ਕਈ ਬੀਮਾਰੀਆਂ ਦਾ ਅਚੂਕ ਇਲਾਜ ਹੈ ਮਿੱਟੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਦੇਸ਼ਭਰ ਵਿਚ ਐਤਵਾਰ ਨੂੰ ਪਹਿਲੀ ਵਾਰ ਕੇਂਦਰੀ ਅਯੁਸ਼ ਮੰਤਰਾਲਾ ਵਲੋਂ ਕੁਦਰਤੀ ਦਿਵਸ ਮਨਾਇਆ ਜਾ ਰਿਹਾ ਹੈ। ਕੁਦਰਤੀ ਦਵਾਈ ਪ੍ਰਣਾਲੀ (ਨੈਚੁਰੋਪੈਥੀ) ਨੂੰ ਬੜਾਵਾ...

Naturotherapy

ਦੇਸ਼ਭਰ ਵਿਚ ਐਤਵਾਰ ਨੂੰ ਪਹਿਲੀ ਵਾਰ ਕੇਂਦਰੀ ਅਯੁਸ਼ ਮੰਤਰਾਲਾ ਵਲੋਂ ਕੁਦਰਤੀ ਦਿਵਸ ਮਨਾਇਆ ਜਾ ਰਿਹਾ ਹੈ। ਕੁਦਰਤੀ ਦਵਾਈ ਪ੍ਰਣਾਲੀ (ਨੈਚੁਰੋਪੈਥੀ) ਨੂੰ ਬੜਾਵਾ ਦੇਣ ਲਈ ਇਸ ਦਿਨ ਨੂੰ ਹਰ ਸਾਲ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਨੈਚੁਰੋਪੈਥੀ ਵਿਚ ਬੀਮਾਰੀ ਨੂੰ ਠੀਕ ਕਰਨ ਦੇ ਨਾਲ ਹੀ ਉਸ ਨੂੰ ਸਰੀਰ ਤੋਂ ਖਤਮ ਕਰਨ ਉਤੇ ਧਿਆਨ ਦਿਤਾ ਜਾਂਦਾ ਹੈ।

ਇਸ ਦਵਾਈ ਪ੍ਰਣਾਲੀ ਵਿਚ ਪੂਰੀ ਤਰ੍ਹਾਂ ਨਾਲ ਕੁਦਰਤ ਵਿਚ ਮਿਲਣ ਵਾਲੀ ਚੀਜ਼ਾਂ ਦੀ ਵਰਤੋਂ ਕਰ ਵੱਖ - ਵੱਖ ਬੀਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਇੰਜ ਹੀ ਇਕ ਉਪਚਾਰ ਦਾ ਤਰੀਕਾ ਹੈ ਮਡ ਥੈਰੇਪੀ, ਜੋ ਕਈ ਬੀਮਾਰੀਆਂ ਲਈ ਅਚੂਕ ਇਲਾਜ ਹੈ।  

ਮਿੱਟੀ ਕੁਦਰਤ ਦੇ ਪੰਜ ਮੁੱਖ ਤੱਤਾਂ ਵਿਚੋਂ ਇਕ ਹੈ, ਜਿਸ ਦੀ ਵਰਤੋਂ ਨਾਲ ਸਿਹਤ ਨੂੰ ਸੁਧਾਰਣ ਅਤੇ ਬੀਮਾਰੀਆਂ ਨੂੰ ਠੀਕ ਕਰਨ ਵਿਚ ਮਦਦ ਮਿਲਦੀ ਹੈ। ਮਡ ਥੈਰੇਪੀ ਲਈ ਜ਼ਮੀਨ ਵਿਚ 3 ਤੋਂ 4 ਫੁਟ ਡੂੰਘਾਈ ਵਿਚ ਮਿਲਣ ਵਾਲੀ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਹੈ। ਵਰਤੋਂ ਤੋਂ ਪਹਿਲਾਂ ਇਸ ਨੂੰ ਚੰਗੇ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ ਤਾਂਕਿ ਇਸ ਵਿਚ ਪੱਥਰ ਜਾਂ ਕਿਸੇ ਹੋਰ ਪ੍ਰਕਾਰ ਦੀ ਗੰਦਗੀ ਨਾ ਰਹਿ ਜਾਵੇ।  

ਮਿੱਟੀ ਨਾਲ ਕੀਤੀ ਜਾਣ ਵਾਲੀ ਥੈਰੇਪੀ ਦੇ ਕਈ ਫਾਇਦੇ ਹਨ। ਇਸ ਦੀ ਮਦਦ ਨਾਲ ਬਾਡੀ ਹੀਟ, ਸਿਰਦਰਦ,  ਬਦਹਜ਼ਮੀ, ਹਾਈ ਬੀਪੀ ਵਰਗੀ ਕਈ ਬੀਮਾਰੀਆਂ ਨੂੰ ਠੀਕ ਦਰੁਸਤ ਕਰਨ ਵਿਚ ਮਦਦ ਮਿਲਦੀ ਹੈ। ਜੇਕਰ ਤੁਹਾਨੂੰ ਸਿਰਦਰਦ ਹੋ ਰਿਹਾ ਹੈ ਤਾਂ ਪਾਣੀ ਦੇ ਨਾਲ ਮਿੱਟੀ ਨੂੰ ਮਿਲਾ ਕੇ ਮੱਥੇ 'ਤੇ ਲਗਾਓ। ਇਸ ਨੂੰ ਲਗਭੱਗ ਅੱਧੇ ਘੰਟੇ ਤੱਕ ਲੱਗੇ ਰਹਿਣ ਦਿਓ, ਇਸ ਤੋਂ ਤੁਹਾਨੂੰ ਸਿਰਦਰਦ ਵਿਚ ਤੁਰਤ ਰਾਹਤ ਮਿਲੇਗੀ।  

ਬਦਹਜ਼ਮੀ ਜਾਂ ਕਬਜ਼ ਦੀ ਪਰੇਸ਼ਾਨੀ ਹੈ ਤਾਂ ਮਿੱਟੀ ਦੇ ਪੈਕ ਨੂੰ ਢਿੱਡ 'ਤੇ ਲਗਾਓ। ਇਸ ਨੂੰ 20 ਤੋਂ 30 ਮਿੰਟ ਤੱਕ ਲੱਗੇ ਰਹਿਣ ਦਿਓ। ਲਗਾਤਾਰ ਇਸਤੇਮਾਲ ਨਾਲ ਤੁਹਾਡੇ ਢਿੱਡ ਨਾਲ ਸਬੰਧਤ ਸਮੱਸਿਆਵਾਂ ਦੂਰ ਹੋ ਜਾਣਗੀਆਂ। ਕਿਹਾ ਜਾਂਦਾ ਹੈ ਕਿ ਮਹਾਤਮਾ ਗਾਂਧੀ ਵੀ ਢਿੱਡ ਨੂੰ ਠੀਕ ਰੱਖਣ ਲਈ ਮਡ ਥੈਰੇਪੀ ਦਾ ਸਹਾਰਾ ਲੈਂਦੇ ਸਨ।  

ਕਈ ਲੋਕਾਂ ਨੂੰ ਬਾਡੀ ਹੀਟ ਦੀ ਸਮੱਸਿਆ ਹੁੰਦੀ ਹੈ। ਇਸ ਹਾਲਤ ਵਿਚ ਉਨ੍ਹਾਂ ਨੂੰ ਹੱਥਾਂ ਵਿਚ ਜਾਂ ਸਰੀਰ ਵਿਚ ਜਲਨ ਦਾ ਅਨੁਭਵ ਹੁੰਦਾ ਹੈ। ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਬੈਸਟ ਤਰੀਕਾ ਮਡ ਥੈਰੇਪੀ ਹੈ। ਮਿੱਟੀ ਬਾਡੀ ਹੀਟ ਨੂੰ ਸੋਖ ਲੈਂਦੀ ਹੈ, ਇਸ ਨਾਲ ਵਿਅਕਤੀ ਨੂੰ ਤੁਰਤ ਰਾਹਤ ਦਾ ਤਜ਼ਰਬਾ ਹੁੰਦਾ ਹੈ।