ਹਾਈ ਬੀਪੀ ਨੂੰ ਠੀਕ ਕਰਨ ਵਿਚ ਮਦਦਗਾਰ ਹੈ ਦਹੀਂ
ਦਹੀਂ ਪੋਟਾਸ਼ਿਅਮ ਦਾ ਵੀ ਵਧੀਆ ਸਰੋਤ ਹੈ। ਪੋਸ਼ਣ ਵਿਗਿਆਨੀ ਸ਼ਿਲਪਾ ਅਰੋੜਾ ਅਨੁਸਾਰ ਹਾਈ ਪੋਟਾਸ਼ਿਅਮ ਅਹਾਰ ਬੀਪੀ ਨੂੰ ਵਧਾਉਣ ਵਿਚ ਮਦਦਗਾਰ ਹੁੰਦੇ ਹਨ।
ਖੂਨ ਦਾ ਬਹਾਅ ਸਹੀ ਤਰ੍ਹਾਂ ਨਾ ਹੋਣ ਨਾਲ ਸਰੀਰ ਕਈ ਬਿਮਾਰੀਆਂ ਦੀ ਚਪੇਟ ਵਿਚ ਆ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ ਸਰੀਰ ਨੂੰ ਖਤਰੇ ਵਿਚ ਪਾ ਦਿੰਦਾ ਹੈ। ਹਾਈ ਬੀਪੀ ਉਸ ਸਥਿਤੀ ਨੂੰ ਕਿਹਾ ਜਾਂਦਾ ਹੈ ਜਦੋਂ ਖੂਨ ਦੀਆਂ ਨਾੜਾਂ ‘ਤੇ ਖੂਨ ਦਾ ਦਬਾਅ ਆਮ ਨਾਲੋਂ ਜ਼ਿਆਦਾ ਹੋ ਜਾਂਦਾ ਹੈ। ਇਹ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਹੋਣ ਵਾਲੇ ਵਿਕਾਰਾਂ ਵਿਚੋਂ ਇਕ ਹੈ।
ਡਬਲਿਊਐਚਓ (WHO) ਅਨੁਸਾਰ ਹਾਈ ਬੀਪੀ ਨਾਲ ਦੁਨੀਆ ਭਰ ਵਿਚ 7.5 ਮਿਲੀਅਨ ਲੋਕਾਂ ਦੀ ਮੌਤ ਹੋਣ ਦਾ ਅਨੁਮਾਨ ਹੈ। ਜੇਕਰ ਤੁਹਾਡਾ ਬੀਪੀ ਲੰਬੇ ਸਮੇਂ ਤੋਂ 130/80 MmHg ਤੋਂ ਜ਼ਿਆਦਾ ਰਹਿੰਦਾ ਹੈ ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜੇਕਰ ਵਧਿਆ ਹੋਇਆ ਬੀਪੀ ਕੰਟਰੋਲ ਨਹੀਂ ਹੁੰਦਾ ਤਾਂ ਇਹ ਦਿਲ ਦੇ ਦੌਰੇ ਅਤੇ ਗੁਰਦੇ ਜਿਹੇ ਰੋਗਾਂ ਨੂੰ ਬੁਲਾਵਾ ਦਿੰਦਾ ਹੈ।
ਮਾਹਿਰ ਇਸਦੇ ਲਈ ਸਹੀ ਅਤੇ ਸੰਤੁਲਿਤ ਆਹਾਰ ਲੈਣ ਦੀ ਸਲਾਹ ਦਿੰਦੇ ਹਨ। ਇਸ ਵਿਚ ਟਰਾਂਸ ਫੈਟਸ ਅਤੇ ਜ਼ਿਆਦਾ ਨਮਕ ਵਾਲੇ ਭੋਜਨ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਦਰਅਸਲ ਸੋਡੀਅਮ ਸਰੀਰ ਵਿਚ ਪਾਣੀ ਦੇ ਸੰਤੁਲਨ ਨੂੰ ਵਿਗਾੜਦਾ ਹੈ, ਜਿਸ ਨਾਲ ਖੂਨ ਦੀਆਂ ਨਾੜੀਆਂ ‘ਤੇ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ ਅਤੇ ਖੂਨ ਦਾ ਦਬਾਅ ਵਧਣ ਦੀ ਸੰਭਾਵਨਾ ਬਣ ਜਾਂਦੀ ਹੈ।
ਇਸ ਲਈ ਘਰ ਵਿਚ ਬਣਿਆ ਪੋਸ਼ਟਕ ਖਾਣਾ ਹੀ ਖਾਓ। ਅਜਿਹਾ ਕਰਨ ਨਾਲ ਤੁਸੀਂ ਸਿਹਤਮੰਦ ਰਹਿ ਸਕਦੇ ਹੋ। ਹਾਈ ਬੀਪੀ ਨੂੰ ਠੀਕ ਕਰਨ ਲਈ ਦਹੀਂ ਬਹੁਤ ਲਾਭਦਾਇਕ ਸਾਬਿਤ ਹੁੰਦਾ ਹੈ।
ਖੂਨ ਦੇ ਦਬਾਅ ਨੂੰ ਕਿਵੇਂ ਕੰਟਰੋਲ ਕਰੇਗਾ ਦਹੀਂ ? ਇਕ ਕਟੋਰੀ ਦਹੀਂ ਤੁਹਾਨੂੰ ਬੀਪੀ ਦੀ ਸਮੱਸਿਆ ਤੋਂ ਬਚਾ ਸਕਦੀ ਹੈ। ਦਹੀਂ ਨਾਲ ਬੀਪੀ ਦੀ ਸਮੱਸਿਆ ਇਕ ਤਿਹਾਈ ਘਟ ਜਾਂਦੀ ਹੈ।
ਖੋਜ ਅਨੁਸਾਰ ਕੁਦਰਤੀ ਕੈਲਸ਼ਿਅਮ ਖਾਣ ਨਾਲ ਨਸਾਂ ਨਰਮ ਹੁੰਦੀਆਂ ਹਨ ਅਤੇ ਇਹਨਾਂ ਨੂੰ ਫੈਲਣ ਵਿਚ ਘੱਟ ਪ੍ਰੈਸ਼ਰ ਲੱਗਦਾ ਹੈ। ਇਸ ਤਰਾਂ ਦਹੀਂ ਤੁਹਾਡੇ ਬੀਪੀ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਇਸਦੇ ਸੇਵਨ ਨਾਲ ਬੀਪੀ ਵਿਚ 2.4 MmHg ਕਮੀ ਦੇਖੀ ਗਈ ਜਦਕਿ ਪ੍ਰੋਬਾਇਓਟਿਕ ਉਤਪਾਦਾਂ ਨਾਲ ਬੀਪੀ ਵਿਚ 3.6 MmHg ਦੀ ਕਮੀ ਦੇਖੀ ਗਈ। ਇਸ ਲਈ ਦਹੀਂ ਨੂੰ ਸਭ ਤੋਂ ਹੇਲਦੀ ਸੁਪਰਫੂਡ ਕਿਹਾ ਜਾ ਸਕਦਾ ਹੈ।
ਸਿਰਫ ਇੰਨਾ ਹੀ ਨਹੀਂ ਦਹੀਂ ਪੋਟਾਸ਼ਿਅਮ ਦਾ ਵੀ ਵਧੀਆ ਸਰੋਤ ਹੈ। ਪੋਸ਼ਣ ਵਿਗਿਆਨੀ ਸ਼ਿਲਪਾ ਅਰੋੜਾ ਅਨੁਸਾਰ ਹਾਈ ਪੋਟਾਸ਼ਿਅਮ ਅਹਾਰ ਬੀਪੀ ਨੂੰ ਵਧਾਉਣ ਵਿਚ ਮਦਦਗਾਰ ਹੁੰਦੇ ਹਨ। ਇਸ ਲਈ ਬੀਪੀ ਦੀ ਸ਼ਿਕਾਇਤ ਹੋਣ ‘ਤੇ ਆਹਾਰ ਵਿਚ ਆਲੂ, ਚੁਕੰਦਰ, ਗਾਜਰ, ਸੰਗਤਰਾ ਅਤੇ ਕੇਲੇ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਪੋਟਾਸ਼ਿਅਮ ਇਕ ਅਜਿਹਾ ਪੋਸ਼ਟਕ ਤੱਤ ਹੈ ਜੋ ਸੋਡੀਅਮ ਦੇ ਬੁਰੇ ਪ੍ਰਭਾਵ ਨੂੰ ਘੱਟ ਕਰਦਾ ਹੈ। ਜ਼ਿਆਦਾ ਸੋਡੀਅਮ ਨਸਾਂ ਦੀ ਤਹਿ ‘ਤੇ ਬਹੁਤ ਜ਼ਿਆਦਾ ਦਬਾ ਬਣਾ ਦਿੰਦਾ ਹੈ। ਜਿਸ ਨਾਲ ਬਲੱਡ ਸ਼ੂਗਰ ਵਧ ਜਾਂਦੀ ਹੈ ।