ਸਿਹਤ ਲਈ ਬਹੁਤ ਲਾਭਦਾਇਕ ਹੈ ਸ਼ਿਮਲਾ ਮਿਰਚ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਜੋ ਲੋਕ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ ਉਨ੍ਹਾਂ ਨੂੰ ਸ਼ਿਮਲਾ ਮਿਰਚ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

Capsicum is very useful for health

ਸ਼ਿਮਲਾ ਮਿਰਚ ਇਕ ਹਰੀ ਪੌਸ਼ਟਿਕ ਸਬਜ਼ੀ ਹੈ, ਜੋ ਸਿਹਤ ਲਈ ਬਹੁਤ ਲਾਭਦਾਇਕ ਹੁੰਦੀ ਹੈ। ਇਸ ਦੀ ਵਰਤੋਂ ਜ਼ਿਆਦਾਤਰ ਚਾਈਨੀਜ਼ ਖਾਣਿਆਂ ’ਚ ਕੀਤੀ ਜਾਦੀ ਹੈ। ਸ਼ਿਮਲਾ ਮਿਰਚ ’ਚ ਪੋਸ਼ਕ ਤੱਤਾਂ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਤੋਂ ਇਲਾਵਾ ਸ਼ਿਮਲਾ ਮਿਰਚ ’ਚ ਵਿਟਾਮਿਨ ਸੀ ਵੀ ਮੌਜੂਦ ਹੁੰਦਾ ਹੈ, ਜਿਸ ਕਾਰਨ ਇਸ ਨੂੰ ਖਾਣ ਨਾਲ ਸਾਡੇ ਸਰੀਰ ’ਚ ਕੈਲੋਰੀ ਦੀ ਮਾਤਰਾ ਨਹੀਂ ਵਧਦੀ। ਫ਼ਾਈਬਰ ਦੀ ਭਰਪੂਰ ਮਾਤਰਾ ਹੋਣ ਕਾਰਨ ਇਹ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ’ਚ ਮਦਦ ਕਰਦੀ ਹੈ। ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਦਾ ਕੰਮ ਕਰਦੀ ਹੈ। ਇਸ ਲਈ ਜੋ ਲੋਕ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ ਉਨ੍ਹਾਂ ਨੂੰ ਸ਼ਿਮਲਾ ਮਿਰਚ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

 

ਸ਼ਿਮਲਾ ਮਿਰਚ ’ਚ ਭਰਪੂਰ ਮਾਤਰਾ ’ਚ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਮਾੜੇ ਕੈਲੇਸਟਰੋਲ ਨੂੰ ਖ਼ਤਮ ਕਰਦੇ ਹਨ ਅਤੇ ਸਰੀਰ ’ਚ ਕੈਲੇਸਟਰੋਲ ਦੀ ਮਾਤਰਾ ਨੂੰ ਕੰਟਰੋਲ ’ਚ ਰਖਦੇ ਹਨ। ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਹਾਡੇ ਲਈ ਸ਼ਿਮਲਾ ਮਿਰਚ ਦੀ ਵਰਤੋਂ ਬਹੁਤ ਲਾਭਦਾਇਕ ਹੈ। ਇਹ ਬਲੱਡ ਸ਼ੂਗਰ ਨੂੰ ਘੱਟ ਕਰਦੀ ਹੈ। ਸਰੀਰ ਨੂੰ ਹੋਰ ਵੀ ਕਈ ਬੀਮਾਰੀਆਂ ਤੋਂ ਬਚਾਉਂਦੀ ਹੈ। ਸ਼ਿਮਲਾ ਮਿਰਚ ’ਚ ਦਿਲ ਨੂੰ ਦਰੁਸਤ ਰੱਖਣ ਵਾਲੇ ਕਈ ਗੁਣ ਮੌਜੂਦ ਹੁੰਦੇ ਹਨ। ਇਸ ਦੇ ਸੇਵਨ ਨਾਲ ਦਿਲ ਦੀਆਂ ਧਮਨੀਆਂ ਵੀ ਬੰਦ ਨਹੀਂ ਹੁੰਦੀਆਂ ਕਿਉਂਕਿ ਇਸ ’ਚ ਕੈਲੇਸਟਰੋਲ ਦੀ ਮਾਤਰਾ ਬਹੁਤ ਹੀ ਘੱਟ ਹੁੰਦੀ ਹੈ।

 

ਕੈਲੋਰੀ ਦੀ ਬਹੁਤ ਘੱਟ ਮਾਤਰਾ ਹੋਣ ਕਾਰਨ ਇਹ ਚਰਬੀ ਘਟਾਉਣ ’ਚ ਵੀ ਮਦਦ ਕਰਦੀ ਹੈ। ਨਿਯਮਤ ਰੂਪ ’ਚ ਇਸ ਦੀ ਵਰਤੋ ਕਰਨ ਨਾਲ ਟਾਕਸਿਜ਼ ਬਾਹਰ ਨਿਕਲ ਜਾਂਦੇ ਹਨ। ਇਸ ਦੀ ਰੋਜ਼ਾਨਾ ਵਰਤੋਂ ਨਾਲ ਭਾਰ ਘੱਟ ਹੁੰਦਾ ਹੈ। ਇਸ ਦੀ ਵਰਤੋਂ ਨਾਲ ਗਠੀਆ ਰੋਗ ਦੂਰ ਹੋ ਜਾਂਦਾ ਹੈ। ਅੱਜਕਲ ਬਾਜ਼ਾਰ ’ਚੋਂ ਮਿਲਣ ਵਾਲੇ ਜੈੱਲ ਅਤੇ ਸਪ੍ਰੇਅ ’ਚ ਵੀ ਸ਼ਿਮਲਾ ਮਿਰਚ ਦੇ ਤੱਤ ਮੌਜੂਦ ਹੁੰਦੇ ਹਨ ਜੋ ਦਰਦ ਨੂੰ ਠੀਕ ਕਰਦੇ ਹਨ।