ਸ਼ੁਗਰ ਘੱਟ ਕਰਨ ਲਈ ਵਰਤੋਂ ਇਹ ਪੰਜ ਨੁਕਤੇ
ਦਿਨ 'ਚ ਘੱਟੋ ਘੱਟ ਕਸਰਤ ਕਰਨ ਵਾਲੇ ਅਜਿਹੇ ਲੋਕਾਂ ਨੂੰ ਇਹ ਸਮੱਸਿਆ ਕਾਫ਼ੀ ਦੇਖਣ ਨੂੰ ਮਿਲਦੀ ਹੈ।
ਅੱਜ ਦੀ ਦਿਨਾਂ 'ਚ ਲੋਕਾਂ ਨੂੰ ਸ਼ੁਗਰ ਹੋਣਾ ਆਮ ਸਮੱਸਿਆ ਹੋ ਗਈ ਹੈ। ਖਾਸ ਕਰਕੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੇ ਦਫ਼ਤਰ ਜਾਂ ਕਾਲਜ ਕਈ-ਕਈ ਘੰਟੇ ਲਗਾਤਾਰ ਬੈਠੇ ਰਹਿਣਾ ਹੁੰਦਾ ਹੈ ਅਤੇ ਦਿਨ 'ਚ ਘੱਟੋ ਘੱਟ ਕਸਰਤ ਕਰਨ ਵਾਲੇ ਅਜਿਹੇ ਲੋਕਾਂ ਨੂੰ ਇਹ ਸਮੱਸਿਆ ਕਾਫ਼ੀ ਦੇਖਣ ਨੂੰ ਮਿਲਦੀ ਹੈ। ਸ਼ੁਗਰ ਨਾਲ ਕਈ ਹੋਰ ਤਰ੍ਹਾਂ ਦੀਆਂ ਬੀਮਾਰੀਆਂ ਵੀ ਵਧਣ ਲੱਗਦੀਆਂ ਹਨ ਪਰ ਜੇਕਰ ਰੋਜ਼ਾਨਾ ਜੀਵਨਸ਼ੈਲੀ ਅਤੇ ਸੰਤੁਲਿਤ ਖਾਣ-ਪੀਣ ਵਰਤਿਆ ਜਾਵੇ ਤਾਂ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ। ਇੱਥੇ ਅਸੀਂ ਕੁਝ ਅਜਿਹੇ ਘਰੇਲੂ ਨੁਕਤਿਆਂ ਬਾਰੇ ਦੱਸ ਰਹੇ ਹਾਂ ਜਿਹੜੇ ਸ਼ੁਗਰ ਨੂੰ ਕੰਟਰੋਲ ਕਰਨ ਚ ਕਾਫੀ ਮਦਦਗਾਰ ਹਨ।
1- ਭਿੰਡੀ: 4 ਤੋਂ 5 ਭਿੰਡੀਆਂ ਇਕ ਕੱਚ ਦੇ ਭਾਂਡੇ ਚ ਪਾਣੀ 'ਚ ਕੱਟ ਕੇ ਰੱਖ ਦਿਓ। ਸਵੇਰ ਤਕ ਉਸ 'ਚ ਭਿੰਡੀ ਗਲ਼ ਜਾਵੇਗੀ। ਹੁਣ ਤੁਸੀਂ ਇਸ ਪਾਣੀ ਨੂੰ ਪੀ ਲਓ। ਇਸ ਪਾਣੀ ਨਾਲ ਸ਼ੁਗਰ ਦਾ ਪੱਧਰ ਕੰਟਰੋਲ ਹੋ ਜਾਂਦਾ ਹੈ।
2- ਨਿੰਮ: ਨਿੰਮ ਤੇ ਗਲੋਅ ਦੀ ਦਾਤਣ ਕਰੋ। ਦਾਤਣ ਕਰਦੇ ਸਮੇਂ ਜਿਹੜਾ ਪਾਣੀ ਮੂੰਹ ਚ ਆਵੇ, ਉਸ ਨੂੰ ਬਾਹਰ ਨਾ ਕੱਢੋ ਬਲਕਿ ਅੰਦਰ ਹੀ ਪੀ ਜਾਓ। ਇਸ ਵਿਧੀ ਨੂੰ ਰੋਜ਼ਾਨਾ ਕਰਨਾ ਸ਼ੁਰੂ ਕਰੋ। ਇਸ ਨਾਲ ਸ਼ੁਗਰ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ।
3- ਜਾਮਣ- ਜਾਮਣ ਇਕ ਅਜਿਹਾ ਦਰਖਤ ਹੈ ਜਿਸਦੇ ਪੱਤੇ, ਫੁੱਲ, ਫਲ, ਗੁੱਠਲੀਆਂ ਸਭ ਸ਼ੁਗਰ ਕੰਟਰੋਲ ਕਰਨ ਵਿਚ ਕਾਫ਼ੀ ਚੰਗੇ ਮੰਨੇ ਜਾਂਦੇ ਹਨ। ਜਾਮਣ ਦੇ ਬੀਜ ਤੁਸੀਂ ਸੁਖਾ ਕੇ ਕੁੱਟ ਲਓ। ਇਨ੍ਹਾਂ ਦਾ ਚੂਰਨ ਤੁਸੀਂ ਰੋਜ਼ਾਨਾ ਤੌਰ ਤੇ ਲਓ। ਕਾਫ਼ੀ ਲਾਭ ਮਿਲੇਗਾ। ਇਹ ਚੂਰਨ ਤੁਸੀਂ ਦਿਨ 'ਚ 2 ਵਾਰ ਲਓ ਤੇ ਫਿਰ ਦੇਖੋ ਲਾਭ।
4- ਐਲੋਵੇਰਾ- ਐਲੋਵੇਰਾ ਵੀ ਸ਼ੁਗਰ ਦੇ ਮਰੀਜ਼ ਲਈ ਕਾਫ਼ੀ ਚੰਗਾ ਸਰੋਤ ਹੈ। ਤੁਸੀਂ ਐਲੋਵੇਰਾ ਦੀ ਸਬਜ਼ੀ ਬਣਾ ਕੇ ਵੀ ਖਾ ਸਕਦੇ ਹੋ ਜਾਂ ਇਸ ਦਾ ਚੂਰਨ ਵੀ ਬਣਾ ਕੇ ਰੱਖ ਸਕਦੇ ਹੋ ਜਾਂ ਫਿਰ ਤੁਸੀਂ ਇਸ ਦਾ ਰਸ ਵੀ ਪੀ ਸਕਦੇ ਹੋ। ਇਹ ਸ਼ੁਗਰ ਕੰਟਰੋਲ ਕਰਨ 'ਚ ਕਾਫ਼ੀ ਫ਼ਾਇਦੇਮੰਦ ਹੈ।
5- ਪੁੰਗਰੀ ਹੋਈ ਕਣਕ: ਪੁੰਗਰੀ ਹੋਈ ਕਣਕ ਮਤਲਬ ਕਣਕ ਨੂੰ ਮਿੱਟੀ 'ਚ ਦੱਬ ਕੇ ਉਸ ਚੋਂ ਜਿਹੜਾ ਹਰਾ ਘਾਹ ਨਿਕਲਦਾ ਹੈ, ਉਸ ਨੂੰ ਪੁੰਗਰੀ ਹੋਈ ਕਣਕ ਕਿਹਾ ਜਾਂਦਾ ਹੈ। ਇਹ ਸ਼ੁਗਰ ਦੇ ਮਰੀਜ਼ਾਂ ਲਈ ਇਕ ਬੇਹਤਰੀਨ ਤੋਹਫ਼ਾ ਹੈ। ਇਸ ਨੂੰ ਵੀ ਤੁਸੀਂ ਆਪਣੇ ਖਾਣ-ਪੀਣ ਚ ਸ਼ਾਮਲ ਕਰੋ। 5 ਤੋਂ 7 ਦਿਨ ਦੀ ਪੁੰਗਰੀ ਹੋਈ ਕਣਕ ਦਾ ਜੂਸ ਕੱਢ ਕੇ ਜਾਂ ਇਸ ਤਰ੍ਹਾਂ ਹੀ ਖਾ ਕੇ ਖੂਨ 'ਚ ਖੰਡ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ।