ਪ੍ਰੈਮ ਵਿਚ ਬੱਚਿਆਂ 'ਤੇ ਪੈਂਦਾ ਹੈ ਪ੍ਰਦੂਸ਼ਣ ਦਾ ਸੱਭ ਤੋਂ ਵੱਧ ਅਸਰ : ਅਧਿਐਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਦੁਨੀਆਂ ਭਰ ਵਿਚ ਤੇਜੀ ਨਾਲ ਵਧਦਾ ਪ੍ਰਦੂਸ਼ਣ ਇਕ ਵਿਸ਼ਵ ਸਮੱਸਿਆ ਬਣ ਗਈ ਹੈ। ਇਸ ਤੋਂ ਬੱਚਿਆਂ ਤੋਂ ਲੈ ਕੇ ਬੁੱਢੇ ਤੱਕ ਹਰ ਉਮਰ ਵਰਗ ਦੇ ਲੋਕ ਪ੍ਰਭਾਵਿਤ ਹਨ। ਪ੍ਰੈਮ...

Babies in prams exposed to 60% more pollution than parents

ਲੰਦਨ : ਦੁਨੀਆਂ ਭਰ ਵਿਚ ਤੇਜੀ ਨਾਲ ਵਧਦਾ ਪ੍ਰਦੂਸ਼ਣ ਇਕ ਵਿਸ਼ਵ ਸਮੱਸਿਆ ਬਣ ਗਈ ਹੈ। ਇਸ ਤੋਂ ਬੱਚਿਆਂ ਤੋਂ ਲੈ ਕੇ ਬੁੱਢੇ ਤੱਕ ਹਰ ਉਮਰ ਵਰਗ ਦੇ ਲੋਕ ਪ੍ਰਭਾਵਿਤ ਹਨ। ਪ੍ਰੈਮ (ਬੱਚਿਆਂ ਦੀ ਝੂਲਾ ਗੱਡੀ) ਵਿਚ ਤਾਂ ਬੱਚਿਆਂ 'ਤੇ ਪ੍ਰਦੂਸ਼ਣ ਦਾ ਅਸਰ ਸੱਭ ਤੋਂ ਜ਼ਿਆਦਾ ਪੈਂਦਾ ਹੈ। ਇਹ ਗੱਲ ਇਕ ਅਧਿਐਨ ਵਿਚ ਸਾਹਮਣੇ ਆਈ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਪ੍ਰੈਮ ਵਿਚ ਘੁੰਮਦੇ ਸਮੇਂ ਬੱਚਿਆਂ 'ਤੇ ਉਨ੍ਹਾਂ ਦੇ ਮਾਤਾ - ਪਿਤਾ ਦੀ ਤੁਲਨਾ ਵਿਚ ਪ੍ਰਦੂਸ਼ਣ ਦਾ 60 ਫ਼ੀ ਸਦੀ ਅਸਰ ਜ਼ਿਆਦਾ ਪੈਂਦਾ ਹੈ। ਇਸ ਤੋਂ ਉਨ੍ਹਾਂ ਦੇ ਚਿਹਰੇ ਅਤੇ ਮਾਨਸਿਕ ਵਿਕਾਸ 'ਤੇ ਪ੍ਰਭਾਵ ਪੈਂਦਾ ਹੈ। 

ਬ੍ਰੀਟੇਨ ਸਥਿਤ ਯੂਨੀਵਰਸਿਟੀ ਆਫ਼ ਸਰੀ ਦੇ ਖੋਜਕਾਰਾਂ ਨੇ 160 ਤੋਂ ਜ਼ਿਆਦਾ ਹਵਾਲੇ ਦਾ ਵਿਸ਼ਲੇਸ਼ਣ ਕਰ ਇਹ ਜਾਣਿਆ ਕਿ ਪ੍ਰੈਮ ਵਿਚ ਘੁੰਮਣ ਅਤੇ ਬੱਚਿਆਂ 'ਤੇ ਪੈਣ ਵਾਲੇ ਪ੍ਰਦੂਸ਼ਣ ਦੇ ਅਸਰ 'ਚ ਕੀ ਸਬੰਧ ਹੈ ਅਤੇ ਇਹ ਬੱਚਿਆਂ ਨੂੰ ਕਿੰਨਾ ਪ੍ਰਭਾਵਿਤ ਕਰਦਾ ਹੈ। ਇਕ ਅਧਿਐਨ 'ਚ ਦੱਸਿਆ ਗਿਆ ਹੈ ਕਿ ਖੋਜਕਾਰਾਂ ਨੇ ਇਸ ਸਬੰਧ ਵਿਚ ਇਕ ਪ੍ਰਿਖਣ ਕੀਤਾ।  ਇਸ ਵਿਚ ਉਨ੍ਹਾਂ ਨੇ ਵੱਖ - ਵੱਖ ਉਚਾਈ ਅਤੇ ਚੋੜਾਈ ਇਥੇ ਤਕ ਕਿ ਇਕ ਅਤੇ ਦੋ ਸੀਟ ਵਾਲੇ ਪ੍ਰੈਮ ਵਿਚ ਬੱਚਿਆਂ ਉਤੇ ਪੈਣ ਵਾਲੇ ਪ੍ਰਦੂਸ਼ਣ ਦੇ ਅਸਰ ਨੂੰ ਜਾਣਿਆਂ। 

ਅਧਿਐਨ ਵਿਚ ਸਾਹਮਣੇ ਆਇਆ ਕਿ ਪ੍ਰੈਮ ਵਿਚ ਘੁੰਮਦੇ ਸਮੇਂ ਬੱਚਾ ਦੂਸ਼ਿਤ ਹਵਾ ਦੇ ਸੰਪਰਕ ਵਿਚ ਜ਼ਿਆਦਾ ਆਉਂਦੇ ਹਨ। ਖਾਸਕਰ ਕਿ ਤੱਦ ਜਦੋਂ ਉਹ ਜ਼ਮੀਨ ਤੋਂ 0.55 ਮੀਟਰ ਤੋਂ 0.85 ਮੀਟਰ ਉੱਚੇ ਪ੍ਰੈਮ ਵਿਚ ਘੁੰਮ ਰਹੇ ਹੁੰਦੇ ਹਨ।  ਖੋਜਕਾਰਾਂ ਨੇ ਦੱਸਿਆ ਕਿ ਇਸ ਦੀ ਵਜ੍ਹਾ ਵਾਹਨਾਂ ਤੋਂ ਦੂਸ਼ਿਤ ਹਵਾ ਨੂੰ ਬਾਹਰ ਕਰਨ ਵਾਲੇ ਐਗਜ਼ਾਸਟ ਪਾਈਪ ਦੀ ਉਚਾਈ ਹੈ। ਆਮਤੌਰ 'ਤੇ ਵਾਹਨਾਂ ਵਿਚ ਇਹ ਪਾਈਪ ਜ਼ਮੀਨ ਤੋਂ ਇਕ ਮੀਟਰ ਉਚਾਈ 'ਤੇ ਲੱਗੇ ਹੁੰਦੇ ਹਨ। ਇਸ ਕਾਰਨ ਉਨ੍ਹਾਂ ਨੂੰ ਨਿਕਲਣ ਵਾਲੀ ਦੂਸ਼ਿਤ ਹਵਾ ਦੀ ਚਪੇਟ ਵਿਚ ਪ੍ਰੈਮ ਵਿਚ ਘੁੰਮ ਰਹੇ ਬੱਚੇ ਜ਼ਿਆਦਾ ਆਉਂਦੇ ਹਨ।

ਖੋਜਕਾਰਾਂ ਦੇ ਮੁਤਾਬਕ, ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਡਿਆਂ ਦੀ ਤੁਲਨਾ ਵਿਚ ਪ੍ਰੈਮ ਵਿਚ ਘੁੰਮ ਰਹੇ ਬੱਚੇ ਪ੍ਰਦੂਸ਼ਣ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹੈ।ਖੋਜਕਾਰਾਂ ਨੇ ਬੱਚਿਆਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਸੁਝਾਅ ਵੀ ਦਿਤੇ ਹਨ। ਉਨ੍ਹਾਂ ਨੇ ਇਕ ਸੁਝਾਅ ਇਹ ਦਿਤਾ ਹੈ ਕਿ ਵਾਹਨਾਂ ਤੋਂ ਨਿਕਲਣ ਵਾਲੀ ਦੂਸ਼ਿਤ ਹਵਾ 'ਤੇ ਕਾਬੂ ਕੀਤਾ ਜਾਵੇ। ਉਥੇ ਹੀ ਦੂਜੇ ਸੁਝਾਅ ਦੇ ਮੁਤਾਬਕ, ਬੱਚਿਆਂ ਨੂੰ ਉਨ੍ਹਾਂ ਸਥਾਨਾਂ 'ਤੇ ਘੁਮਾਇਆ ਜਾਵੇ ਜਿੱਥੇ ਵਾਹਨਾਂ ਦੀ ਆਵਾਜਾਹੀ ਘੱਟ ਜਾਂ ਬਿਲਕੁੱਲ ਨਹੀਂ ਹੁੰਦੀ ਹੈ। ਹਾਲਾਂਕਿ ਇਹ ਉਨ੍ਹਾਂ ਦੇ  ਮਾਨਸਿਕ ਵਿਕਾਸ 'ਤੇ ਅਸਰ ਪਾਉਂਦਾ ਹੈ ਇਸ ਲਈ ਇਸ ਤੋਂ ਬਚਣ ਲਈ ਉਚਿਤ ਕਦਮ ਚੁੱਕੇ ਜਾਣ ਦੀ ਬਹੁਤ ਜ਼ਰੂਰਤ ਹੈ।