾ ਜਿਹਾ ਗਰਮ ਕਰ ਲਓ।ਫਿਰ ਇਸ ਦੇ ਛਿਲਕੇ ਨੂੰ ਉਤਾਰ ਕੇ ਪਿਆਜ ਦਾ ਰਸ ਕੱਢ ਲਓ ਇਸ ਰਸ ਨੂੰ ਦਿਨ ਵਿਚ 4 ਤੋਂ 5 ਵਾਰ ਦਰਦ ਵਾਲੀ ਥਾਂ ‘ਤੇ ਲਗਾਓ ਤੁਸੀਂ ਇਸ ਰਸ ਨੂੰ ਲਗਾ ਕੇ ਪੱਟੀ ਵੀ ਬੰਨ ਸਕਦੇ ਹੋ। ਇਸ ਨਾਲ ਤੁਹਾਨੂੰ ਕਾਫੀ ਫਾਇਦਾ ਮਿਲੇਗਾ।