ਸਿਹਤਮੰਦ ਰਹਿਣ 'ਤੇ ਵਜ਼ਨ ਘਟਾਉਣ ਲਈ ਖਾਓ ਇਹ ਫ਼ਲ

ਏਜੰਸੀ

ਜੀਵਨ ਜਾਚ, ਸਿਹਤ

ਫ਼ਲਾਂ ਵਿਚ ਕਈ ਨਿਊਟ੍ਰੀਐਂਟ ਜਿਵੇਂ ਕਿ ਵਿਟਾਮਿਨ ਸੀ, ਵਿਟਾਮਿਨ ਏ, ਵਰਗੇ ਫਾਈਬਰ ਪਾਏ ਜਾਂਦੇ ਹਨ। ਸਹੀ ਫ਼ਲ ਨੂੰ ਸਹੀ ਸਮੇਂ ਤੇ ਖਾਣ ਨਾਲ ਸਿਹਤ ਤੰਦਰੁਸਤ ਰਹਿੰਦੀ ਹੈ

Fruits

ਅੱਜ ਕੱਲ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿਚ ਸਾਡੀ ਜ਼ਿੰਦਗੀ ਅਜਿਹੀ ਹੋ ਗਈ ਹੈ ਕਿ ਅਸੀਂ ਆਪਣੇ ਖਾਣ-ਪੀਣ ਵੱਲ ਧਿਆਨ ਨਹੀਂ ਦੇ ਸਕਦੇ। ਚੰਗੀ ਸਿਹਤ ਲਈ ਖਾਣ-ਪੀਣ ਨਾਲ ਫ਼ਲ ਖਾਣੇ ਵੀ ਜ਼ਰੂਰੀ ਹਨ। ਫ਼ਲਾਂ ਵਿਚ ਕਈ ਨਿਊਟ੍ਰੀਐਂਟ ਜਿਵੇਂ ਕਿ ਵਿਟਾਮਿਨ ਸੀ, ਵਿਟਾਮਿਨ ਏ, ਵਰਗੇ ਫਾਈਬਰ ਪਾਏ ਜਾਂਦੇ ਹਨ। ਸਹੀ ਫ਼ਲ ਨੂੰ ਸਹੀ ਸਮੇਂ ਤੇ ਖਾਣ ਨਾਲ ਸਿਹਤ ਤੰਦਰੁਸਤ ਰਹਿੰਦੀ ਹੈ।

ਹੈਲਥ ਐਕਸਪਰਟ ਦੇ ਮੁਤਾਬਕ ਫ਼ਲਾਂ ਨੂੰ ਖਾਣ ਦਾ ਸਹੀ ਸਮਾਂ ਸਵੇਰ ਦਾ ਸਮਾਂ ਹੈ। ਫ਼ਲਾਂ ਨੂੰ ਕਦੇ ਵੀ ਦੁੱਧ ਜਾਂ ਦਹੀਂ ਵਿਚ ਮਿਲਾ ਕੇ ਨਹੀਂ ਖਾਣਾ ਚਾਹੀਦਾ। ਫ਼ਲਾਂ ਨੂੰ ਦੁੱਧ ਦਹੀ 'ਚ ਮਿਲਾ ਕੇ ਖਾਣ ਨਾਲ ਕਈ ਤਰ੍ਹਾਂ ਦੇ ਟਾਕਸਿਨ ਬਣ ਜਾਂਦੇ ਹਨ ਜਿਸ ਨਾਲ ਖੰਘ, ਜ਼ੁਕਾਮ ਅਤੇ ਐਲਰਜੀ ਹੋ ਸਕਦੀ ਹੈ। ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਅਤੇ ਆਪਣਾ ਭਾਰ ਘਟਾਉਣ ਲਈ ਇਹਨਾਂ ਫ਼ਲਾਂ ਦਾ ਇਸਤੇਮਾਲ ਜ਼ਰੂਰ ਕਰੋ।
 

ਪਪੀਤਾ- ਪਪੀਤੇ ਤੋਂ ਕੈਲਸ਼ੀਅਮ, ਵਿਟਾਮਿਨ, ਆਇਰਨ, ਮਿਨਰਲਸ ਅਤੇ ਸਰੀਰ ਦੇ ਲਈ ਫਾਸਫੋਰਸ ਵੀ ਪਾਇਆ ਜਾਂਦਾ ਹੈ। ਇਸ ਵਿਚ ਕਈ ਤਰ੍ਹਾਂ ਦੇ ਡਾਇਜੈਸਟਿਵ ਐਨਜਾਮਾਈਨ ਪਾਏ ਜਾਂਦੇ ਹਨ ਜਿਹੜੇ ਕਿ ਖਾਣਾ ਪਚਾਉਣ ਵਿਚ ਮਦਦ ਕਰਦੇ ਹਨ। ਇਸ ਫ਼ਲ ਵਿਚ ਕੈਲੋਰੀ ਵੀ ਘੱਟ ਹੁੰਦੀ ਹੈ।
 

ਤਰਬੂਜ਼- ਤਰਬੂਜ਼ ਵਿਚ ਕੈਲੋਰੀ ਬਹੁਤ ਘੱਟ ਹੁੰਦੀ ਹੈ ਅਤੇ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਲਈ ਤਰਬੂਜ਼ ਖਾਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ। ਇਹ ਫ਼ਲ ਖਾਣ ਨਾਲ ਭਾਰ ਵੀ ਘੱਟ ਹੁੰਦਾ ਹੈ। ਤਰਬੂਜ਼ ਦਾ ਜੂਸ ਪੀਣਾ ਅਤੇ ਇਸ ਨੂੰ ਖਾਣਾ ਦੋਨਾਂ ਨਾਲ ਹੀ ਭਾਰ ਘੱਟਦਾ ਹੈ।
 

ਕੇਲਾ- ਇਕ ਕੇਲੇ ਵਿਚ 105 ਕੈਲਰੀ ਪਾਏ ਜਾਣ ਕਾਰਨ ਇਹ ਤੁਰੰਤ ਊਰਜਾ ਲੈਣ ਲਈ ਸਭ ਤੋਂ ਵਧੀਆ ਫ਼ਲ ਹੈ। ਕੰਮ ਕਰਨ ਤੋਂ ਬਾਅਦ ਇਹ ਫ਼ਲ ਖਾਣਾ ਸਿਹਤ ਲਈ ਸਭ ਤੋਂ ਵੱਧ ਫਾਇਦੇਮੰਦ ਹੈ ਅਤੇ ਇਹ ਤੁਹਾਡੇ ਮਸਲਾਂ ਨੂੰ ਸਹੀ ਰੱਖਣ ਵਿਚ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਵਿਚ ਅਤੇ ਐਸੀਡਿਟੀ ਤੋਂ ਬਚਾਉਣ ਵਿਚ ਤੁਹਾਡੀ ਮਦਦ ਕਰਦਾ ਹੈ। 
 

ਸੰਤਰਾ- ਸੰਤਰੇ ਦਾ ਸਿਰਫ਼ ਸਵਾਦ ਹੀ ਚੰਗਾ ਨਹੀਂ ਬਲਕਿ ਸੰਤਰੇ ਦੇ 100 ਗ੍ਰਾਮ ਦੇ ਇਕ ਟੁਕੜੇ ਵਿਚ 47 ਕੈਲੋਰੀਸ ਹੁੰਦੀਆਂ ਹਨ। ਇਸ ਲਈ ਇਹ ਭਾਰ ਘੱਟ ਕਰਨ ਵਿਚ ਬਹੁਤ ਫਾਇਦੇਮੰਦ ਹੈ। 
 

ਨਾਸ਼ਪਾਤੀ- ਨਾਸ਼ਪਾਤੀ ਵਿਚ ਕਾਫ਼ੀ ਮਾਤਰਾ ਵਿਚ ਫ਼ਾਈਬਰ ਹੁੰਦਾ ਹੈ। ਇਸ ਨੂੰ ਖਾਣ ਨਾਲ ਲੰਮੇ ਸਮੇਂ ਤੱਕ ਪੇਟ ਪੂਰਾ ਭਰਿਆ ਰਹਿੰਦਾ ਹੈ ਅਤੇ ਜਲਦੀ ਭੁੱਖ ਵੀ ਨਹੀਂ ਲੱਗਦੀ। ਇਸ ਲਈ ਇਹ ਫ਼ਲ ਵੀ ਭਾਰ ਘੱਟ ਕਰਨ ਵਿਚ ਮਦਦਗਾਰ ਹੈ। 
 

ਅੰਬ- ਅੰਬ ਵਿਚ ਫ਼ਾਈਬਰ, ਐਂਟੀਆਕਸਾਈਡ ਅਤੇ ਆਇਰਨ ਹੁੰਦਾ ਹੈ ਜੋ ਕਿ ਭੁੱਖ ਨੂੰ ਕੰਟਰੋਲ ਵਿਚ ਰੱਖਦਾ ਹੈ ਅਤੇ ਭਾਰ ਨੂੰ ਵੀ ਕੰਟਰੋਲ ਕਰਦਾ ਹੈ। 
ਅਨਾਰ- ਹਰ ਰੋਜ਼ ਇਕ ਲਾਲ ਅਨਾਰ ਖਾ ਕੇ ਤੁਸੀਂ ਆਪਣਾ ਭਾਰ ਹੀ ਨਹੀਂ ਘੱਟ ਕਰ ਸਕਦੇ ਬਲਕਿ ਸਰੀਰ ਦੀ ਕੰਮਜ਼ੋਰੀ ਨੂੰ ਵੀ ਦੂਰ ਕਰ ਸਕਦੇ ਹੋ।