ਕੁਰਲੀ ਕਰਨ ਦੇ ਲਾਭ

ਏਜੰਸੀ

ਜੀਵਨ ਜਾਚ, ਸਿਹਤ

ਨਾਰੀਅਲ ਜਾਂ ਤਿਲ ਦੇ ਤੇਲ ਨੂੰ ਮੂੰਹ ਅੰਦਰ 5 ਮਿੰਟ ਰੱਖੋ, ਪਰ ਗਰਦਨ ਨੂੰ ਪਿੱਛੇ ਵਲ ਨਾ ਝੂਕਾਉ

photo

 

 

 ਨਾਰੀਅਲ ਜਾਂ ਤਿਲ ਦੇ ਤੇਲ ਨੂੰ ਮੂੰਹ ਅੰਦਰ 5 ਮਿੰਟ ਰੱਖੋ, ਪਰ ਗਰਦਨ ਨੂੰ ਪਿੱਛੇ ਵਲ ਨਾ ਝੂਕਾਉ। ਪੰਜ ਮਿੰਟ ਬਾਅਦ ਤੇਲ ਨੂੰ ਥੁੱਕ ਨਾਲ ਬਹਾਰ ਕੱਢ ਦਿਉ। ਹੁਣ ਦੰਦਾਂ ਨੂੰ ਹਲਕੇ ਹੱਥਾਂ ਨਾਲ ਬੁਰਸ਼ ਕਰੋ ਤੇ ਨਾਲ ਜੀਭ ਵੀ ਸਾਫ਼ ਕਰੋ। ਤੇਲ ਦੇ ਕੁਰਲੇ ਨਾਲ ਦੰਦ ਸਾਫ਼ ਤੇ ਮਜ਼ਬੂਤ ਹੁੰਦੇ ਹਨ। ਇਹ ਐਲਰਜੀ ਵੀ ਦੂਰ ਕਰਦਾ ਹੈ। ਵਧਿਆ ਬਲੱਡ ਪ੍ਰੈਸ਼ਰ, ਮਾਈਗਰੇਨ ਤੇ ਇਨਸੋਮਨਿਆ ਵਿਚ ਵੀ ਲਾਭ ਹੁੰਦਾ ਹੈ।

ਮੂੰਹ ਖੋਲ੍ਹਣ ਵਿਚ ਦਿੱਕਤ, ਚਬਾਉਣ ਵਾਲੀਆਂ ਮਾਸ਼ਪੇਸ਼ੀਆਂ 'ਚ ਦਰਦ ਹੋਣਾ, ਪਾਚਨ ਸਬੰਧੀ ਸਮੱਸਿਆ, ਭੋਜਨ ਕਰਨ ਵੇਲੇ ਕੋਈ ਸਵਾਦ ਨਾ ਆਉਦਾ ਹੋਵੇ ਤਾਂ ਕੁਰਲਾ ਕਰਨ ਨਾਲ ਇਨ੍ਹਾਂ ਵਿਚ ਸੁਧਾਰ ਆ ਜਾਂਦਾ ਹੈ। ਇਸ ਨਾਲ ਚੇਹਰੇ ਉਪਰ ਨਿਖਾਰ ਅਤੇ ਝੁਰੜੀਆਂ ਦੂਰ ਹੋ ਜਾਂਦੀਆਂ ਹਨ।

ਪਾਣੀ ਦਾ ਕੁਰਲਾ : ਮੂੰਹ ਵਿਚ ਪਾਣੀ 3 ਮਿੰਟ ਤਕ ਭਰ ਕੇ ਰੱਖੋ। ਇਸ ਨਾਲ ਗਲੇ ਦੇ ਰੋਗ, ਜ਼ੁਕਾਮ, ਖਾਂਸੀ, ਸਾਹ ਰੋਗ, ਗਰਦਨ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ। ਮੂੰਹ ਖੋਲ੍ਹਣ ਸਮੇਂ ਅਤੇ ਦਿਨ ਵਿਚ ਵੀ ਮੂੰਹ ਵਿਚ ਪਾਣੀ ਭਰ ਕੇ ਰੱਖੋ, ਇਸ ਨਾਲ ਮੂੰਹ ਸਾਫ਼ ਹੁੰਦਾ ਹੈ। ਗਲੇ ਦੇ ਰੋਗ, ਸਰਦੀ ਜ਼ੁਕਾਮ ਜਾਂ ਸਾਹ ਦੇ ਰੋਗ ਹੋਣ ਉਪਰੰਤ ਥੋੜੇ ਗੁਣਗੁਣੇ ਪਾਣੀ ਵਿਚ ਨਮਕ ਮਿਲਾ ਕੇ ਕੁਰਲੀ ਕਰੋ। ਨਮਕ ਦੀ ਥਾਂ ਚੁਟਕੀ ਭਰ ਸੁਹਾਗਾ ਵੀ ਪਾ ਸਕਦੇ ਹੋ। ਇਸ ਨਾਲ ਗਲੇ, ਕਫ਼ ਤੇ ਬਰੋਕਾਇਟਸ ਵਰਗੇ ਰੋਗ ਵੀ ਠੀਕ ਹੋ ਜਾਂਦੇ ਹਨ।

ਮੂੰਹ ਵਿਚ ਛਾਲੇ ਹੋਣ ਤਾਂ ਤ੍ਰਿਫ਼ਲਾ ਜਾਂ ਮੁੰਗਫਲੀ ਦੇ ਪਾਊਡਰ ਨੂੰ ਪਾਣੀ ਵਿਚ ਪਾ ਕੇ ਉਬਾਲੋ ਅਤੇ ਠੰਢਾ ਹੋਣ ਤੇ ਕੁਰਲੀ ਕਰੋ।

ਮੂੰਹ ਵਿਚ ਛਾਲੇ ਹੋ ਜਾਣ ਤਾਂ ਪਾਣੀ ਵਿਚ ਸ਼ਹਿਦ ਮਿਲਾ ਕੇ ਕੁਰਲੀ ਕਰੋ।

ਦੁੱਧ ਦੀ ਕੁਰਲੀ : ਮੂੰਹ ਜਾਂ ਗਲੇ ਵਿਚ ਛਾਲੇ ਹੋ ਜਾਣ, ਤਾਂ ਸਵੇਰੇ ਤਾਜ਼ੇ, ਕੱਚੇ ਦੁੱਧ ਨੂੰ ਮੂੰਹ ਵਿਚ ਕੁੱਝ ਦੇਰ ਰੱਖੋ। ਇਸ ਦੁੱਧ ਨੂੰ ਬਾਹਰ ਨਹੀਂ ਕਢਣਾ, ਜਿੰਨੀ ਦੇਰ ਰੱਖ ਸਕਦੇ ਹੋ, ਰੱਖੋ ਉਪਰੰਤ ਹੌਲੀ-ਹੌਲੀ ਬੂੰਦ-ਬੂੰਦ ਕਰ ਕੇ ਇਹ ਗਲੇ ਦੇ ਥੱਲੇ ਚਲਾ ਜਾਵੇਗਾ। ਇਸ ਨੂੰ ਦਿਨ ਵਿਚ 2-3 ਵਾਰ ਕਰੋ। ਮੂੰਹ ਜੀਭ ਅਤੇ ਗਲੇ ਦੇ ਛਾਲੇ ਨੂੰ ਆਰਾਮ ਆਉਣਾ ਸ਼ੁਰੂ ਹੋ ਜਾਵੇਗਾ।
ਦਰਸ਼ੀ ਗੋਇਲ,
ਮੋਬਾਈਲ : 97817-02324