ਮਾਸਾਹਾਰੀ ਭੋਜਨ ਕਰਨ ਨਾਲ ਔਰਤਾਂ 'ਤੇ ਕੀ ਅਸਰ ਪੈਂਦਾ ਹੈ ! 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸੇਜ, ਏਂਮਸ (ਦਿੱਲੀ) ਅਤੇ ਸ਼ੇਰੇ - ਏ - ਕਸ਼ਮੀਰ ਇੰਸਟੀਟਿਊਟ ਆਫ ਮੈਡੀਕਲ ਸਾਇੰਸੇਜ (ਸ਼੍ਰੀਨਗਰ) ਨੇ ਇਕ ...

Healthy Eating

ਨਵੀਂ ਦਿੱਲੀ : ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸੇਜ, ਏਂਮਸ (ਦਿੱਲੀ) ਅਤੇ ਸ਼ੇਰੇ - ਏ - ਕਸ਼ਮੀਰ ਇੰਸਟੀਟਿਊਟ ਆਫ ਮੈਡੀਕਲ ਸਾਇੰਸੇਜ (ਸ਼੍ਰੀਨਗਰ) ਨੇ ਇਕ ਸਟਡੀ ਕੀਤੀ ਹੈ। ਸਟਡੀ ਵੇਜ ਅਤੇ ਨਾਨ ਵੇਜ ਖਾਣ ਵਾਲੀਆਂ ਔਰਤਾਂ ਵਿਚ ਜ਼ਿਆਦਾ ਹੈਲਦੀ ਕੌਣ ਹੈ, ਇਸ ਨੂੰ ਲੈ ਕੇ ਸਟਡੀ ਵਿਚ ਹੈਲਦੀ ਅਤੇ ਪਾਲਿਸਿਸਟਿਕ ਓਵੇਰੀਅਨ ਸਿੰਡਰੋਮ (PCOS) ਪੀੜਿਤ ਔਰਤਾਂ ਨੂੰ ਸ਼ਾਮਿਲ ਕੀਤਾ ਗਿਆ।

ਇਸ ਰਿਪੋਰਟ ਦੇ ਨਤੀਜੇ ਵੀ ਸਾਹਮਣੇ ਆ ਗਏ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ, ਨਾਨਵੇਜ ਖਾਣ ਵਾਲੀਆਂ ਔਰਤਾਂ ਜ਼ਿਆਦਾ ਹੈਲਦੀ ਹੁੰਦੀਆਂ ਹਨ। ਉਨ੍ਹਾਂ ਵਿਚ ਰੋਗ ਦਾ ਖ਼ਤਰਾ ਘੱਟ ਵੇਖਿਆ ਗਿਆ। ਇਹ ਰਿਪੋਰਟ 18 ਤੋਂ 40 ਉਮਰ ਦੀਆਂ ਔਰਤਾਂ 'ਤੇ ਕੀਤੇ ਗਏ ਸਰਵੇ 'ਤੇ ਆਧਾਰਿਤ ਹੈ। ਭਾਰਤ ਸਰਕਾਰ ਦੇ ਬਾਇਓ ਤਕਨੀਕ ਡਿਪਾਰਟਮੈਂਟ ਨੇ ਇਸ ਦੇ ਲਈ ਫੰਡ ਦਿਤਾ ਸੀ।

ਦਿੱਲੀ ਅਤੇ ਕਸ਼ਮੀਰ ਦੀ ਕੁਲ 464 ਔਰਤਾਂ ਦੀ ਡਾਈਟ 'ਤੇ ਸਾਲ 2015 ਤੋਂ 2018 ਤੱਕ ਨਜ਼ਰ ਰੱਖੀ ਗਈ। 464 ਵਿਚ 203 ਔਰਤਾਂ ਨਾਨਵੈਜ ਖਾ ਰਹੀਆਂ ਸਨ ਅਤੇ 261 ਔਰਤਾਂ ਸ਼ਾਕਾਹਾਰੀ ਖਾਣਾ ਖਾ ਰਹੀਆਂ ਸਨ। ਸਰਵੇ ਵਿਚ 320 ਹੈਲਦੀ ਔਰਤਾਂ ਅਤੇ 144 PCOS ਔਰਤਾਂ ਨੂੰ ਸ਼ਾਮਿਲ ਕੀਤਾ ਗਿਆ ਸੀ। 320 ਹੈਲਦੀ ਔਰਤਾਂ ਵਿਚ 179 ਵੈਜੀਟੇਰੀਅਨ ਅਤੇ 141 ਨਾਨ ਵੈਜੀਟੇਰੀਅਨ ਸ਼ਾਮਿਲ ਸਨ।

144 PCOS ਪੀੜਿਤ ਔਰਤਾਂ ਵਿਚ 82 ਵੇਜੀਟੇਰੀਅਨ ਅਤੇ 62 ਵੇਜੀਟੇਰੀਅਨ ਔਰਤਾਂ ਸ਼ਾਮਿਲ ਸਨ। ਨਤੀਜਿਆਂ ਦੇ ਮੁਤਾਬਕ ਕਸ਼ਮੀਰ ਦੀਆਂ ਔਰਤਾਂ ਜੋ ਹਫਤੇ ਵਿਚ ਪੰਜ ਵਾਰ ਤੱਕ ਨਾਨ ਵੇਜ ਖਾਂਦੀਆਂ ਸਨ ਅਤੇ PCOS ਤੋਂ ਪੀੜਿਤ ਸਨ, ਉਨ੍ਹਾਂ ਔਰਤਾਂ ਤੋਂ ਘੱਟ ਬੀਮਾਰ ਸਨ, ਜੋ ਦਿੱਲੀ ਵਿਚ ਸ਼ਾਕਾਹਾਰੀ ਸਨ। ਨਤੀਜਿਆਂ ਵਿਚ ਵੈਜ ਖਾਣ ਵਾਲੀਆਂ ਔਰਤਾਂ ਵਿਚ ਬੀਮਾਰੀਆਂ ਤੋਂ ਬਚਾਉਣ ਵਾਲਾ ਪ੍ਰੋਟੇਕਟਿਵ ਸੀਰਮ ਘੱਟ ਪਾਇਆ ਗਿਆ।

PCOS ਇਕ ਤਰ੍ਹਾਂ ਦਾ ਗਾਇਨੋਲਾਜੀਕਲ ਡਿਸਆਰਡਰ ਹੈ ਅਤੇ ਇਹ ਜਿਆਦਾਤਰ ਘੱਟ ਉਮਰ ਵਿਚ ਹੀ ਔਰਤਾਂ ਨੂੰ ਸ਼ੁਰੂ ਹੋ ਜਾਂਦਾ ਹੈ। ਇਸ ਦੇ ਕਾਰਨ ਅਨਿਯਮਿਤ ਪੀਰਿਅਡਸ, ਚਿਹਰੇ 'ਤੇ ਵਾਲ, ਪਾਲਿਸਿਸਟਿਕ ਓਵਰੀਜ਼ ਵਰਗੀਆਂ ਪ੍ਰੇਸ਼ਾਨੀਆਂ ਆਉਂਦੀਆਂ ਹਨ। PCOS ਵਧਣ ਨਾਲ ਓਵੇਰੀਅਨ, ਐਂਡੋਮੇਟਰੀਅਲ ਅਤੇ ਛਾਤੀ ਕੈਂਸਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।

ਐਂਡੋਮੇਟਰੀਅਲ ਕੈਂਸਰ ਨਾਲ ਔਰਤਾਂ ਵਿਚ ਮਾਂ ਬਨਣ ਦੀ ਸਮਰੱਥਾ ਹਮੇਸ਼ਾ ਲਈ ਖਤਮ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਸਰਵੇ ਅਤੇ ਰਿਪੋਰਟ 'ਚ ਸ਼ਾਮਿਲ ਡਾਕਟਰ ਨੇ ਦੱਸਿਆ -  ਨਤੀਜੇ ਸਾਡੀ ਉਮੀਦ ਦੇ ਠੀਕ ਉਲਟ ਆਏ। ਅਸੀਂ ਕਦੇ ਨਹੀਂ ਸੋਚਿਆ ਸੀ ਕਿ ਵੈਜ ਖਾਣ ਵਾਲੇ ਲੋਕ, ਨਾਨਵੈਜ ਖਾਣ ਵਾਲੇ ਦੀ ਤੁਲਣਾ ਵਿਚ ਘੱਟ ਹੈਲਦੀ ਹੋਣਗੇ। ਰਿਸਰਚਰ ਨੇ ਇਹ ਵੀ ਦੱਸਿਆ ਦੋਨਾਂ ਰਾਜ ਵਿਚ ਪ੍ਰਦੂਸ਼ਣ ਫੈਕਟਰ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ।