ਪ੍ਰਧਾਨ ਮੰਤਰੀ ਦੇ ਜਿਗਰੀ ਦੋਸਤਾਂ ਨੂੰ ਦਿਤੇ ਗਏ ਬੈਂਕਾਂ ਦੇ 41 ਹਜ਼ਾਰ ਕਰੋੜ ਰੁਪਏ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਿਛਲੇ ਵਿੱਤੀ ਵਰ੍ਹੇ ਵਿਚ ਜਾਅਲਸਾਜ਼ੀ ਕਾਰਨ ਬੈਂਕਾਂ ਨੂੰ 41,167 ਕਰੋੜ ਰੁਪਏ ਦੇ ਨੁਕਸਾਨ ਸਬੰਧੀ ਖ਼ਬਰਾਂ ਬਾਰੇ ਪ੍ਰਧਾਨ ਮੰਤਰੀ......

Rahul Gandhi

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਿਛਲੇ ਵਿੱਤੀ ਵਰ੍ਹੇ ਵਿਚ ਜਾਅਲਸਾਜ਼ੀ ਕਾਰਨ ਬੈਂਕਾਂ ਨੂੰ 41,167 ਕਰੋੜ ਰੁਪਏ ਦੇ ਨੁਕਸਾਨ ਸਬੰਧੀ ਖ਼ਬਰਾਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਅਤੇ ਦੋਸ਼ ਲਾਇਆ ਕਿ ਉਹ ਪੈਸਾ ਮੋਦੀ ਦੇ ਜਿਗਰੀ ਦੋਸਤਾਂ ਨੂੰ ਦਿਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਏਨੀ ਰਕਮ ਵਿਚ ਤਿੰਨ ਰਾਜਾਂ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾ ਸਕਦਾ ਸੀ ਜਾਂ ਫਿਰ ਮਨਰੇਗਾ ਦਾ ਪ੍ਰੋਗਰਾਮ ਪੂਰੇ ਇਕ ਸਾਲ ਲਈ ਚੱਲ ਸਕਦਾ ਸੀ।

ਗਾਂਧੀ ਨੇ ਟਵਿਟਰ 'ਤੇ ਕਿਹਾ, 'ਚੌਕੀਦਾਰ ਦਾ ਭੇਸ ਪਰ ਚੋਰਾਂ ਵਾਲਾ ਕੰਮ। ਬੈਂਕਾਂ ਦੇ ਏਨੇ ਪੈਸੇ ਜਿਗਰੀ ਦੋਸਤਾਂ ਨੂੰ ਦਿਤੇ ਗਏ।' ਉਨ੍ਹਾਂ ਕਿਹਾ ਕਿ ਏਨੀ ਰਾਸ਼ੀ ਵਿਚ ਤਿੰਨ ਰਾਜਾਂ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਹੋ ਜਾਣਾ ਸੀ। ਗਾਂਧੀ ਨੇ ਖ਼ਬਰ ਵੀ ਸਾਂਝੀ ਕੀਤੀ ਜਿਸ ਵਿਚ ਕਿਹਾ ਗਿਆ ਹੈ ਕਿ ਸਾਲ 2017-18 ਵਿਚ ਜਾਅਲਸਾਜ਼ੀ ਕਾਰਨ ਬੈਂਕਾਂ ਨੂੰ 41,167 ਕਰੋੜ ਰੁਪਏ ਦੀ ਰਕਮ ਗਵਾਉਣੀ ਪਈ। (ਏਜੰਸੀ)