ਨਕਸੀਰ ਫੁਟਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਅਪਣਾਉਣ ਇਹ ਘਰੇਲੂ ਨੁਸਖ਼ੇ
ਜੇਕਰ ਨੱਕ ਤੋਂ ਖ਼ੂਨ ਵਹਿਣ ਲੱਗੇ ਤਾਂ ਠੰਢਾ ਪਾਣੀ ਸਿਰ ’ਤੇ ਪਾਉ। ਇਸ ਨਾਲ ਖ਼ੂਨ ਵਹਿਣਾ ਬੰਦ ਹੋ ਜਾਵੇਗਾ।
ਨੱਕ ਵਿਚੋਂ ਖ਼ੂਨ ਨਿਕਲਣ ਨੂੰ ਨਸੀਰ ਕਹਿੰਦੇ ਹਨ। ਇਸ ਦੇ ਪਿਛੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਇਨ੍ਹਾਂ ’ਚੋਂ ਇਕ ਹੈ ਗਰਮ ਚੀਜ਼ਾਂ ਦਾ ਸੇਵਨ ਕਰਨਾ। ਜ਼ਿਆਦਾ ਗਰਮੀ ’ਚ ਰਹਿਣ ਨਾਲ, ਤੇਜ਼ ਮਿਰਚ ਮਸਾਲਿਆਂ ਦਾ ਸੇਵਨ ਕਰਨ, ਨੱਕ ਉਤੇ ਸੱਟ ਲੱਗਣ ਅਤੇ ਜ਼ੁਕਾਮ ਬਣੇ ਰਹਿਣ ਨਾਲ ਵੀ ਨੱਕ ਵਿਚੋਂ ਖ਼ੂਨ ਆਉਣ ਦੀ ਸਮੱਸਿਆ ਹੁੰਦੀ ਹੈ। ਵਾਰ-ਵਾਰ ਨੱਕ ’ਚੋਂ ਖ਼ੂਨ ਆਣਾ ਜਾਂ ਨਸੀਰ ਵਗਣਾ ਠੀਕ ਨਹੀਂ ਹੁੰਦਾ। ਗਰਮੀ ’ਚ ਬੱਚਿਆਂ ਦੀ ਨਕਸੀਰ ਵੀ ਫੁੱਟ ਜਾਂਦੀ ਹੈ, ਜੋ ਠੀਕ ਨਹੀਂ ਹੈ। ਆਉ ਜਾਣਦੇ ਹਾਂ ਨੱਕ ਵਿਚੋਂ ਖ਼ੂਨ ਰੋਕਣ ਦੇ ਕੱੁਝ ਘਰੇਲੂ ਨੁਸਖ਼ਿਆਂ ਬਾਰੇ :
ਜੇਕਰ ਨੱਕ ਤੋਂ ਖ਼ੂਨ ਵਹਿਣ ਲੱਗੇ ਤਾਂ ਠੰਢਾ ਪਾਣੀ ਸਿਰ ’ਤੇ ਪਾਉ। ਇਸ ਨਾਲ ਖ਼ੂਨ ਵਹਿਣਾ ਬੰਦ ਹੋ ਜਾਵੇਗਾ।
ਤਾਜ਼ੇ ਪਾਣੀ ਵਿਚ ਧਨੀਏ ਦੇ ਥੋੜ੍ਹੇ ਦਾਣੇ ਭਿਉਂ ਕੇ ਰੱਖ ਦਿਉ। ਇਨ੍ਹਾਂ ਨੂੰ ਪੀਸਣ ਤੋਂ ਬਾਅਦ ਇਸ ’ਚ ਮਿਸ਼ਰੀ ਪਾ ਕੇ ਪੀਣ ਨਾਲ ਫ਼ਾਇਦਾ ਹੁੰਦਾ ਹੈ।
ਜੇਕਰ ਖ਼ੂਨ ਦਾ ਵਹਾਅ ਜ਼ਿਆਦਾ ਹੋਵੇ ਤਾਂ ਮਰੀਜ਼ ਨੂੰ ਠੰਢੀ ਥਾਂ ’ਤੇ ਗਰਦਨ ਨੂੰ ਪਿੱਛੇ ਵਲ ਝੁਕਾ ਕੇ ਲਿਟਾ ਦਿਉ। ਉਸ ਦੇ ਬਾਅਦ ਗਰਦਨ ਦੇ ਪਿਛਲੇ ਹਿੱਸੇ ਦੇ ਥੱਲੇ ਠੰਢੇ ਪਾਣੀ ਦੀ ਪੱਟੀ ਜਾਂ ਬਰਫ਼ ਦੀ ਥੈਲੀ ਰਖਣੀ ਚਾਹੀਦੀ ਹੈ।
1 ਚਮਚਾ ਮੁਲਤਾਨੀ ਮਿੱਟੀ ਨੂੰ ਰਾਤ ਵਿਚ 1/2 ਲੀਟਰ ਪਾਣੀ ਵਿਚ ਭਿਉਂ ਕੇ ਰੱਖ ਦਿਉ। ਸਵੇਰੇ ਉਸ ਪਾਣੀ ਨੂੰ ਛਾਣ ਕੇ ਪੀਣ ਨਾਲ ਨੱਕ ਵਿਚੋਂ ਖ਼ੂਨ ਵਹਿਣਾ ਬੰਦ ਹੋ ਜਾਵੇਗਾ।
ਨੱਕ ਤੋਂ ਖ਼ੂਨ ਆਉਣ ’ਤੇ ਪੱਕਾ ਹੋਇਆ ਕੇਲਾ ਅਤੇ ਚੀਨੀ ਨੂੰ ਦੁੱਧ ਵਿਚ ਮਿਲਾ ਕੇ ਪੀਉ। ਇਹ 8 ਦਿਨ ਲਗਾਤਾਰ ਪੀਣ ਨਾਲ ਖ਼ੂਨ ਆਉਣ ਦੀ ਸਮੱਸਿਆ ਬੰਦ ਹੋ ਜਾਵੇਗੀ।
ਨੱਕ ਤੋਂ ਖ਼ੂਨ ਆਉਣ ’ਤੇ ਤੁਸੀਂ ਪਿਆਜ਼ ਦੀ ਵਰਤੋਂ ਵੀ ਕਰ ਸਕਦੇ ਹੋ। ਪਿਆਜ਼ ਨੂੰ ਕੱਟ ਕੇ ਨੱਕ ਦੇ ਕੋਲ ਰੱਖਣ ਨਾਲ ਖ਼ੂਨ ਆਉਣਾ ਬੰਦ ਹੋ ਜਾਵੇਗਾ।
ਨਕਸੀਰ ਫੁੱਟਣ ’ਤੇ ਨੱਕ ਦੀ ਥਾਂ ਮੂੰਹ ਤੋਂ ਸਾਹ ਲੈਣਾ ਚਾਹੀਦਾ ਹੈ।