ਕਾਲੀ ਮਿਰਚ ਦਾ ਸੇਵਨ ਕਰਦੈ ਕਈ ਬੀਮਾਰੀਆਂ ਦਾ ਖਾਤਮਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਤੁਹਾਡੀ ਰਸੋਈ ਵਿਚ ਹਮੇਸ਼ਾ ਮੌਜੂਦ ਰਹਿਣ ਵਾਲੀ ਕਾਲੀ ਮਿਰਚ ਸਿਰਫ ਮਸਾਲਿਆਂ ਦਾ ਹਿੱਸਾ ਨਹੀਂ ਹੈ, ਇਸ ਦੇ ਔਸ਼ਧੀ ਗੁਣ ਵੀ ਹਨ। ਜੇਕਰ ਸਵੇਰੇ ਖਾਲੀ ਢਿੱਡ ਗੁਨਗੁਨੇ ...

black pepper & lukewarm water

ਤੁਹਾਡੀ ਰਸੋਈ ਵਿਚ ਹਮੇਸ਼ਾ ਮੌਜੂਦ ਰਹਿਣ ਵਾਲੀ ਕਾਲੀ ਮਿਰਚ ਸਿਰਫ ਮਸਾਲਿਆਂ ਦਾ ਹਿੱਸਾ ਨਹੀਂ ਹੈ, ਇਸ ਦੇ ਔਸ਼ਧੀ ਗੁਣ ਵੀ ਹਨ। ਜੇਕਰ ਸਵੇਰੇ ਖਾਲੀ ਢਿੱਡ ਗੁਨਗੁਨੇ ਪਾਣੀ ਦੇ ਨਾਲ ਕਾਲੀ ਮਿਰਚ ਦਾ ਸੇਵਨ ਕੀਤਾ ਜਾਵੇ ਤਾਂ ਇਹ ਸਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਪਹੁੰਚਾ ਸਕਦੀ ਹੈ। ਆਯੁਰਵੇਦ ਵਿਚ ਦੱਸਿਆ ਗਿਆ ਹੈ ਕਿ ਸਵੇਰੇ ਗਰਮ ਪਾਣੀ ਦੇ ਨਾਲ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵੱਧਦੀ ਹੈ। ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਇਹ ਸਰੀਰ ਵਿਚ ਬਾਹਰੀ ਸੰਕਰਮਣ ਨੂੰ ਪੁੱਜਣ ਤੋਂ  ਰੋਕਦੀ ਹੈ ਅਤੇ ਕਫ, ਪਿੱਤ ਅਤੇ ਵਾਯੂ 'ਤੇ ਕਾਬੂ ਕਰਦੀ ਹੈ।

ਕਾਲੀ ਮਿਰਚ ਅਤੇ ਗੁਨਗੁਨਾ ਪਾਣੀ ਸਰੀਰ ਵਿਚ ਵਧਾ ਹੋਇਆ ਫੈਟ ਘੱਟ ਕਰਦਾ ਹੈ, ਨਾਲ ਹੀ ਇਹ ਕਲੋਰੀ ਨੂੰ ਬਰਨ ਕਰਕੇ ਭਾਰ ਘੱਟ ਕਰਣ ਵਿਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਜੁਕਾਮ ਹੋਣ 'ਤੇ ਕਾਲੀ ਮਿਰਚ ਗਰਮ ਦੁੱਧ ਵਿਚ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਜੁਕਾਮ ਵਾਰ - ਵਾਰ ਹੁੰਦਾ ਹੈ, ਛਿੱਕਾਂ ਲਗਾਤਾਰ ਆਉਂਦੀਆਂ ਹਨ ਤਾਂ ਕਾਲੀ ਮਿਰਚ ਦੀ ਗਿਣਤੀ ਇਕ ਤੋਂ ਸ਼ੁਰੂ ਕਰਕੇ ਰੋਜ ਇਕ ਵਧਾਉਂਦੇ ਹੋਏ ਪੰਦਰਾਂ ਤੱਕ ਲੈ ਜਾਓ ਫਿਰ ਨਿੱਤ ਇਕ ਘਟਾਉਂਦੇ ਹੋਏ ਪੰਦਰਾਂ ਤੋਂ ਇਕ 'ਤੇ ਆਓ। ਇਸ ਤਰ੍ਹਾਂ ਜੁਕਾਮ ਦੀ ਪਰੇਸ਼ਾਨੀ ਵਿਚ ਆਰਾਮ ਮਿਲੇਗਾ।

ਕਬਜ਼ ਦੇ ਰੋਗੀਆਂ ਲਈ ਪਾਣੀ ਦੇ ਨਾਲ ਕਾਲੀ ਮਿਰਚ ਦਾ ਸੇਵਨ ਕਰਣਾ ਕਾਫ਼ੀ ਫਾਇਦੇਮੰਦ ਹੁੰਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਕ ਕਪ ਪਾਣੀ ਵਿਚ ਨੀਂਬੂ ਦਾ ਰਸ ਅਤੇ ਕਾਲੀ ਮਿਰਚ ਦਾ ਚੂਰਣ ਅਤੇ ਲੂਣ ਪਾ ਕੇ ਪੀਣ ਨਾਲ ਗੈਸ ਅਤੇ ਕਬਜ ਦੀ ਸਮੱਸਿਆ ਕੁੱਝ ਹੀ ਦਿਨਾਂ ਵਿਚ ਠੀਕ ਹੋ ਜਾਂਦੀ ਹੈ। ਗੁਨਗੁਨੇ ਪਾਣੀ ਦੇ ਨਾਲ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਸਰੀਰਕ ਸਮਰੱਥਾ ਵੱਧਦੀ ਹੈ,

ਨਾਲ ਹੀ ਸਰੀਰ ਵਿਚ ਪਾਣੀ ਦੀ ਕਮੀ ਨਿਅੰਤਰਿਤ ਹੁੰਦੀ ਹੈ। ਇਹ ਸਰੀਰ ਦੇ ਅੰਦਰ ਦੀ ਐਸਿਡਿਟੀ ਦੀ ਸਮੱਸਿਆ ਨੂੰ ਵੀ ਖਤਮ ਕਰਦਾ ਹੈ। ਜੇਕਰ ਤੁਹਾਨੂੰ ਡਿਹਾਈਡਰੇਸ਼ਨ ਦੀ ਸਮੱਸਿਆ ਹੈ ਤਾਂ ਕਾਲੀ ਮਿਰਚ ਦਾ ਗੁਨਗੁਨੇ ਪਾਣੀ ਦੇ ਨਾਲ ਸੇਵਨ ਕਰਨ ਨਾਲ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੁੰਦੀ। ਇਸ ਨਾਲ ਥਕਾਵਟ ਦਾ ਅਨੁਭਵ ਵੀ ਨਹੀਂ ਹੁੰਦਾ ਹੈ। ਇਸ ਦੇ ਨਾਲ ਹੀ ਸਕਿਨ ਵਿਚ ਵੀ ਰੁੱਖਾਪਣ ਨਹੀਂ ਆਉਂਦਾ।