ਸਿਰਦਰਦ ਨੂੰ ਠੀਕ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ

ਏਜੰਸੀ

ਜੀਵਨ ਜਾਚ, ਸਿਹਤ

ਸਿਰਦਰਦ ਕਦੇ ਵੀ ਅਤੇ ਕਿਤੇ ਵੀ ਹੋ ਸਕਦਾ ਹੈ। ਸਿਰਦਰਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਤਣਾਅ, ਮੌਸਮ 'ਚ ਬਦਲਾਅ, ਬੁਖਾਰ ਜਾਂ ਫਿਰ ਭੋਜਨ 'ਚ ਬਦਲਾਅ...

Follow these home remedies to cure headache

 

ਸਿਰਦਰਦ ਕਦੇ ਵੀ ਅਤੇ ਕਿਤੇ ਵੀ ਹੋ ਸਕਦਾ ਹੈ। ਸਿਰਦਰਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਤਣਾਅ, ਮੌਸਮ 'ਚ ਬਦਲਾਅ, ਬੁਖਾਰ ਜਾਂ ਫਿਰ ਭੋਜਨ 'ਚ ਬਦਲਾਅ। ਸਿਰਦਰਦ ਨੂੰ ਦੂਰ ਕਰਨ ਲਈ ਲੋਕ ਮੈਡੀਕਲ ਤੋਂ ਮਿਲਣ ਵਾਲੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਇਸ ਦਾ ਅਸਰ ਥੋੜ੍ਹੇ ਸਮੇਂ ਤੱਕ ਹੀ ਹੁੰਦਾ ਹੈ ਅਤੇ ਦਵਾਈਆਂ ਦੀ ਵਰਤੋਂ ਨਾਲ ਕਈ ਤਰ੍ਹਾਂ ਦੇ ਸਾਈਡ ਇਫੈਕਟ ਹੁੰਦੇ ਹਨ। ਜੇਕਰ ਤੁਸੀਂ ਵੀ ਸਿਰਦਰਦ ਤੋਂ ਪ੍ਰੇਸ਼ਾਨ ਹੋ ਅਤੇ ਡਾਕਟਰ ਦੀ ਦਿੱਤੀ ਹੋਈ ਦਵਾਈ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਤਾਂ ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਸ ਦੀ ਵਰਤੋਂ ਨਾਲ ਸਿਰਦਰਦ ਦੀ ਸਮੱਸਿਆ ਦੂਰ ਹੋ ਜਾਵੇਗੀ।

ਆਓ ਜਾਣਦੇ ਹਾਂ ਉਨ੍ਹਾਂ ਘਰੇਲੂ ਨੁਸਖਿਆਂ ਬਾਰੇ...

1. ਦਾਲਚੀਨੀ ਨੂੰ ਬਾਰੀਕ ਪੀਸ ਕੇ ਪਾਣੀ 'ਚ ਮਿਲਾਕੇ ਲੇਪ ਬਣਾਓ ਇਸਨੂੰ ਸਿਰ 'ਤੇ ਲਗਾਉਣ ਨਾਲ ਆਰਾਮ ਮਿਲਦਾ ਹੈ।
2. ਸਿਰਦਰਦ ਹੋਣ ਸਮੇਂ ਗਾਂ ਦੇ ਦੁੱਧ ਤੋਂ ਬਣੇ ਦੇਸੀ ਘਿਓ ਦੀ ਇਕ-ਇਕ ਬੂੰਦ ਨੱਕ 'ਚ ਪਾਉਣ ਨਾਲ ਸਿਰਦਰਦ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ।
3. 10 ਗਰਾਮ ਕਾਲੀ ਮਿਰਚ ਨੂੰ ਚਬਾ ਕੇ ਉਪਰੋਂ 20-25 ਗ੍ਰਾਮ ਦੇਸੀ ਘਿਓ ਪੀਣ ਨਾਲ ਸਿਰਦਰਦ ਦੂਰ ਹੋ ਜਾਂਦਾ ਹੈ।                                                        4. ਰੋਜ਼ ਤੜਕੇ ਸਵੇਰੇ ਇੱਕ ਮਿੱਠਾ ਸੇਬ ਨਮਕ ਲਗਾ ਕੇ ਖਾਣ ਨਾਲ ਪੁਰਾਣੇ ਤੋਂ ਪੁਰਾਣਾ ਸਿਰਦਰਦ ਦੂਰ ਹੋ ਜਾਂਦਾ ਹੈ।
5. ਮਾਈਗਰੇਨ ਦੇ ਦਰਦ ਨੂੰ ਦੂਰ ਕਰਨ ਲਈ ਅਤੇ ਚੰਗੀ ਨੀਂਦ ਲਿਆਉਣ ਲਈ ਰੋਜ਼ਾਨਾ ਸ਼ੁੱਧ ਦੇਸੀ ਘਿਓ ਦੇ ਨਾਲ ਮਾਲਿਸ਼ ਕਰੋ।
6. ਠੰਡ ਲੱਗਣ ਨਾਲ ਸਿਰਦਰਦ ਹੁੰਦਾ ਹੈ ਤਾਂ ਤੁਲਸੀ ਦੇ ਪੱਤਿਆਂ ਦੀ ਚਾਹ ਪੀਓ।
7. ਸਿਰਦਰਦ ਹੋਵੇ ਤਾਂ ਕੰਨ 'ਚ ਦੋ ਤਿੰਨ ਬੂੰਦਾ ਨਿੰਬੂ ਦੇ ਰਸ ਦੀਆਂ ਗਰਮ ਕਰਕੇ ਪਾਓ।                                                                                            8. ਅਜਵਾਈਨ ਦਾ ਬਾਰੀਕ ਚੂਰਨ ਇੱਕ ਚੱਮਚ ਚਬਾਕੇ ਖਾਣ ਨਾਲ ਸਿਰਦਰਦ ਦੂਰ ਹੋ ਜਾਂਦਾ ਹੈ।
9. ਦਾਲਚੀਨੀ ਦੇ ਤੇਲ ਦੀਆਂ ਇਕ ਦੋ ਬੂੰਦਾ ਸਿਰ 'ਤੇ ਮਲਣ ਨਾਲ ਠੰਡ ਨਾਲ ਹੋ ਰਿਹਾ ਸਿਰਦਰਦ ਠੀਕ ਹੋ ਜਾਂਦਾ ਹੈ।
10. ਸਵੇਰੇ ਤੜਕੇ ਕੱਚੇ ਅਮਰੂਦ ਤੋੜਕੇ ਉਸ ਦਾ ਲੇਪ ਬਣਾ ਲਓ ਅਤੇ ਜਿੱਥੇ ਦਰਦ ਹੋ ਰਿਹਾ ਹੈ ਉਸ ਥਾਂ 'ਤੇ ਲਗਾਓ।
11. ਅਦਰਕ ਅਤੇ ਨਿੰਬੂ ਦੇ ਰਸ ਨੂੰ ਗਰਮ ਕਰ ਲਓ ਅਤੇ ਠੰਡਾ ਹੋਣ 'ਤੇ ਨੱਕ ਰਾਹੀ ਇਸ ਦੀ ਭਾਫ ਲਓ। ਇਸ ਨਾਲ ਛਿੱਕਾ ਆਉਣੀਆਂ ਬੰਦ ਹੋ ਜਾਂਦੀਆਂ ਹਨ ਅਤੇ ਸਿਰਦਰਦ ਵੀ ਦੂਰ ਹੋ ਜਾਂਦਾ ਹੈ।                                                                                                                                                              12. ਤੁਲਸੀ ਦੀ ਟਾਹਣੀ ਤੋੜ ਲਓ ਅਤੇ ਇਸ ਨੂੰ ਸੁਕਾਕੇ ਇਸ ਨੂੰ ਬਾਰੀਕ ਪੀਸ ਲਓ ਅਤੇ ਦੋ ਗ੍ਰਾਮ ਚੂਰਨ ਨੂੰ ਮੱਖਣ ਵਿਚ ਮਿਲਾ ਕੇ ਚੱਟਣ ਨਾਲ ਸਿਰਦਰਦ ਠੀਕ ਹੋ ਜਾਂਦਾ ਹੈ।