ਜਾਣੋ ਕੀ ਹੈ ਜਾਨਲੇਵਾ Nipah ਵਾਇਰਸ ਦੇ ਲੱਛਣ ਅਤੇ ਉਪਾਅ
ਨਿਪਾਹ ਵਾਇਰਸ (NiV) ਦੇ ਮੱਨੁਖਾਂ 'ਚ ਸੰਕਰਮਣ ਦਾ ਪਤਾ ਮੈਡੀਕਲ ਜਾਂਚ ਦੁਆਰਾ ਲਗਾਇਆ ਜਾ ਸਕਦਾ ਹੈ। ਨਿਪਾਹ ਦੇ ਸੰਕਰਮਣ ਦੀ ਜਾਂਚ ਸ਼ੁਰੂਆਤੀ ਦੌਰ ਤੋਂ ਲੈ ਕੇ ਸਾਹ...
ਨਿਪਾਹ ਵਾਇਰਸ (NiV) ਦੇ ਮੱਨੁਖਾਂ 'ਚ ਸੰਕਰਮਣ ਦਾ ਪਤਾ ਮੈਡੀਕਲ ਜਾਂਚ ਦੁਆਰਾ ਲਗਾਇਆ ਜਾ ਸਕਦਾ ਹੈ। ਨਿਪਾਹ ਦੇ ਸੰਕਰਮਣ ਦੀ ਜਾਂਚ ਸ਼ੁਰੂਆਤੀ ਦੌਰ ਤੋਂ ਲੈ ਕੇ ਸਾਹ ਪ੍ਰਣਾਲੀ ਦੇ ਗੰਭੀਰ ਰੂਪ ਤੋਂ ਪ੍ਰਭਾਵਿਤ ਹੋਣ ਅਤੇ ਜਾਨਲੇਵਾ ਇੰਸੇਫ਼ਲਾਈਟਿਸ ਹੋਣ ਤਕ ਕਰਾਈ ਜਾ ਸਕਦੀ ਹੈ। ਇਸ ਬਿਮਾਰੀ 'ਚ ਸ਼ੁਰੂਆਤੀ ਤੌਰ 'ਤੇ ਦਿਮਾਗ 'ਚ ਤੇਜ਼ ਜਲਨ (ਇੰਸੇਫ਼ਲਾਈਟਿਸ), ਸਿਰ ਦਰਦ ਅਤੇ ਬੁਖ਼ਾਰ ਹੁੰਦਾ ਹੈ। ਬੁਖ਼ਾਰ ਨਾਲ ਮਾਨਸਿਕ ਰੂਪ ਤੋਂ ਸੁਸਤ ਹੋਣਾ ਅਤੇ ਉਲਝਣ 'ਚ ਹੋਣਾ।
ਕੁੱਝ ਮਾਮਲਿਆਂ 'ਚ ਸਾਹ ਲੈਣ 'ਚ ਵੀ ਤਕਲੀਫ਼ ਹੋ ਸਕਦੀ ਹੈ। 3 - 24 ਤੋਂ 48 ਘੰਟੇ ਵਿਚ ਜੇਕਰ ਲੱਛਣ ਕਾਬੂ 'ਚ ਨਾ ਹੋਣ ਤਾਂ ਵਿਅਕਤੀ ਕੋਮਾ 'ਚ ਚਲਾ ਜਾਂਦਾ ਹੈ ਅਤੇ ਫਿਰ ਪ੍ਰਭਾਵੀ ਇਲਾਜ ਨਹੀਂ ਮਿਲਿਆ ਤਾਂ ਮੱਨਖ ਦੀ ਮੌਤ ਹੋ ਜਾਂਦੀ ਹੈ। ਨਿਪਾਹ ਵਾਇਰਸ ਮੂਲ ਰੂਪ ਨਾਲ ਜਾਨਵਰਾਂ ਤੋਂ ਮੱਨੁਖਾਂ 'ਚ ਫ਼ੈਲਦਾ ਹੈ ਇਸ ਲਈ ਜਾਨਵਰਾਂ ਦੇ ਸਿੱਧੇ ਸੰਪਰਕ 'ਚ ਆਉਣ ਤੋਂ ਬਚੋ।
ਇਹ ਵਾਇਰਸ ਮੱਨੁਖਾਂ ਤੋਂ ਮੱਨੁਖਾਂ 'ਚ ਵੀ ਤੇਜ਼ੀ ਨਾਲ ਫ਼ੈਲਦਾ ਹੈ ਅਜਿਹੇ 'ਚ ਇਸ ਵਾਇਰਸ ਤੋਂ ਪੀਡ਼ਤ ਕੋਲ ਬਿਨਾਂ ਸੁਰੱਖਿਆ ਉਪਾਅ ਦੇ ਨਾ ਜਾਉ। ਨਿਪਾਹ ਵਾਇਰਸ ਦਾ ਵਾਹਕ ਫਲਾਂ ਦਾ ਰਸ ਚੂਸਣ ਵਾਲੇ ਚਮਗਿੱਦੜ ਹੁੰਦੇ ਹਨ ਇਸ ਲਈ ਜ਼ਮੀਨ 'ਤੇ ਗਿਰੇ ਜਾਂ ਕਟੇ ਅਤੇ ਗੰਦੇ ਫਲ ਨਾ ਖਾਉ। ਫਲਾਂ ਨੂੰ ਹਮੇਸ਼ਾ ਧੋ ਕੇ ਹੀ ਖਾਉ। ਕਿਸੇ ਵੀ ਪ੍ਰਕਾਰ ਦੇ ਲੱਛਣ ਦਿਖਣ 'ਤੇ ਬਿਨਾਂ ਦੇਰੀ ਕੀਤੇ ਨਜ਼ਦੀਕੀ ਹਸਪਤਾਲ 'ਚ ਜਾ ਕੇ ਜਾਂਚ ਕਰਾਉ।