IIT ਦਿੱਲੀ ਦੀ ਨਵੀਂ ਖੋਜ, Ashwagandha ਨਾਲ ਬਣ ਸਕਦੀ ਹੈ ਕੋਰੋਨਾ ਵਾਇਰਸ ਦੀ ਦਵਾ

ਏਜੰਸੀ

ਜੀਵਨ ਜਾਚ, ਸਿਹਤ

ਅਮਰੀਕਾ ਤੋਂ ਲੈ ਕੇ ਯੂਰਪ ਤੱਕ ਦਾ ਹਰ ਦੇਸ਼ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਜਾਂ ਦਵਾ ਦੀ ਖੋਜ ਵਿਚ ਜੁਟਿਆ ਹੋਇਆ ਹੈ।

Photo

ਨਵੀਂ ਦਿੱਲੀ: ਅਮਰੀਕਾ ਤੋਂ ਲੈ ਕੇ ਯੂਰਪ ਤੱਕ ਦਾ ਹਰ ਦੇਸ਼ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਜਾਂ ਦਵਾ ਦੀ ਖੋਜ ਵਿਚ ਜੁਟਿਆ ਹੋਇਆ ਹੈ। ਇਸ ਦਿਸ਼ਾ ਵਿਚ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਹੈ ਅਤੇ ਜਪਾਨ ਦੇ ਨੈਸ਼ਨਲ ਇੰਸਟੀਚਿਊਟ ਆਫ ਐਡਵਾਂਸ ਇੰਡਸਯਟੀਅਲ ਸਾਇੰਸ ਅਤੇ ਟੈਕਨੋਲੋਜੀ ਨੇ ਇਕ ਸੰਯੁਕਤ ਖੋਜ ਕੀਤੀ ਹੈ।

ਖੋਜ ਅਨੁਸਾਰ ਭਾਰਤ ਵਿਚ ਪਹਿਲਾਂ ਤੋਂ ਅਪਣੇ ਚਿਕਿਤਸਕ ਗੁਣਾਂ ਦੀ ਪਛਾਣ ਬਣਾਉਣ ਵਾਲੀ ਆਯੁਰਵੈਦਿਕ ਜੜੀ-ਬੂਟੀ ਅਸ਼ਵਗੰਧਾ ਕੋਰੋਨਾ ਸੰਕਰਮਣ ਖਿਲਾਫ ਇਕ ਪ੍ਰਭਾਵਸ਼ਾਲੀ ਇਲਾਜ ਅਤੇ ਰੋਕਥਾਮ ਵਾਲੀ ਦਵਾਈ ਹੋ ਸਕਦੀ ਹੈ। ਖੋਜ ਟੀਮ ਨੇ ਪਾਇਆ ਕਿ ਅਸ਼ਵਗੰਧਾ ਅਤੇ ਪ੍ਰੋਪੋਲਿਸ ਵਿਚ ਕੋਰੋਨਾ ਵਾਇਰਸ ਲਈ ਪ੍ਰਭਾਵਸ਼ਾਲੀ ਦਵਾਈਆਂ ਬਣਾਉਣ ਦੀ ਸਮਰੱਥਾ ਹੈ। 

ਆਈਆਈਟੀ ਦਿੱਲੀ ਵਿਚ ਬਾਇਓ ਮੈਡੀਕਲ ਇੰਜੀਨੀਅਰਿੰਗ ਐਂਡ ਬਾਇਓਟੈਕਨਾਲੋਜੀ ਵਿਭਾਗ ਦੇ ਮੁਖੀ ਅਤੇ ਡੀਏਆਈ ਲੈਬ ਦੇ ਕੋਆਰਡੀਨੇਟਰ ਪ੍ਰੋਫੈਸਰ ਡੀ.ਸੁੰਦਰ ਅਨੁਸਾਰ ਰਵਾਇਤੀ ਮੈਡੀਕਲ ਪ੍ਰਣਾਲੀ ਆਯੁਰਵੈਦ ਦਾ ਅਭਿਆਸ ਹਜ਼ਾਰਾਂ ਸਾਲਾਂ ਤੋਂ ਭਾਰਤ ਵਿਚ ਕੀਤਾ ਜਾਂਦਾ ਰਿਹਾ ਹੈ। 

ਬੀਤੇ ਇਕ ਦਹਾਕੇ ਤੋਂ ਆਈਆਈਟੀ ਦਿੱਲੀ ਅਤੇ ਏਆਈਐਸਟੀ ਦੇ ਖੋਜਕਰਤਾ ਆਧੁਨਿਕ ਤਕਨੀਕਾਂ ਦੇ ਨਾਲ ਰਵਾਇਤੀ ਗਿਆਨ ਨਾਲ ਅਧਿਐਨ ਕਰਨ ਵਿਚ ਜੁਟੇ ਹਨ। ਨਵੇਂ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਅਸ਼ਵਗੰਧਾ ਦੇ ਇਕ ਕੈਮੀਕਲ ਕੰਪਾਊਂਡ ਵਿਥਨੋਨ ਵਿਚ ਸਰੀਰ ਵਿਚ ਕੋਰੋਨਾ ਵਾਇਰਸ ਦੀ ਚੱਲ ਰਹੀ ਰੇਪਲੀਕੇਸ਼ਨ ਨੂੰ ਰੋਕਣ ਦੀ ਸਮਰੱਥਾ ਹੈ।

ਇਸ ਦੇ ਨਾਲ ਹੀ ਮਧੂ ਮੱਖੀ ਦੇ ਅੰਦਰ ਵੀ ਇਕ ਕੈਮੀਕਲ ਕੰਪਾਊਂਡ ਕੈਫਿਕ ਐਸਿਡ ਫੀਨੈਥਾਈਲ ਈਸਟਰ (ਸੀਏਪੀਈ) ਦਾ ਵੀ ਪਤਾ ਲੱਗਿਆ ਹੈ ਜੋ ਮਨੁੱਖੀ ਸਰੀਰ ਵਿਚ ਸਾਰਸ ਸੀਓਵੀ -2 ਐਮ ਪ੍ਰੋ ਦੀ ਕਿਰਿਆ ਨੂੰ ਰੋਕ ਸਕਦਾ ਹੈ।