ਇਹ ਫ਼ਲ ਖਾਣ ਨਾਲ ਦੂਰ ਹੋਣਗੀਆਂ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਬਲੱਡ ਪ੍ਰੈਸ਼ਰ ਦਾ ਘੱਟ ਜਾਂ ਜ਼ਾਦਾ ਹੋਣਾ ਸਾਡੇ ਲਈ ਖ਼ਤਰਨਾਕ ਹੋ ਸਕਦਾ ਹੈ। ਦਰਅਸਲ ਸਾਡੀਆਂ ਨਾੜੀਆਂ ਵਿਚ ਖ਼ੂਨ ਦੇ ਦਬਾਅ ਨੂੰ ਬਲੱਡ ਪ੍ਰੈਸ਼ਨ ਕਿਹਾ ਜਾਂਦਾ ਹੈ...

Anjeer Fruit

ਚੰਡੀਗੜ੍ਹ : ਬਲੱਡ ਪ੍ਰੈਸ਼ਰ ਦਾ ਘੱਟ ਜਾਂ ਜ਼ਾਦਾ ਹੋਣਾ ਸਾਡੇ ਲਈ ਖ਼ਤਰਨਾਕ ਹੋ ਸਕਦਾ ਹੈ। ਦਰਅਸਲ ਸਾਡੀਆਂ ਨਾੜੀਆਂ ਵਿਚ ਖ਼ੂਨ ਦੇ ਦਬਾਅ ਨੂੰ ਬਲੱਡ ਪ੍ਰੈਸ਼ਨ ਕਿਹਾ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ ਉਦੋਂ ਹੁੰਦਾ ਹੈ ਜਦੋਂ ਨਸਾਂ ਵਿਚ ਖ਼ੂਨ ਦਾ ਵਹਾਅ ਤੇਜ਼ ਹੋ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ ਦੀ ਪ੍ਰੇਸ਼ਾਨੀ ਨੂੰ ਹਾਈਪਰਟੈਂਸ਼ਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ 120/80 ਐਮਐਮਐਚਜੀ ਹੋਣਾ ਠੀਕ ਮੰਨਿਆ ਜਾਂਦਾ ਹੈ। ਜਦੋਂ ਕਿ ਜ਼ਿਆਦਾ ਮਸਾਲੇਦਾਰ, ਚਟਪਟਾ ਅਤੇ ਜੰਕ ਫੂਡ ਖਾਣ ਤੋਂ ਬਾਅਦ ਇਹ 120/80 ਐਮਐਮਐਚਜੀ ਤੋਂ ਜ਼ਿਆਦਾ ਹੋ ਜਾਂਦਾ ਹੈ।

ਬਲੱਡ ਪ੍ਰੈਸ਼ਰ ਦੀ ਬਿਮਾਰੀ ਨੂੰ ਕੰਟਰੋਲ ਕਰਨ ਲਈ ਤੁਹੀਨੂੰ ਅਪਣੀ ਡਾਈਟ ਵਿਚ ਤਾਜ਼ਾ ਤੇ ਮੌਸਮੀ ਫ਼ਲ-ਸਬਜ਼ੀਆਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਇਕ ਅਜਿਹਾ ਫ਼ਲ ਫਿੱਗਸ ਮਤਲਬ (ਅੰਜ਼ੀਰ)। ਇਸ ਨੂੰ ਤਾਜ਼ਾ ਜਾਂ ਸੁਕਾ ਕੇ ਵੀ ਖਾਇਆ ਜਾਂਦਾ ਹੈ। ਅੰਜ਼ੀਰ ਵਿਚ ਕੈਲਸ਼ੀਅਮ ਅਤੇ ਵਿਟਾਮਿਨਜ਼ ਕਾਫ਼ੀ ਮਾਤਰਾ ਵਿਚ ਹੁੰਦੇ ਹਨ। ਅੰਜ਼ੀਰ ਵਿਚ ਵਿਟਾਮਿਨਜ਼ ਵੱਧ ਹੋਣ ਕਾਰਨ ਇਹ ਸਰੀਰ ਨੂੰ ਫੁਰਤੀਲਾ ਬਣਾਈ ਰੱਖਦੇ ਹਨ। ਇਸ ਨਾਲ ਸਿਹਤ ਹੋਰ ਕਈਂ ਬਿਮਾਰੀਆਂ ਵੀ ਠੀਕ ਹੁੰਦੀਆਂ ਹਨ. ਅੰਜ਼ੀਰ ਬਲੱਡ ਪ੍ਰੈਸ਼ਰ ਦੇ ਨਾਲ ਤੁਹਾਡੇ ਬਲੱਡ ਸ਼ੂਗਰ ਨੂੰ ਵੀ ਠੀਕ ਰੱਖਦਾ ਹੈ।

ਇਸ ਦੇ ਨਾਲ ਹੀ ਅੰਜ਼ੀਰ ਵਿਚ ਪੋਟਾਸ਼ੀਅਮ ਹੋਣ ਨਾਲ ਇਹ ਸਰੀਰ ਵਿਚ ਫੱਲੂਡਸ ਦੇ ਲੇਵਲ, ਹਾਰਟ ਅਟੈਕ ਤੇ ਪਾਣੀ ਦਾ ਲੈਵਲ ਵੀ ਸੰਤੁਲਿਤ ਰੱਖਦਾ ਹੈ। ਅੰਜ਼ੀਰ ਨੂੰ ਤੁਸੀਂ ਸਲਾਦ ਦੇ ਤੌਰ ‘ਤੇ ਵੀ ਖਾ ਸਕਦੇ ਹੋ। ਇਸ ਤੋਂ ਇਲਾਵਾ ਸੁੱਕੀ ਅੰਜ਼ੀਰ ਨੂੰ ਰਾਤ ਨੂੰ ਪਾਣੀ ਵਿਚ ਭਿਓ ਕੇ ਰੱਖ ਦਿਓ ਤੇ ਇਸ ਨੂੰ ਸਵੇਰੇ ਖਾਣ ਨਾਲ ਜ਼ਿਆਦਾ ਫ਼ਾਇਦੇ ਹੁੰਦੇ ਹਨ। ਬਵਾਸੀਰ ਲਈ ਫਾਇਦੇਮੰਦ : ਬਵਾਸੀਰ ਦੇ ਰੋਗੀਆਂ ਲਈ ਅੰਜ਼ੀਰ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਰਾਤ ਨੂੰ 3 - 4 ਅੰਜੀਰ ਨੂੰ ਭਿਓ ਰੱਖ ਦਿਓ। ਸਵੇਰੇ ਉੱਠ ਕੇ ਇਸ ਨੂੰ ਪੀਹ ਕੇ ਖਾਲੀ ਢਿੱਡ ਖਾਓ।

ਕੁੱਝ ਦਿਨਾਂ ਤੱਕ ਲਗਾਤਾਰ ਅਜਿਹਾ ਕਰਨ ਨਾਲ ਬਵਾਸੀਰ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲੇਗੀ। ਅਸਥਮਾ ਤੋਂ ਛੁਟਕਾਰਾ : ਅਸਥਮਾ ਰੋਗੀਆਂ ਨੂੰ ਸੁੱਕੇ ਅੰਜ਼ੀਰ ਖਾਣੇ ਚਾਹੀਦੇ ਹਨ। ਸੁੱਕੇ ਅੰਜ਼ੀਰ ਖਾਣ ਨਾਲ ਬਲਗ਼ਮ ਬਾਹਰ ਨਿਕਲ ਆਉਂਦੀ ਹੈ ਅਤੇ ਅਸਥਮਾ ਤੋਂ ਛੁਟਕਾਰਾ ਮਿਲਦਾ ਹੈ। ਰੋਜ਼ਾਨਾ 3 ਤੋਂ 4 ਅੰਜ਼ੀਰ ਨੂੰ ਦੁੱਧ ਨਾਲ ਖਾਣ ‘ਤੇ ਬਲਗ਼ਮ ਦੂਰ ਹੋਣ ਦੇ ਨਾਲ ਹੀ ਸਰੀਰ ਨੂੰ ਸ਼ਕਤੀ ਵੀ ਮਿਲਦੀ ਹੈ।