Health News : ਜ਼ਿਆਦਾ ਠੰਢਾ ਪਾਣੀ ਪਹੁੰਚਾਉਂਦਾ ਹੈ ਪੇਟ ਨੂੰ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

 Health News : ਠੰਢਾ ਪਾਣੀ ਪੀਣ ਨਾਲ ਸਾਹ ਪ੍ਰਣਾਲੀ ਵਿਚਲੇ ਬਲਗਮ ਦੀ ਇਕ ਸੁਰੱਖਿਆ ਪਰਤ ਰੁਕ ਜਾਂਦੀ ਹੈ, ਜਿਸ ਨਾਲ ਗਲੇ ਵਿਚ ਖਰਾਸ਼ ਆ ਸਕਦੀ ਹੈ

cold water causes damage to the stomach Health News

Cold Water causes damage to the stomach Health News : ਠੰਢਾ ਪਾਣੀ ਤੁਹਾਡੇ ਪੇਟ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸਾਡੇ ਸਰੀਰ ਵਿਚ ਇਕ ਨਾੜੀ ਹੁੰਦੀ ਹੈ ਜਿਸ ਨੂੰ ਵੇਗਸ ਨਰਵ ਕਿਹਾ ਜਾਂਦਾ ਹੈ। ਇਸ ਨੂੰ ਸਰੀਰ ਦੀ ਸੱਭ ਤੋਂ ਲੰਮੀ ਕਾਰਨੀਵਲ ਨਰਵ ਵੀ ਕਿਹਾ ਜਾਂਦਾ ਹੈ, ਜੋ ਗਰਦਨ ਤੋਂ ਹੁੰਦੇ ਹੋਏ ਦਿਲ, ਫੇਫੜਿਆਂ ਤੇ ਪਾਚਨ ਪ੍ਰਣਾਲੀ ਨੂੰ ਨਿਯੰਤਰਤ ਕਰਦੀ ਹੈ। ਜਦੋਂ ਵੀ ਤੁਸੀਂ ਜ਼ਿਆਦਾ ਠੰਢਾ ਪਾਣੀ ਪੀਂਦੇ ਹੋ, ਤਾਂ ਇਹ ਨਰਵ ਠੰਢੀ ਹੋ ਕੇ ਦਿਲ ਦੀ ਧੜਕਣ ਨੂੰ ਹੌਲੀ ਕਰ ਦਿੰਦੀ ਹੈ, ਜਦ ਤਕ ਪਾਣੀ ਦਾ ਤਾਪਮਾਨ ਤੁਹਾਡੇ ਸਰੀਰ ਦੇ ਅਨੁਕੂਲ ਨਹੀਂ ਹੋ ਜਾਂਦਾ। ਕਮਰੇ ਦੇ ਤਾਪਮਾਨ ਅਨੁਸਾਰ ਪਾਣੀ ਪੀਣ ਨਾਲ ਕਬਜ਼ ਦੀ ਸਮੱਸਿਆ ਬਹੁਤ ਘੱਟ ਹੁੰਦੀ ਹੈ।

ਇਹ ਵੀ ਪੜ੍ਹੋ: Moga News: ਮਾਂ ਵਰਗੀ ਬਜ਼ੁਰਗ ਮਾਤਾ ਦਾ ਨਹੀਂ ਕੀਤਾ ਖਿਆਲ, ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਹੋਏ ਫਰਾਰ, ਵੀਡੀਓ 

 ਠੰਢਾ ਪਾਣੀ ਪੀਣ ਨਾਲ ਭਾਵੇਂ ਤੁਹਾਡੇ ਮਨ ਨੂੰ ਆਰਾਮ ਮਿਲਦਾ ਹੋਵੇ, ਪਰ ਤੁਹਾਡੇ ਦਿਲ ਲਈ ਇਹ ਬਿਲਕੁਲ ਚੰਗਾ ਨਹੀਂ। ਜੇ ਤੁਸੀਂ ਠੰਢਾ ਪਾਣੀ ਪੀਂਦੇ ਹੋ ਅਤੇ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਹਨ, ਤਾਂ ਇਹ ਠੰਢਾ ਪਾਣੀ ਪੀਣ ਦੀ ਤੁਹਾਡੀ ਆਦਤ ਕਾਰਨ ਹੈ। ਠੰਢਾ ਪਾਣੀ ਪਾਚਣ ਪ੍ਰਕਿਰਿਆ ਵਿਚ ਰੁਕਾਵਟ ਪਾਉਂਦਾ ਹੈ। ਠੰਢਾ ਪਾਣੀ ਪੀਣ ਨਾਲ ਨਾੜੀਆਂ ਸੁੰਗੜ ਜਾਂਦੀਆਂ ਹਨ ਤੇ ਪਾਚਨ ਹੌਲੀ ਹੋ ਜਾਂਦਾ ਹੈ।

ਇਹ ਵੀ ਪੜ੍ਹੋ: Vijay Sampla News : ਵਿਜੇ ਸਾਂਪਲਾ ਨੂੰ ਮਨਾਉਣ ਪਹੁੰਚੇ ਸੁਨੀਲ ਜਾਖੜ, ਢਾਈ ਘੰਟੇ ਚੱਲੀ ਬੰਦ ਕਮਰਾ ਮੀਟਿੰਗ

 ਠੰਢਾ ਪਾਣੀ ਪੀਣ ਨਾਲ ਸਾਹ ਪ੍ਰਣਾਲੀ ਵਿਚਲੇ ਬਲਗਮ ਦੀ ਇਕ ਸੁਰੱਖਿਆ ਪਰਤ ਰੁਕ ਜਾਂਦੀ ਹੈ, ਜਿਸ ਨਾਲ ਗਲੇ ਵਿਚ ਖਰਾਸ਼ ਆ ਸਕਦੀ ਹੈ।  ਜੋ ਲੋਕ ਠੰਢਾ ਪਾਣੀ ਪੀਂਦੇ ਹਨ, ਉਨ੍ਹਾਂ ਨੂੰ ਅਕਸਰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਿਵੇਂ ਅਸੀਂ ਜਾਣਦੇ ਹਾਂ ਕਿ ਜ਼ਿਆਦਾ ਠੰਢ ਕਾਰਨ ਚੀਜ਼ਾਂ ਜੰਮ ਜਾਂਦੀਆਂ ਹਨ, ਇਸੇ ਤਰ੍ਹਾਂ ਸਾਡੇ ਸਰੀਰ ਵਿਚ ਵਧੇਰੇ ਠੰਢਾ ਪਾਣੀ ਚੀਜ਼ਾਂ ਨੂੰ ਸਖ਼ਤ ਬਣਾਉਂਦਾ ਹੈ। ਇਸ ਨਾਲ ਕਬਜ਼ ਤੇ ਹੇਮੋਰੋਇਡ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਠੰਢਾ ਪਾਣੀ ਤੁਹਾਡੇ ਭੋਜਨ ਵਿਚਲੇ ਪੋਸ਼ਕ ਤੱਤਾਂ ਨੂੰ ਮਾਰ ਦਿੰਦਾ ਹੈ। ਜੇ ਤੁਸੀਂ ਪੌਸ਼ਟਿਕ ਭੋਜਨ ਲੈਣ ਤੋਂ ਬਾਅਦ ਠੰਢਾ ਪਾਣੀ ਪੀਂਦੇ ਹੋ, ਤਾਂ ਸਮਝੋ ਕਿ ਤੁਸੀਂ ਪੌਸ਼ਟਿਕ ਖ਼ੁਰਾਕ ਕੋਈ ਨਹੀਂ ਖਾਧੀ।

(For more Punjabi news apart from  Cold water causes damage to the stomach Health News, stay tuned to Rozana Spokesman)