Health News: ਸਰਦੀਆਂ ’ਚ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ ਪਾਲਕ ਦਾ ਜੂਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Health News: ਪਾਲਕ ਦਾ ਜੂਸ ਪੀਣ ਨਾਲ ਅੱਖਾਂ ਨੂੰ ਸਿਹਤਮੰਦ ਰੱਖਣ ਵਿਚ ਮਦਦ ਮਿਲਦੀ ਹੈ।

Spinach juice protects against many diseases in winter

Spinach juice protects against many diseases in winter: ਪਾਲਕ ਦਾ ਜੂਸ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਅਤੇ ਹਰ ਮੌਸਮ ਵਿਚ ਇਸ ਦਾ ਸੇਵਨ ਕਰਨਾ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਕ ਰੀਪੋਰਟ ਮੁਤਾਬਕ ਪਾਲਕ ਵਿਚ ਭਰਪੂਰ ਮਾਤਰਾ ਵਿਚ ਪਾਣੀ ਹੁੰਦਾ ਹੈ, ਜੋ ਸਰਦੀਆਂ ਵਿਚ ਸਰੀਰ ਨੂੰ ਹਾਈਡ੍ਰੇਟ ਰਖਦਾ ਹੈ। ਪਾਲਕ ਵਿਚ ਕੈਲਸ਼ੀਅਮ, ਮੈਂਗਨੀਜ਼ ਅਤੇ ਵਿਟਾਮਿਨ ਕੇ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ ਕਾਰਨ ਇਸ ਨੂੰ ਹੱਡੀਆਂ ਲਈ ਵਰਦਾਨ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ: Farming News: ਸੁਚੱਜੇ ਢੰਗ ਨਾਲ ਕਰੋ ਨਾਸ਼ਪਤੀ ਦੀ ਖੇਤੀ  

ਪਾਲਕ ਦਾ ਜੂਸ ਪੀਣ ਨਾਲ ਅੱਖਾਂ ਨੂੰ ਸਿਹਤਮੰਦ ਰੱਖਣ ਵਿਚ ਮਦਦ ਮਿਲਦੀ ਹੈ। ਪਾਲਕ ਵਿਚ ਮੌਜੂਦ ਪੋਸ਼ਕ ਤੱਤ ਅੱਖਾਂ ਦੀਆਂ ਕਈ ਬੀਮਾਰੀਆਂ ਨੂੰ ਰੋਕਦੇ ਹਨ ਅਤੇ ਅੱਖਾਂ ਦੀ ਰੋਸ਼ਨੀ ਨੂੰ ਬਿਹਤਰ ਰੱਖਣ ਵਿਚ ਮਦਦਗਾਰ ਹੁੰਦੇ ਹਨ। ਵਿਟਾਮਿਨ ਏ ਨਾਲ ਭਰਪੂਰ ਪਾਲਕ ਅੱਖਾਂ ਲਈ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ। ਸਰਦੀਆਂ ਵਿਚ ਬੀਮਾਰੀਆਂ ਤੋਂ ਬਚਣ ਲਈ ਪਾਲਕ ਦਾ ਜੂਸ ਪੀਣਾ ਚਾਹੀਦਾ ਹੈ। ਇਸ ਵਿਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ। ਪਾਲਕ ਦਾ ਜੂਸ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਇਕ ਰਾਮਬਾਣ ਮੰਨਿਆ ਜਾ ਸਕਦਾ ਹੈ। ਪਾਲਕ ਵਿਚ ਨਾਈਟ੍ਰੇਟਸ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਕੰਟਰੋਲ ਕਰਨ ਅਤੇ ਦਿਲ ਦੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਨ ਵਿਚ ਮਦਦ ਕਰਦੀ ਹੈ। 

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (15 ਦਸੰਬਰ 2023)  

ਪਾਲਕ ਨੂੰ ਚਮੜੀ ਦੀ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਪਾਲਕ ਵਿਚ ਕੈਰੋਟੀਨੋਇਡਸ ਦੀ ਮਾਤਰਾ ਵਧੇਰੇ ਹੁੰਦੀ ਹੈ ਜਿਸ ਨੂੰ ਤੁਹਾਡਾ ਸਰੀਰ ਵਿਟਾਮਿਨ ਏ ਅਤੇ ਵਿਟਾਮਿਨ ਸੀ ਵਿਚ ਬਦਲ ਸਕਦਾ ਹੈ। ਇਹ ਵਿਟਾਮਿਨ ਇਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ ਜੋ ਚਮੜੀ ਦੀ ਸਿਹਤ ਅਤੇ ਇਮਿਊਨਟੀ ਫ਼ੰਕਸ਼ਨ ਨੂੰ ਉਤਸ਼ਾਹਤ ਕਰਦਾ ਹੈ। ਪਾਲਕ ਦਾ ਜੂਸ ਸਰਦੀਆਂ ਵਿਚ ਚਮੜੀ ਦੀ ਖ਼ੁਸ਼ਕੀ ਤੋਂ ਰਾਹਤ ਦਿਵਾ ਸਕਦਾ ਹੈ।