ਜਾਣੋ, 24 ਘੰਟੇ ਈਅਰਫੋਨ ਲਗਾਉਣ ਨਾਲ ਕੀ ਪੈਂਦੈ ਅਸਰ
ਅੱਜ ਕੱਲ ਜ਼ਿਆਦਾਤਰ ਲੋਕ ਸਮਾਰਟਫੋਨ ਦੀ ਵਰਤੋਂ ਕਰਦੇ ਹਨ। ਦੁਨੀਆਂ ਤੋਂ ਅਣਜਾਣ ਸਮਾਰਟਫ਼ੋਨ ਦੀ ਵਰਤੋਂ ਕਰਨ ਵਾਲੇ ਲੋਕ ਹਰ ਸਮੇਂ ਅਪਣੇ ਕੰਨਾਂ ਵਿਚ ਈਅਰਫ਼ੋਨ ਲਗਾਏ ਰੱਖਦ...
ਅੱਜ ਕੱਲ ਜ਼ਿਆਦਾਤਰ ਲੋਕ ਸਮਾਰਟਫੋਨ ਦੀ ਵਰਤੋਂ ਕਰਦੇ ਹਨ। ਦੁਨੀਆਂ ਤੋਂ ਅਣਜਾਣ ਸਮਾਰਟਫ਼ੋਨ ਦੀ ਵਰਤੋਂ ਕਰਨ ਵਾਲੇ ਲੋਕ ਹਰ ਸਮੇਂ ਅਪਣੇ ਕੰਨਾਂ ਵਿਚ ਈਅਰਫ਼ੋਨ ਲਗਾਏ ਰੱਖਦੇ ਹੈ। ਜੇਕਰ ਤੁਸੀਂ ਵੀ ਕੁੱਝ ਅਜਿਹਾ ਹੀ ਕਰਦੇ ਹੋ ਤਾਂ ਤੁਸੀਂ ਬਿਲਕੁੱਲ ਵੀ ਨਾ ਕਰੋ ਕਿਉਂਕਿ ਈਅਰਫ਼ੋਨ ਦੀ ਜ਼ਿਆਦਾ ਵਰਤੋਂ ਤੁਹਾਡੇ ਕੰਨਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਹ ਤੁਹਾਨੂੰ ਬੋਲਾ ਵੀ ਬਣਾ ਸਕਦੇ ਹਨ। ਆਓ ਜੀ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਈਅਰਫ਼ੋਨ ਇਸਤੇਮਾਲ ਕਰਨ ਦਾ ਨੁਕਸਾਨ ਕੀ ਹੁੰਦਾ ਹੈ।
ਘੱਟ ਸੁਣਾਈ ਦੇਣਾ : ਸਾਰੇ ਈਅਰਫੋਨ ਵਿਚ ਹਾਈ ਡੈਸੀਬਲ ਵੇਵਸ ਹੁੰਦੀਆਂ ਹਨ। ਜਿਸ ਦੀ ਵਰਤੋਂ ਕਰਨ ਨਾਲ ਤੁਸੀਂ ਹਮੇਸ਼ਾ ਲਈ ਸੁਣਨ ਦੀ ਸਮਰਥਾ ਨੂੰ ਗੁਆ ਸਕਦੇ ਹੋ। ਇਸ ਲਈ 90 ਡੈਸੀਬਲ ਤੋਂ ਜ਼ਿਆਦਾ ਅਵਾਜ਼ ਵਿਚ ਗੀਤ ਨਾ ਸੁਣੋ। ਜ਼ਿਆਦਾ ਦੇਰ ਤੱਕ ਸੁਣੋਗੇ ਗੀਤ ਤਾਂ ਝੇਲਣੀ ਪਵੇਗੀ ਕਈ ਪਰੇਸ਼ਾਨਿਆਂ।
ਦਿਮਾਗ ਉਤੇ ਮਾੜਾ ਅਸਰ : ਈਅਰਫੋਨ ਤੋਂ ਲੰਮੇ ਸਮੇਂ ਤੱਕ ਗੀਤ ਸੁਣਨ ਨਾਲ ਦਿਮਾਗ ਉਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਸ ਦਾ ਮਤਲਬ ਹੈ ਕਿ ਤੁਹਾਨੂੰ ਇਨ ਗੰਭੀਰ ਸਮੱਸਿਆਵਾਂ ਤੋਂ ਬਚਣ ਲਈ ਈਅਰਫੋਨ ਦੀ ਘੱਟ ਤੋਂ ਘੱਟ ਵਰਤੋਂ ਕਰਨਾ ਚਾਹੀਦਾ ਹੈ।
ਇਨਫੈਕਸ਼ਨ ਦਾ ਖ਼ਤਰਾ : ਈਅਰਫੋਨ ਨਾਲ ਲੰਮੇ ਸਮੇਂ ਤੱਕ ਗੀਤ ਸੁਣਨ ਨਾਲ ਕੰਨ ਵਿਚ ਇਨਫੈਕਸ਼ਨ ਵੀ ਹੋ ਸਕਦਾ ਹੈ। ਜਦੋਂ ਵੀ ਕਿਸੇ ਦੇ ਨਾਲ ਈਅਰਫੋਨ ਸ਼ੇਅਰ ਕਰੋ ਤਾਂ ਉਸ ਤੋਂ ਬਾਅਦ ਸੈਨਿਟਾਈਜ਼ਰ ਨਾਲ ਸਾਫ਼ ਜ਼ਰੂਰ ਕਰੋ। ਡਾਕਟਰਾਂ ਦੇ ਮੁਤਾਬਕ ਈਅਰਫੋਨ ਦੀ ਵਰਤੋਂ ਨਾਲ ਕੰਨਾਂ ਵਿਚ ਅਨੇਕ ਪ੍ਰਕਾਰ ਦੀ ਸਮੱਸਿਆ ਹੋ ਸਕਦੀ ਹੈ ਜਿਵੇਂ - ਕੰਨ ਵਿਚ ਛਣ - ਛਣ ਦੀ ਅਵਾਜ਼ ਆਉਣਾ, ਸਨਸਨਾਹਟ, ਸਿਰ ਅਤੇ ਕੰਨ ਵਿਚ ਦਰਦ ਆਦਿ।
ਦਿਲ ਦੀ ਬਿਮਾਰੀ ਅਤੇ ਕੈਂਸਰ : ਤੇਜ਼ ਅਵਾਜ ਵਿਚ ਗੀਤ ਸੁਣਨ ਨਾਲ ਮਾਨਸਿਕ ਸਮੱਸਿਆਵਾਂ, ਦਿਲ ਬਿਮਾਰੀ ਅਤੇ ਕੈਂਸਰ ਦਾ ਵੀ ਖ਼ਤਰਾ ਵੱਧ ਜਾਂਦਾ ਹੈ। ਈਅਰਫੋਨ ਦਾ ਜ਼ਿਆਦਾ ਕਰਦੇ ਹਨ ਇਸਤੇਮਾਲ ਤਾਂ ਜਾਣ ਲਵੋ ਇਸ ਦੇ ਨੁਕਸਾਨ।
ਬੋਲੇਪਣ ਦੀ ਸਮੱਸਿਆ : ਈਅਰਫੋਨ ਦੀ ਲਗਾਤਾਰ ਵਰਤੋਂ ਕਰਨ ਨਾਲ ਸੁਣਨ ਦੀ ਸਮਰਥਾ ਉਤੇ ਇਸ ਦਾ ਮਾੜਾ ਪ੍ਰਭਾਵ ਪੈਂਦਾ ਹੈ। ਇਸ ਨਾਲ ਸੁਣਨ ਦੀ ਸਮਰਥਾ 40 ਤੋਂ 50 ਡੈਸੀਬਲ ਤੱਕ ਘੱਟ ਹੋ ਜਾਂਦੀ ਹੈ। ਕੰਨ ਦਾ ਪਰਦਾ ਵਾਈਬ੍ਰੇਟ ਹੋਣ ਲਗਦਾ ਹੈ ਅਤੇ ਦੂਰ ਦੀ ਅਵਾਜ਼ ਸੁਣਨ ਵਿਚ ਪਰੇਸ਼ਾਨੀ ਹੋਣ ਲਗਦੀ ਹੈ। ਇਥੇ ਤੱਕ ਕਿ ਇਸ ਨਾਲ ਬੋਲਾਪਣ ਵੀ ਹੋ ਸਕਦਾ ਹੈ।