ਗੁਰਦਿਆਂ ਨੂੰ ਬਣਾਉਣਾ ਚਾਹੁੰਦੇ ਹੋ ਤੰਦਰੁਸਤ ਤਾਂ ਅਪਣੇ ਖਾਣੇ ‘ਚ ਸ਼ਾਮਲ ਕਰੋ ਇਹ ਚੀਜ਼ਾਂ
ਗੁਰਦੇ ( kidneys) ਸਰੀਰ ਦਾ ਉਹ ਮਹੱਤਵਪੂਰਨ ਅੰਗ ਹੈ ਜੋ ਸਰੀਰ ਨੂੰ ਫਿੱਟ ਰੱਖਣ ਦਾ ਕੰਮ ਕਰਦੇ ਹਨ
ਮੁਹਾਲੀ: ਗੁਰਦੇ ( kidneys) ਸਰੀਰ ਦਾ ਉਹ ਮਹੱਤਵਪੂਰਨ ਅੰਗ ਹੈ ਜੋ ਸਰੀਰ ਨੂੰ ਫਿੱਟ ਰੱਖਣ ਦਾ ਕੰਮ ਕਰ ਰਿਹਾ ਹੈ। ਇਹ ਸਰੀਰ ਦੀ ਗੰਦਗੀ ਅਤੇ ਬੇਕਾਰ ਪਾਣੀ ਨੂੰ ਸਰੀਰ ਤੋਂ ਬਾਹਰ ਕੱਢਦੇ ਹਨ। ਸਿਰਫ਼ ਇਹ ਹੀ ਨਹੀਂ ਇਹ ਸਰੀਰ ਵਿਚ ਰਸਾਇਣ ਪਦਾਰਥਾਂ ਨੂੰ ਬੈਲੇਂਸ, ਹਾਰਮੋਨਸ ਨੂੰ ਸਕਰੀਟ ਕਰਨ ਦੇ ਨਾਲ ਨਾਲ ਬੀਪੀ ਨੂੰ ਕੰਟਰੋਲ ਕਰਨ ਦਾ ਵੀ ਕੰਮ ਕਰਦਾ ਹੈ।
ਗੁਰਦੇ ( kidneys) ਲਾਲ ਬਲੱਡ ਸੈਲਸ, ਵਿਟਾਮਨ ਡੀ ਬਣਾਉਣ ਅਤੇ ਸਰੀਰ ਵਿਚ ਹੱਡੀਆਂ ਨੂੰ ਮਜ਼ਬੂਤ ਰੱਖਣ ਦਾ ਮੁਹੱਵਪੂਰਨ ਕੰਮ ਵ ਕਰਦੇ ਹਨ। ਜੇਕਰ ਗੁਰਦੇ ( kidneys) ਆਪਣਾ ਕੰਮ ਕਰਨਾ ਬੰਦ ਕਰ ਦਿੰਦੀ ਹੈ ਤਾਂ ਪੂਰੇ ਸਰੀਰ ਦਾ ਸਿਸਟਮ ਹੀ ਵਿਗੜ ਜਾਂਦਾ ਹੈ। ਇਸ ਲਈ ਕਿਡਨੀ ਨੂੰ ਸਿਹਤਮੰਦ ਰੱਖਣਾ ਬਹੁਤ ਜਰੂਰੀ ਹੈ।
ਲਗਾਤਾਰ ਗਲਤ ਖਾਣ-ਪੀਣ ਨਾਲ ਜਾਂ ਦੂਸ਼ਿਤ ਚੀਜਾਂ ਖਾਣ ਨਾਲ, ਦੂਸ਼ਿਤ ਪਾਣੀ ਪੀਣ ਨਾਲ ਅਤੇ ਜ਼ਿਆਦਾ ਸ਼ਰਾਬ ਪੀਣ ਨਾਲ ਕਿਡਨੀ ਸਬੰਧੀ ਰੋਗ ਪੈਦਾ ਹੁੰਦੇ ਹਨ। ਇਹਨਾਂ ਲਈ ਗੁਰਦਿਆਂ ( kidneys) ਨੂੰ ਲਗਾਤਾਰ ਕੰਮ ਕਰਨਾ ਪੈਂਦਾ ਹੈ ਕਈ ਵਾਰ ਕਿਡਨੀ ‘ਤੇ ਫਿਲਟਰੇਸ਼ਨ ਲਈ ਜ਼ਿਆਦਾ ਬੋਝ ਪੈਣ ਲਗਦਾ ਹੈ, ਜਿਸ ਨਾਲ ਉਹ ਖਰਾਬ ਹੋ ਜਾਂਦੀ ਹੈ।ਗੁਰਦਿਆਂ ਦੇ ( kidneys) ਨੂੰ ਰੋਗਾਂ ਤੋਂ ਦੂਰ ਕਰਨ ਲਈ ਕੁਦਰਤੀ ਚੀਜਾਂ ਦੀ ਮਦਦ ਲੈਣੀ ਚਾਹੀਦੀ ਹੈ।
ਇਹਨਾਂ ਚੀਜ਼ਾਂ ਨਾਲ ਰੱਖੋ ਕਿਡਨੀ ( kidneys) ਨੂੰ ਸਿਹਤਮੰਦ
ਐਪਲ ਸਾਈਡਰ ਵਿਨੇਗਰ- ਇਸ ਵਿਚ ਮੌਜੂਦ ਐਂਟੀ ਬੈਕਟੀਰੀਅਲ ਤੱਤ ਸਰੀਰ ਨੂੰ ਬੈਕਟੀਰੀਅਲ ਇਨਫੈਕਸ਼ਨ ਤੋਂ ਮੁਕਤ ਰੱਖਣ ਦਾ ਕੰਮ ਕਰਦੇ ਹਨ। ਐਪਲ ਸਾਈਡਰ ਵਿਨੇਗਰ ਉਹਨਾਂ ਲੋਕਾਂ ਲਈ ਵੀ ਲਾਭਦਾਇਕ ਹੈ, ਜਿਨ੍ਹਾਂ ਦੇ ਗੁਰਦੇ ਵਿਚ ਪਥਰੀ ਹੋਵੇ। ਇਹ ਪਥਰੀ ਨੂੰ ਹੌਲੀ-ਹੌਲੀ ਆਪਣੇ ਆਪ ਖਤਮ ਕਰ ਦਿੰਦਾ ਹੈ।
ਵਿਟਾਮਨ ਸੀ, ਡੀ ਅਤੇ ਬੀ- ਵਿਟਾਮਨ ਡੀ ਅਤੇ ਵਿਟਾਮਨ ਬੀ-6 ਲੈਣਾ ਵੀ ਕਿਡਨੀ ਦੀ ਸਲਾਮਤੀ ਲਈ ਜਰੂਰੀ ਹੈ। ਵਿਟਾਮਨ ਬੀ ਅਤੇ ਸੀ ਗੁਰਦੇ ਦੀ ਪਥਰੀ ਤੋਂ ਬਚਾਉਂਦਾ ਹੈ। ਇਹਨਾਂ ਵਿਟਾਮਨਾਂ ਨੂੰ ਕੁਦਰਤੀ ਤਰੀਕਿਆਂ ਨਾਲ ਲੈਣ ਵਿਚ ਜ਼ਿਆਦਾ ਫਾਇਦਾ ਹੈ।
ਮਿੱਠਾ ਸੋਢਾ- ਸੋਡੀਅਮ ਬਾਇਕਾਰਬੋਨੇਟ ਦਾ ਸੇਵਨ ਵੀ ਸਿਹਤ ਲਈ ਲਾਭਦਾਇਕ ਹੁੰਦਾ ਹੈ। ਇਸ ਦੀ ਮਦਦ ਨਾਲ ਅਨੇਕਾਂ ਰੋਗਾਂ ਦੀ ਗਤੀ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਐਸੀਡਿਟੀ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ।
ਇਹ ਵੀ ਪੜ੍ਹੋ: ਸੰਪਾਦਕੀ: ਗ਼ਰੀਬੀ ਤੇ ਬੇਰੁਜ਼ਗਾਰੀ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਨਿਚੋੜ ਕੇ ਰੱਖ ਦੇਵੇਗੀ
ਸਬਜ਼ੀਆਂ ਦਾ ਰਸ- ਕਿਡਨੀ ਦੀ ਸਮੱਸਿਆ ਹੋਣ ‘ਤੇ ਗਾਜਰ, ਖੀਰਾ, ਪੱਤਾ-ਗੋਭੀ ਅਤੇ ਲੌਕੀ ਦਾ ਰਸ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤਰਬੂਜ਼ ਅਤੇ ਆਲੂ ਦਾ ਰਸ ਵੀ ਗੁਰਦੇ ਦੇ ਰੋਗਾਂ ਲਈ ਫਾਇਦੇਮੰਦ ਹੁੰਦਾ ਹੈ।
ਧਨੀਆਂ ਦੇ ਜੂਸ ਦਾ ਸੇਵਨ ਦਿਲ ਨੂੰ ਤੰਦਰੁਸਤ ਅਤੇ ਤੁਹਾਨੂੰ ਰੋਗਾਂ ਤੋਂ ਦੂਰ ਰੱਖਦਾ ਹੈ। ਧਨੀਆਂ ਦੇ ਜੂਸ ਨਾਲ ਕਿਡਨੀ ਵਿਚ ਮੌਜੂਦ ਜ਼ਹਿਰੀਲੇ ਪਦਾਰਥ ਯੂਰਿਨ ਦੇ ਰਸਤੇ ਬਾਹਰ ਨਿਕਲ ਜਾਂਦੇ ਹੈ ਅਤੇ ਖੂਨ ਸਾਫ਼ ਹੁੰਦਾ ਹੈ। ਇਸ ਨਾਲ ਤੁਸੀਂ ਕਿਡਨੀ ਫੇਲੀਅਰ ਵਰਗੀ ਸਮਸਿਆਵਾਂ ਤੋਂ ਬਚੇ ਰਹਿੰਦੇ ਹੋ।
ਇਹ ਵੀ ਪੜ੍ਹੋ: ਸੰਪਾਦਕੀ: ਗ਼ਰੀਬੀ ਤੇ ਬੇਰੁਜ਼ਗਾਰੀ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਨਿਚੋੜ ਕੇ ਰੱਖ ਦੇਵੇਗੀ
ਸਰੀਰ ਦੇ ਕੁੱਝ ਹਿੱਸਿਆਂ ਵਿਚ ਜਲਨ ਅਤੇ ਸੋਜ ਦੀ ਸਮੱਸਿਆ ਹੋਣ ਉਤੇ ਇਸ ਦਾ ਸੇਵਨ ਕਰੋ। ਇਹ ਸਰੀਰ ਦੀ ਸੋਜ ਅਤੇ ਜਲਨ ਨੂੰ ਅਸਾਨੀ ਨਾਲ ਘੱਟ ਕਰਦਾ ਹੈ। ਇਹ ਤੇਲ ਸਕਿਨ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਗੁਰਦੇ ਦੇ ਰੋਗਾਂ ਤੋਂ ਬਚਣ ਲਈ ਸ਼ਰਾਬ ਤੋਂ ਬਚਣਾ ਚਾਹੀਦਾ ਹੈ ਅਤੇ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ।