ਚੰਗੀ ਸਿਹਤ ਲਈ ਵਰਦਾਨ ਹੈ ਖੀਰਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਖੀਰੇ ਵਿਚ ਵਿਟਾਮਿਨ ਏ, ਬੀ1, ਬੀ6 ਸੀ, ਡੀ ਪੌਟਾਸ਼ੀਅਮ, ਫ਼ਾਸਫ਼ੋਰਸ, ਆਇਰਨ ਆਦਿ ਭਰਪੂਰ ਮਾਤਰਾ ਵਿਚ ਮਿਲ ਜਾਂਦੇ ਹਨ

Cucumber good For Health

ਖੀਰਾ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਘੱਟ ਫ਼ੈਟ ਅਤੇ ਕੈਲੋਰੀ ਨਾਲ ਭਰਪੂਰ ਖੀਰੇ ਦਾ ਸੇਵਨ ਸਰੀਰ ਨੂੰ ਕਈ ਗੰਭੀਰ ਬੀਮਾਰੀਆਂ ਤੋਂ ਬਚਾਉਣ ਵਿਚ ਸਹਾਇਕ ਹੈ। ਸਲਾਦ ਦੇ ਤੌਰ ਉਤੇ ਪ੍ਰਯੋਗ ਕੀਤੇ ਜਾਣ ਵਾਲੇ ਖੀਰੇ ਵਿਚ ਇਰੇਪਸਿਨ ਨਾਮਕ ਐਂਜਾਇਮ ਹੁੰਦਾ ਹੈ, ਜੋ ਪ੍ਰੋਟੀਨ ਨੂੰ ਪਚਾਉਣ ਵਿਚ ਸਹਾਇਤਾ ਕਰਦਾ ਹੈ। ਖੀਰਾ ਪਾਣੀ ਦਾ ਬਹੁਤ ਵਧੀਆ ਸਰੋਤ ਹੁੰਦਾ ਹੈ, ਇਸ ਵਿਚ 96 ਫ਼ੀ ਸਦੀ ਪਾਣੀ ਹੁੰਦਾ ਹੈ।

ਖੀਰੇ ਵਿਚ ਵਿਟਾਮਿਨ ਏ, ਬੀ1, ਬੀ6 ਸੀ, ਡੀ ਪੌਟਾਸ਼ੀਅਮ, ਫ਼ਾਸਫ਼ੋਰਸ, ਆਇਰਨ ਆਦਿ ਭਰਪੂਰ ਮਾਤਰਾ ਵਿਚ ਮਿਲ ਜਾਂਦੇ ਹਨ। ਨਿਯਮਤ ਰੂਪ ਨਾਲ ਖੀਰੇ ਦਾ ਜੂਸ ਸਰੀਰ ਨੂੰ ਅੰਦਰ ਅਤੇ ਬਾਹਰ ਤੋਂ ਮਜ਼ਬੂਤ ਬਣਾਉਂਦਾ ਹੈ। ਖੀਰਾ ਕਬਜ਼ ਵਲੋਂ ਮੁਕਤੀ ਦਿਵਾਉਣ ਨਾਲ ਹੀ ਪੇਟ ਨਾਲ ਜੁੜੀ ਹਰ ਸਮੱਸਿਆ ਵਿਚ ਫ਼ਾਇਦੇਮੰਦ ਸਾਬਤ ਹੁੰਦਾ ਹੈ। ਇਸ ਤੋਂ ਇਲਾਵਾ ਐਸਿਡਿਟੀ, ਛਾਤੀ ਦੀ ਜਲਣ ਵਿਚ ਨਿਯਮਤ ਰੂਪ ਵਿਚ ਖੀਰਾ ਖਾਣਾ ਲਾਭਦਾਇਕ ਹੁੰਦਾ ਹੈ।

ਇਹ ਵੀ ਪੜ੍ਹੋ : ਕਾਲੀ ਮਿਰਚ ਬਿਮਾਰੀਆਂ ਦੇ ਨਾਲ ਘਰੇਲੂ ਸਮੱਸਿਆਵਾਂ ਤੋਂ ਵੀ ਦਵਾਉਂਦੀ ਹੈ ਛੁਟਕਾਰਾ, ਅਪਣਾਓ ਇਹ Tips

ਖੀਰੇ ਵਿਚ ਸਲਫ਼ਰ ਵਾਲਾਂ ਦੇ ਵਧਣ ਵਿਚ ਮਦਦ ਕਰਦੀ ਹੈ। ਹੋਰ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਖੀਰੇ ਦੇ ਜੂਸ ਨੂੰ ਗਾਜਰ ਅਤੇ ਪਾਲਕ ਦੇ ਜੂਸ ਨਾਲ ਵੀ ਮਿਲਾ ਕੇ ਸੇਵਨ ਕੀਤਾ ਜਾ ਸਕਦਾ ਹੈ। ਖੀਰਾ ਖਾਣ ਨਾਲ ਕੈਲੇਸਟਰੋਲ ਦਾ ਪੱਧਰ ਘੱਟ ਹੁੰਦਾ ਹੈ। ਇਸ ਨਾਲ ਦਿਲ ਸਬੰਧੀ ਰੋਗ ਹੋਣ ਦਾ ਸੰਦੇਹ ਘੱਟ ਰਹਿੰਦਾ ਹੈ। ਖੀਰੇ ਵਿਚ ਫ਼ਾਈਬਰ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਦਰੁਸਤ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਖੀਰਾ ਵੱਧ ਅਤੇ ਘੱਟ ਬਲੱਡ ਪ੍ਰੈਸ਼ਰ ਦੋਹਾਂ ਵਿਚ ਹੀ ਇਕ ਤਰ੍ਹਾਂ ਨਾਲ ਦਵਾਈ ਦਾ ਕਾਰਜ ਕਰਦਾ ਹੈ। ਭਾਰ ਘੱਟ ਕਰਨ ਲਈ ਖੀਰੇ ਦਾ ਸੇਵਨ ਕਾਫ਼ੀ ਫਾਇਦੇਮੰਦ ਰਹਿੰਦਾ ਹੈ। ਖੀਰੇ ਵਿਚ ਪਾਣੀ ਜ਼ਿਆਦਾ ਅਤੇ ਕੈਲੋਰੀ ਘੱਟ ਹੁੰਦੀ ਹੈ, ਇਸ ਲਈ ਭਾਰ ਘੱਟ ਕਰਨ ਲਈ ਇਹ ਚੰਗਾ ਵਿਕਲਪ ਹੋ ਸਕਦਾ ਹੈ। ਖੀਰੇ ਵਿਚ ਫ਼ਾਈਬਰ ਹੁੰਦੇ ਹਨ ਜੋ ਖਾਣਾ ਪਚਾਉਣ ਵਿਚ ਮਦਦਗਾਰ ਹੁੰਦੇ ਹਨ।

ਇਹ ਵੀ ਪੜ੍ਹੋ : ਜੇਕਰ ਦਿਲ ਦਾ ਦੌਰਾ ਪੈ ਜਾਵੇ ਤਾਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਕੀ ਕਰੀਏ

ਅੱਖਾਂ ਦੀ ਜਲਣ ਤੋਂ ਬਚਣ ਲਈ ਖੀਰੇ ਨੂੰ ਸਲਾਈਸ ਦੀ ਤਰ੍ਹਾਂ ਕੱਟ ਕੇ ਅੱਖਾਂ ਦੀਆਂ ਪਲਕਾਂ ਉਤੇ ਰਖਿਆ ਜਾਂਦਾ ਹੈ। ਇਸ ਨਾਲ ਅੱਖਾਂ ਨੂੰ ਠੰਢਕ ਮਿਲਦੀ ਹੈ। ਖੀਰੇ ਦੀ ਤਾਸੀਰ ਜਲਣ ਘੱਟ ਕਰਨ ਦੀ ਹੁੰਦੀ ਹੈ। ਖੀਰਾ ਖਾਣ ਨਾਲ ਮਸੂੜਿਆਂ ਦੇ ਰੋਗ ਘੱਟ ਹੁੰਦੇ ਹਨ। ਖੀਰੇ ਦੇ ਇਕ ਟੁਕੜੇ ਨੂੰ ਜੀਭ ਨਾਲ ਮੂੰਹ ਦੇ ਉਪਰੀ ਹਿੱਸੇ ਉਤੇ ਅੱਧਾ ਮਿੰਟ ਤਕ ਰੋਕੋ।

ਅਜਿਹੇ ਵਿਚ ਖੀਰੇ ’ਚੋਂ ਨਿਕਲਣ ਵਾਲਾ ਫ਼ਾਇਟੋਕੈਮਿਕਲ ਮੂੰਹ ਦੀ ਬਦਬੂ ਨੂੰ ਖ਼ਤਮ ਕਰਦਾ ਹੈ। ਖੀਰੇ ਨਾਲ ਜੋੜਾਂ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਟਿਸ਼ੂ ਆਪਸ ਵਿਚ ਮਜ਼ਬੂਤ ਹੁੰਦੇ ਹਨ। ਗਾਜਰ ਅਤੇ ਖੀਰੇ ਦਾ ਜੂਸ ਮਿਲਾ ਕੇ ਪੀਣ ਨਾਲ ਗਠੀਆ ਰੋਗ ਵਿਚ ਮਦਦ ਮਿਲਦੀ ਹੈ। ਇਸ ਨਾਲ ਯੂਰਿਕ ਐਸਿਡ ਦਾ ਪੱਧਰ ਵੀ ਘੱਟ ਹੁੰਦਾ ਹੈ।