ਜ਼ਿਆਦਾਤਰ ਕੁੜੀਆਂ ਨੂੰ ਨੁਕਸਾਨ ਪਹੁੰਚਾ ਰਿਹੈ ਸੋਸ਼ਲ ਮੀਡੀਆ

ਏਜੰਸੀ

ਜੀਵਨ ਜਾਚ, ਸਿਹਤ

ਸੋਸ਼ਲ- ਮੀਡੀਆ ਹੀ ਇੱਕ ਅਜਿਹਾ ਜ਼ਰੀਆ ਹੈ ਜਿਸ ਦੁਆਰਾ ਆਪਣੇ ਕਿਸੇ ਵੀ ਸੰਦੇਸ਼ ਨੂੰ ਦੂਜੇ ਲੋਕਾਂ ਤੱਕ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ।...

Social media effects girls more

ਨਵੀਂ ਦਿੱਲੀ :   ਸੋਸ਼ਲ- ਮੀਡੀਆ ਹੀ ਇੱਕ ਅਜਿਹਾ ਜ਼ਰੀਆ ਹੈ ਜਿਸ ਦੁਆਰਾ ਆਪਣੇ ਕਿਸੇ ਵੀ ਸੰਦੇਸ਼ ਨੂੰ ਦੂਜੇ ਲੋਕਾਂ ਤੱਕ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ। ਪਰ ਦੂਜੇ ਪਾਸੇ ਸੋਸ਼ਲ ਮੀਡੀਆ ਦਾ ਨੌਜਵਾਨਾਂ 'ਤੇ ਗਲਤ ਪ੍ਰਭਾਵ ਅਤੇ ਇਸ ਤੋਂ ਹੋਣ ਵਾਲੇ ਡਿਪ੍ਰੈਸ਼ਨ ਦੇ ਬਾਰੇ ਸਾਰੇ ਜਾਣਦੇ ਹਾਂ।

ਹਾਲ ਹੀ ਵਿੱਚ ਪ੍ਰਕਾਸ਼ਿਤ ਇੱਕ ਜਾਂਚ 'ਚ ਸਾਹਮਣੇ ਆਇਆ ਹੈ ਕਿ ਸੋਸ਼ਲ ਮੀਡੀਆ ਦਾ ਗਲਤ ਪ੍ਰਭਾਵ ਮੁੰਡਿਆਂ ਦੇ ਮੁਕਾਬਲੇ ਕੁੜੀਆਂ 'ਤੇ ਜ਼ਿਆਦਾ ਪੈਂਦਾ ਹੈ।  ਇਸਦੇ ਲਈ 13 ਤੋਂ 16 ਸਾਲ ਦੀ ਉਮਰ ਦੇ ਕਰੀਬ ਦਸ ਹਜਾਰ ਬੱਚਿਆਂ ਦਾ ਇੰਟਰਵਿਊ ਲਿਆ ਗਿਆ। ਇਸ ਜਾਂਚ 'ਚ ਪਤਾ ਲੱਗਿਆ ਕਿ ਸ਼ੁਰੂ 'ਚ ਸੋਸ਼ਲ ਮੀਡੀਆ ਦੀ ਵਰਤੋਂ ਦਾ ਕੋਈ ਖਾਸ ਅਸਰ ਨਹੀਂ ਪੈਂਦਾ।

ਪਰ ਲਗਾਤਾਰ ਜ਼ਿਆਦਾ ਇਸਤੇਮਾਲ ਕਰਨ ਨਾਲ ਇਹ ਸਾਡੀ ਉਨ੍ਹਾਂ ਗਤੀਵਿਧੀਆਂ ਤੇ ਅਸਰ ਪਾਉਂਦਾ ਹੈ ਜੋ ਸਰੀਰ ਲਈ ਜਰੂਰੀ ਹਨ ਜਿਵੇਂ- ਨੀਂਦ ਅਤੇ ਕਸਰਤ। ਉਥੇ ਹੀ, ਨਵੀਂ ਉਮਰ ਦੇ ਬੱਚੇ ਗਲਤ ਕੰਟੈਂਟ ਅਤੇ ਸਾਇਬਰ ਬੁਲਿੰਗ ਦਾ ਵੀ ਸ਼ਿਕਾਰ ਹੁੰਦੇ ਹਨ।

ਸਾਇਬਰ ਬੁਲਿੰਗ ਦਾ ਸ਼ਿਕਾਰ ਹੋਣ ਦੇ ਸਭ ਤੋਂ ਜ਼ਿਆਦਾ ਮਾਮਲੇ ਕੁੜੀਆਂ ਦੇ ਕੇਸ ‘ਚ ਸਾਹਮਣੇ ਆਏ। ਇਸ ਜਾਂਚ ਵਿੱਚ ਸਾਹਮਣੇ ਆਇਆ ਕਿ ਘੱਟ ਨੀਂਦ ਅਤੇ ਸਾਇਬਰ ਬੁਲਿੰਗ ਦੀ ਵਜ੍ਹਾ ਨਾਲ 60 ਫੀਸਦੀ ਕੁੜੀਆਂ ਨੂੰ ਮਾਨਸਿਕ ਪਰੇਸ਼ਾਨੀ ਹੋਈ।