ਕਮਜ਼ੋਰ ਇਮਿਊਨਿਟੀ ਵਾਲੇ ਖਾਉ ਇਹ ਚੀਜ਼ਾਂ

ਏਜੰਸੀ

ਜੀਵਨ ਜਾਚ, ਸਿਹਤ

ਇਕ ਵਾਰ ਫਿਰ ਕੋਰੋਨਾ ਵਾਇਰਸ ਨੇ ਰਫ਼ਤਾਰ ਫੜ ਲਈ ਹੈ। ਕੋਰੋਨਾ ਨਾਲ ਲੜਨ ਲਈ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸਮਰੱਥਾ ਦਾ ਦਰੁਸਤ ਹੋਣਾ ਬਹੁਤ ਜ਼ਰੂਰੀ ਹੈ

photo

 

ਇਕ ਵਾਰ ਫਿਰ ਕੋਰੋਨਾ ਵਾਇਰਸ ਨੇ ਰਫ਼ਤਾਰ ਫੜ ਲਈ ਹੈ। ਕੋਰੋਨਾ ਨਾਲ ਲੜਨ ਲਈ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸਮਰੱਥਾ ਦਾ ਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਵਿਟਾਮਿਨ-ਸੀ ਨਾਲ ਭਰਪੂਰ ਚੀਜ਼ਾਂ ਇਮਿਊਨਿਟੀ ਲੈਵਲ ਨੂੰ ਵਧਾਉਣ ਵਿਚ ਕਾਫ਼ੀ ਸਹਾਈ ਹੁੰਦੀਆਂ ਹਨ। ਇਸ ਲਈ ਵਿਟਾਮਿਨ ਸੀ ਯੁਕਤ ਕੋਈ ਵੀ ਚੀਜ਼ ਤੁਹਾਨੂੰ ਅਪਣੇ ਰੋਜ਼ਾਨਾ ਦੇ ਅਪਣੇ ਖਾਣ ਪੀਣ ਵਿਚ ਜ਼ਰੂਰ ਸ਼ਾਮਲ ਕਰਨੀ ਚਾਹੀਦੀ ਹੈ।

ਆਮਲਾ : ਆਮਲਾ ਖ਼ੂਨ ਦੀ ਤਰਲਤਾ ਨੂੰ ਚੰਗੀ ਬਣਾਉਂਦਾ ਹੈ ਅਤੇ ਇਹ ਵਿਟਾਮਿਨ-ਸੀ ਦਾ ਚੰਗਾ ਸਰੋਤ ਹੈ। ਆਮਲਾ ਵਿਚ ਸਾਡੇ ਸਰੀਰ ਲਈ ਲੋੜੀਂਦਾ ਪ੍ਰੋਟੀਨ, ਆਇਰਨ ਅਤੇ ਫ਼ਾਈਬਰ ਵੀ ਹੁੰਦਾ ਹੈ। ਇਸ ਨੂੰ ਰੋਜ਼ਾਨਾ ਖਾਣ ਨਾਲ ਤੁਹਾਡਾ ਇਮਿਊਨਿਟੀ ਸਿਸਟਮ ਚੰਗਾ ਰਹਿੰਦਾ ਹੈ।

ਸੰਤਰਾ : ਸੰਤਰੇ ਵਿਚ ਕਈ ਤਰ੍ਹਾਂ ਦੇ ਪੌਸ਼ਕ ਤੱਤ ਹੁੰਦੇ ਹਨ। ਇਸ ਦੀ ਵੱਡੀ ਖ਼ੂਬੀ ਇਹ ਹੈ ਕਿ ਇਸ ਵਿਚ ਕੈਲਰੀ ਕਾਫ਼ੀ ਘੱਟ ਹੁੰਦੀ ਹੈ। ਸੰਤਰੇ ਵਿਚ ਕੈਲੋਸਟਰੋਲ ਨਹੀਂ ਹੁੰਦਾ ਅਤੇ ਇਸ ਨੂੰ ਖਾਣ ਨਾਲ ਸਾਨੂੰ ਫ਼ਾਈਬਰ ਮਿਲਦਾ ਹੈ ਜੋ ਹਾਨੀਕਾਰਕ ਤੱਤਾਂ ਨੂੰ ਸਰੀਰ ਤੋਂ ਬਾਹਰ ਕਢਦਾ ਹੈ ਅਤੇ ਸਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ।

ਪਪੀਤਾ : ਸੰਤਰੇ ਦੀ ਤਰ੍ਹਾਂ ਪਪੀਤਾ ਵੀ ਘੱਟ ਕੈਲਰੀ ਅਤੇ ਫ਼ਾਈਬਰ ਨਾਲ ਭਰਪੂਰ ਹੁੰਦਾ ਹੈ। ਪਪੀਤਾ ਵੀ ਸਰੀਰ ਦੀ ਪਾਚਨ ਕਿਰਿਆ ਨੂੰ ਠੀਕ ਕਰਦਾ ਹੈ ਅਤੇ ਸਾਡੀ ਇਮਿਊਨਿਟੀ ਨੂੰ ਵਧਾਉਂਦਾ ਹੈ।

ਨਿੰਬੂ : ਵਜ਼ਨ ਘਟਾਉਣ ਤੋਂ ਲੈ ਕੇ ਦਿਲ ਦੇ ਰੋਗਾਂ ਵਰਗੀਆਂ ਗੰਭੀਰ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਸੰਜੀਵਨੀ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਵਿਚ ਮੌਜੂਦ ਸਿਟ੍ਰਿਕ ਐਸਿਡ ਪਥਰੀ ਦੇ ਇਲਾਜ ਲਈ ਕਾਫ਼ੀ ਗੁਣਕਾਰੀ ਹੈ ਅਤੇ ਇਹ ਸਾਡੇ ਇਮਿਊਨਿਟੀ ਲੈਵਲ ਨੂੰ ਵਧਾਉਣ ਵਿਚ ਕਾਫ਼ੀ ਸਹਾਈ ਹੁੰਦਾ ਹੈ।