ਜੇਕਰ ਤੁਹਾਡੇ ਜਾਂ ਤੁਹਾਡੇ ਰਿਸ਼ਤੇਦਾਰ ਦੇ ਹੈ ਪਥਰੀ ਤਾਂ ਇਹ ਨੁਸਖਾ ਬਣ ਸਕਦਾ ਹੈ ਫ਼ਰਿਸ਼ਤਾ

ਏਜੰਸੀ

ਜੀਵਨ ਜਾਚ, ਸਿਹਤ

ਪੱਥਰੀ ਦੀ ਸਮੱਸਿਆ ਕਾਫੀ ਦਰਦ ਭਰੀ ਹੁੰਦੀ ਹੈ। ਬਹੁਤ ਸਾਰੇ ਲੋਕਾਂ ਨੂੰ ਇਸ ਰੋਗ ਵਿਚੋਂ ਲੰਘਣਾ ਪੈਂਦਾ ਹੈ। ਪਹਿਲੇ ਸਮੇਂ ਵਿਚ ਇਹ ਸਮੱਸਿਆ ਸਿਰਫ ਵਧਦੀ ਉਮਰ ਦੇ ਲੋਕਾਂ ਵਿਚ

PHOTO

ਪੱਥਰੀ ਦੀ ਸਮੱਸਿਆ ਕਾਫੀ ਦਰਦ ਭਰੀ ਹੁੰਦੀ ਹੈ। ਬਹੁਤ ਸਾਰੇ ਲੋਕਾਂ ਨੂੰ ਇਸ ਰੋਗ ਵਿਚੋਂ ਲੰਘਣਾ ਪੈਂਦਾ ਹੈ। ਪਹਿਲੇ ਸਮੇਂ ਵਿਚ ਇਹ ਸਮੱਸਿਆ ਸਿਰਫ ਵਧਦੀ ਉਮਰ ਦੇ ਲੋਕਾਂ ਵਿਚ ਦੇਖਣ ਨੂੰ ਮਿਲਦੀ ਸੀ ਪਰ ਬਦਲਦੇ ਲਾਈਫਸਟਾਈਲ ਅਤੇ ਖਾਣ-ਪੀਣ ਦੀਆਂ ਆਦਤਾਂ ਦੇ ਕਾਰਨ ਇਹ ਸਮੱਸਿਆ ਘੱਟ ਉਮਰ ਦੇ ਲੋਕਾਂ ਵਿਚ ਵੀ ਦੇਖਣ ਨੂੰ ਮਿਲ ਜਾਂਦੀ ਹੈ। ਔਰਤਾਂ ਦੇ ਮੁਕਾਬਲੇ ਮਰਦਾਂ ਵਿਚ ਪੱਥਰੀ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ।

ਬਹੁਤ ਸਾਰੇ ਲੋਕ ਪੱਥਰੀ ਦਾ ਇਲਾਜ਼ ਆਪਰੇਸ਼ਨ ਦੇ ਜ਼ਰੀਏ ਕਰਵਾਉਂਦੇ ਹਨ ਪਰ ਕੁਝ ਲੋਕ ਜੋ ਘਰੇਲੂ ਨੁਸਖੇ ਦੀ ਮਦਦ ਨਾਲ ਇਸ ਨੂੰ ਠੀਕ ਕਰਨਾ ਚਾਹੁੰਦੇ ਹਨ ਜੇ ਤੁਸੀਂ ਵੀ ਆਪਣੀ ਪੱਥਰੀ ਦਾ ਇਲਾਜ਼ ਆਸਾਨ ਅਤੇ ਘਰੇਲੂ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਇਕ ਸਬਜ਼ੀ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਵਰਤੋਂ ਨਾਲ ਪੱਥਰੀ ਖੁਦ ਹੀ ਗਲਣ ਲੱਗ ਜਾਵੇਗੀ। ਤੋਰੀ ਦੀ ਸਬਜ਼ੀ ਨੂੰ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ ਪਰ ਤੋਰੀ ਦੇ ਕੁਝ ਅਜਿਹੇ ਫਾਇਦੇ ਹਨ, ਜੋ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ। ਤੋਰੀ ਵਿਚ ਫਾਈਬਰਸ, ਵਿਟਾਮਿਨਸ ਅਤੇ ਮਿਨਰਲਸ ਭਰਪੂਰ ਮਾਤਰਾ ਵਿਚ ਹੁੰਦੇ ਹਨ ਇਸ ਦੀ ਵਰਤੋਂ ਨਾਲ ਬਹੁਤ ਸਾਰੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। 

ਪੱਥਰੀ ਦਾ ਇਲਾਜ
ਤੋਰੀ ਦੀ ਬੇਲ ਨੂੰ ਗਾਂ ਦੇ ਦੁੱਧ ਜਾਂ ਠੰਡੇ ਪਾਣੀ ਵਿਚ ਪੀਸ ਲਓ। ਰੋਜ਼ ਸਵੇਰ ਦੇ ਸਮੇਂ ਇਸ ਮਿਸ਼ਰਣ ਨੂੰ 3 ਦਿਨ ਤੱਕ ਲਗਾਤਾਰ ਪੀਓ। ਅਜਿਹਾ ਕਰਨ ਨਾਲ ਪੱਥਰੀ ਗਲ ਕੇ ਖਤਮ ਹੋਣ ਲੱਗਦੀ ਹੈ। ਇਸ ਤੋਂ ਇਲਾਵਾ ਤੋਰੀ ਦੇ ਬਹੁਤ ਫਾਇਦੇ ਹੁੰਦੇ ਹਨ।