Lychee benefits: ਗੁਣਾਂ ਨਾਲ ਭਰਪੂਰ ਲੀਚੀ ਖਾਣ ਦੇ ਕਈ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕੀ ਤੁਸੀ ਜਾਣਦੇ ਹੋ ਕਿ ਇਸ ਰਸੀਲੇ ਫੱਲ ਦੇ ਫ਼ਾਇਦੇ ਵੀ ਕਾਫ਼ੀ ਬਹੁਮੁੱਲੇ ਹਨ?

Benefits of eating Lychee

Lychee Benefits: ਕੀ ਤੁਸੀ ਜਾਣਦੇ ਹੋ ਕਿ ਇਸ ਰਸੀਲੇ ਫੱਲ ਦੇ ਫ਼ਾਇਦੇ ਵੀ ਕਾਫ਼ੀ ਬਹੁਮੁੱਲੇ ਹਨ? ਇਨ੍ਹਾਂ ਦੇ ਫ਼ਾਇਦੇ ਜਾਣ ਕੇ ਲੀਚੀ ਵਲ ਤੁਹਾਡਾ ਖਿਚਾਅ ਹੋਰ ਵੱਧ ਜਾਵੇਗਾ। ਵਿਟਾਮਿਨ, ਖਣਿਜ, ਐਂਟੀ-ਆਕਸੀਡੈਂਟਸ ਅਤੇ ਡਾਇਟ੍ਰੀ ਫ਼ਾਈਬਰ ਨਾਲ ਭਰਪੂਰ ਲੀਚੀ ਤੁਹਾਡੀ ਸਿਹਤ ਲਈ ਬੇਹੱਦ ਲਾਭਕਾਰੀ ਫੱਲ ਹੈ ਜਿਸ ’ਚ ਪ੍ਰਤੀ 100 ਗ੍ਰਾਮ 66 ਕੈਲਰੀ ਦੀ ਮਾਤਰਾ ਮੌਜੂਦ ਹੁੰਦੀ ਹੈ ਅਤੇ ਇਸ ’ਚ ਸੈਚੂਰੇਟਿਡ ਫ਼ੈਟ ਬਿਲਕੁਲ ਵੀ ਨਹੀਂ ਹੁੰਦੀ।

ਲੀਚੀ ’ਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕਾਬੂ ਕਰ ਕੇ ਧੜਕਣ ਦੀ ਰਫ਼ਤਾਰ ਅਤੇ ਖ਼ੂਨ ਦੀ ਚਾਲ ਨੂੰ ਕਾਬੂ ’ਚ ਰਖਦਾ ਹੈ, ਜਿਸ ਨਾਲ ਦਿਲ ਦੇ ਰੋਗ ਜਾਂ ਦੌਰੇ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਇਸ ’ਚ ਕਾਪਰ ਵੀ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ, ਜੋ ਲਾਲ ਖ਼ੂਨ ਦੇ ਸੈੱਲ ਬਣਾਉਂਦਾ ਹੈ। ਲੀਚੀ ’ਚ ਐਂਟੀ-ਆਕਸੀਡੈਂਟ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ, ਜੋ ਤੁਹਾਡੀ ਚਮੜੀ ਨੂੰ ਤੰਦਰੁਸਤ ਅਤੇ ਖ਼ੂਬਸੂਰਤ ਬਣਾਈ ਰੱਖਣ ’ਚ ਸਹਾਇਕ ਹਨ। ਲੀਚੀ ’ਚ ਵਿਟਾਮਿਨ-ਸੀ ਵੀ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ। 

ਪ੍ਰਤੀ 100 ਗਰਾਮ ਲੀਚੀ ’ਚ ਵਿਟਾਮਿਨ-ਸੀ ਦੀ ਮਾਤਰਾ 71.5 ਮਿਲੀਗ੍ਰਾਮ ਹੁੰਦੀ ਹੈ, ਜੋ ਰੋਜ਼ ਦੀ ਲੋੜ ਦਾ 119 ਫ਼ੀ ਸਦੀ ਹੈ। ਬੀ-ਕੰਪਲੈਕਸ ਅਤੇ ਬੀਟਾ ਕੈਰੋਟੀਨ ਤੋਂ ਭਰਪੂਰ ਲੀਚੀ, ਫ਼ਰੀ ਰੈਡਿਕਲਜ਼ ਤੋਂ ਰਖਿਆ ਕਰਦੀ ਹੈ, ਨਾਲ ਹੀ ਮੈਟਾਬਾਲਿਜ਼ਮ ਨੂੰ ਵੀ ਕਾਬੂ ਕਰਦੀ ਹੈ। ਆਥਰਾਈਟਿਸ ’ਚ ਲੀਚੀ ਖਾਣ ਨਾਲ ਫ਼ਾਇਦਾ ਹੁੰਦਾ ਹੈ ਅਤੇ ਦਮੇ ਦੇ ਮਰੀਜ਼ਾਂ ਲਈ ਵੀ ਲੀਚੀ ਬੇਹੱਦ ਲਾਭਦਾਇਕ ਫੱਲ ਹੈ। ਇਸ ਤੋਂ ਇਲਾਵਾ ਇਹ ਖ਼ੂਨ ਦੇ ਦੌਰੇ ਨੂੰ ਬਿਹਤਰ ਕਰਨ ਵਿਚ ਸਹਾਇਕ ਹੈ।

(For more Punjabi news apart from benefits of eating Lychee, stay tuned to Rozana Spokesman)