ਭਾਰ ਅਤੇ ਜਿਗਰ ਦੀ ਚਰਬੀ ਘਟਾਉਣ ਲਈ ਖਾਓ ਇਹ ਭੋਜਨ

ਏਜੰਸੀ

ਜੀਵਨ ਜਾਚ, ਸਿਹਤ

ਇਹਨਾਂ ਚੀਜ਼ਾਂ ਦੀ ਵਰਤੋਂ ਕਰ ਕੇ ਘਟਾਓ ਜਿਗਰ ਦੀ ਚਰਬੀ

5 best foods to help you lose weight and reduce fat in the liver

ਨਵੀਂ ਦਿੱਲੀ: ਫੈਟੀ ਲਿਵਰ ਦੀ ਬਿਮਾਰੀ ਜੋ ਕਿ ਲੀਵਰ ਦੀ ਸੋਜ ਦੁਆਰਾ ਹੁੰਦੀ ਹੈ। ਇਸ ਦੇ ਬਹੁਤ ਸਾਰੇ ਲੋਕ ਸ਼ਿਕਾਰ ਹਨ। ਜ਼ਿਆਦਾ ਸ਼ਰਾਬ ਪੀਣ ਵਾਲੇ ਵਿਅਕਤੀਆਂ ਵਿਚ ਇਹ ਬਿਮਾਰੀ ਆਮ ਪਾਈ ਜਾਂਦੀ ਹੈ। ਗੈਰ ਅਲਕੋਹਲ ਫੈਟੀ ਜਿਗਰ ਰੋਗ ਜਾਂ ਐਨਏਐਫਐਲਡੀ ਜ਼ਿਆਦਾ ਸ਼ਰਾਬ ਦੇ ਉਪਯੋਗ ਨਾਲ ਸਬੰਧਿਤ ਨਹੀਂ ਹੈ। ਇਸ ਪ੍ਰਕਾਰ ਦਾ ਫੈਟੀ ਰੋਗ ਉਹਨਾਂ ਲੋਕਾਂ ਵਿਚ ਜ਼ਿਆਦਾ ਪਾਇਆ ਜਾਂਦਾ ਹੈ ਜੋ ਲੋੜ ਤੋਂ ਵੱਧ ਖਾਂਦੇ ਹਨ ਜਾਂ ਸੁਸਤੀ ਵਾਲੇ ਹੁੰਦੇ ਹਨ। 

ਭਾਰ ਘਟ ਕਰਨ ਅਤੇ ਸਿਹਤ ਜੀਵਨ ਸ਼ੈਲੀ ਵਿਚ ਸੁਧਾਰ ਕਰ ਕੇ ਇਸ ਸਥਿਤੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅਸਲ ਵਿਚ ਕੁੱਝ ਘਰੇਲੂ ਉਪਾਅ ਹਨ ਜੋ ਫੈਟੀ ਜਿਗਰ ਦੀ ਬਿਮਾਰੀ ਨੂੰ ਰੋਕਣ ਜਾਂ ਨਿਯੰਤਰਣ ਕਰਨ ਵਿਚ ਮਦਦ ਕਰ ਸਕਦੇ ਹਨ। ਭੋਜਨ ਸਾਡੇ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ। ਸ਼ਰੀਰ ਦਾ ਢਾਂਚਾ ਠੀਕ ਰੱਖਣ ਵਿਚ ਭੋਜਨ ਦਾ ਮਹੱਤਵਪੂਰਨ ਰੋਲ ਹੁੰਦਾ ਹੈ। 

ਫੈਟੀ ਜਿਗਰ ਦੀ ਬਿਮਾਰੀ ਵਾਲੇ ਲੋਕਾਂ ਲਈ ਘਟ ਫੈਟ ਵਾਲਾ ਅਤੇ ਕੈਲੋਰੀ ਵਾਲਾ ਭੋਜਨ ਜਿਸ ਵਿਚ ਭਰਪੂਰ ਮਾਤਰਾ ਵਿਚ ਫ਼ਲ ਅਤੇ ਸਬਜ਼ੀਆਂ ਸ਼ਾਮਲ ਹਨ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਬ੍ਰਾਕੋਲੀ ਇਕ ਸਬਜ਼ੀ ਹੈ ਜਿਸ ਵਿਚ ਭਰਪੂਰ ਮਾਤਰਾ ਵਿਚ ਤੱਤ ਮੌਜੂਦ ਹੁੰਦੇ ਹਨ। ਇਸ ਨਾਲ ਭਾਰ ਘਟ ਕਰਨ ਵਿਚ ਮਦਦ ਮਿਲਦੀ ਹੈ। ਫੈਟੀ ਜਿਗਰ ਦੀ ਬਿਮਾਰੀ ਵਾਲੇ ਮਰੀਜ਼ਾਂ ਨੂੰ ਇਸ ਦਾ ਉਪਯੋਗ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਇਕ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਇਹ ਸਬਜ਼ੀ ਚੂਹਿਆਂ ਦੇ ਜਿਗਰ ਵਿਚ ਫੈਟ ਘਟ ਕਰਨ ਵਿਚ ਮਦਦ ਕਰਦੀ ਹੈ। ਇਸ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਅਖਰੋਟ ਵਿਚ ਪ੍ਰੋਟੀਨ ਤੋਂ ਇਲਾਵਾ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਸਫੋਰਸ, ਕਾਪਰ, ਸੇਲੇਨਿਯਮ ਵਰਗੇ ਪੋਸ਼ਕ ਤੱਤ ਮੌਜੂਦ ਹਨ। ਇਸ ਵਿਚ ਮੌਜੂਦ ਓਮੇਗਾ 3 ਫੈਟੀ ਐਸਿਡ ਸ਼ਰੀਰ ਨੂੰ ਅਸਥਮਾ, ਆਰਥਰਾਈਟਸ, ਐਗਜ਼ੀਮਾ  ਤੋਂ ਰਾਹਤ ਦਵਾਉਂਦਾ ਹੈ। 

ਅਖਰੋਟ ਓਮੇਗਾ 3 ਫੈਟੀ ਐਸਿਡ ਲਈ ਉਚਿਤ ਹੁੰਦਾ ਹੈ ਜੋ ਕਿ ਗੈਰ ਅਲਕੋਹਲ ਫੈਟੀ ਜਿਗਰ ਰੋਗ ਵਾਲੇ ਲੋਕਾਂ ਵਿਚ ਫੈਟ ਅਤੇ ਸੋਜ ਨੂੰ ਘਟ ਕਰਨ ਵਿਚ ਸਹਾਇਕ ਹੁੰਦਾ ਹੈ। ਲਸਣ ਦਾ ਇਸਤੇਮਾਲ ਲਗਭਗ ਹਰ ਭੋਜਨ ਵਿਚ ਕੀਤਾ ਜਾਂਦਾ ਹੈ। ਐਡਵਾਂਸਡ ਬਾਓਮੈਡੀਕਲ ਰਿਸਰਚ ਦੇ ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਲਸਣ ਦਾ ਪਾਊਡਰ ਫੈਟੀ ਜਿਗਰ ਦੀ ਬਿਮਾਰੀ ਵਾਲੇ ਲੋਕਾਂ ਵਿਚ ਫੈਟ ਅਤੇ ਸ਼ਰੀਰ ਦੇ ਭਾਰ ਨੂੰ ਘਟ ਕਰਨ ਵਿਚ ਮਦਦ ਕਰਦਾ ਹੈ।

ਇਹ ਦਾਅਵਾ ਕੀਤਾ ਜਾਂਦਾ ਹੈ ਕਿ ਗ੍ਰੀਨ ਟੀ ਫੈਟੀ ਜਿਗਰ ਰੋਗ ਸਮੇਤ ਕਈ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਲਾਭਦਾਇਕ ਹੁੰਦੀ ਹੈ। ਇਸ ਦਾ ਲੋੜ ਤੋਂ ਵੱਧ ਇਸਤੇਮਾਲ ਸ਼ਰੀਰ ਲਈ ਹਾਨੀਕਾਰਕ ਵੀ ਹੋ ਸਕਦਾ ਹੈ। ਪਰ ਕਈ ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਗ੍ਰੀਨ ਟੀ ਵਿਚ ਐਂਡੀਆਕਸੀਡੇਂਟ ਭਾਰ ਘਟ ਕਰਨ ਵਿਚ ਸਹਾਇਕ ਹੁੰਦੇ ਹਨ।

ਨਵੀਆਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਬਲੈਕ ਕੌਫੀ ਵਿਅਕਤੀ ਦੀਆਂ ਨਾੜੀਆਂ ਨੂੰ ਦਰੁਸਤ ਰੱਖਦੀ ਹੈ ਅਤੇ ਖੁਦਕੁਸ਼ੀ ਦੇ ਖਦਸ਼ੇ ਨੂੰ ਘੱਟ ਕਰਦੀ ਹੈ ਅਤੇ ਸ਼ੂਗਰ, ਕਈ ਕਿਸਮਾਂ ਦੇ ਕੈਂਸਰ, ਪਿੱਤੇ ਦੀ ਪੱਥਰੀ ਤੇ ਜਿਗਰ ਸੰਬੰਧੀ ਬੀਮਾਰੀਆਂ ਤੋਂ ਬਚਾਉਂਦੀ ਹੈ। ਇਸ ਨਾਲ ਭਾਰ ਵੀ ਘਟ ਹੁੰਦਾ ਹੈ ਅਤੇ ਫੈਟੀ ਜਿਗਰ ਦੀ ਬਿਮਾਰੀ ਵੀ ਦੂਰ ਹੁੰਦੀ ਹੈ।