ਸਰੀਰ ਦੇ ਪੁਰਾਣੇ ਦਾਗ-ਨਿਸ਼ਾਨ ਮਿਟਾਉਣ ਦੇ ਘਰੇਲੂ ਤਰੀਕੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕਈ ਵਾਰ ਹੁੰਦਾ ਹੈ ਕਿ ਪੁਰਾਣੇ ਜ਼ਖ਼ਮ ਦੇ ਨਿਸ਼ਾਨ ਬਹੁਤ ਲੰ‍ਮੇ ਤੱਕ ਚਲੇ ਆਉਂਦੇ ਹਨ ਅਤੇ ਉਹਨਾਂ ਨੂੰ ਠੀਕ ਕਰਨਾ ਕਾਫ਼ੀ ਮੁਸ਼ਕਲ ਹੋ ਜਾਂਦਾ। ਚਿਹਰੇ 'ਤੇ ਸਾਲਾਂ ਤੱਕ ਦਿਖਦੇ...

Face

ਕਈ ਵਾਰ ਹੁੰਦਾ ਹੈ ਕਿ ਪੁਰਾਣੇ ਜ਼ਖ਼ਮ ਦੇ ਨਿਸ਼ਾਨ ਬਹੁਤ ਲੰ‍ਮੇ ਤੱਕ ਚਲੇ ਆਉਂਦੇ ਹਨ ਅਤੇ ਉਹਨਾਂ ਨੂੰ ਠੀਕ ਕਰਨਾ ਕਾਫ਼ੀ ਮੁਸ਼ਕਲ ਹੋ ਜਾਂਦਾ। ਚਿਹਰੇ 'ਤੇ ਸਾਲਾਂ ਤੱਕ ਦਿਖਦੇ ਰਹਿੰਦੇ ਹਨ। ਇਸ ਵਜ੍ਹਾ ਤੋਂ ਚਿਹਰੇ ਦੀ ਸੁੰਦਰਤਾ ਕਿਤੇ ਨਾ ਕਿਤੇ ਫਿਕੀ ਹੋ ਜਾਂਦੀ ਹੈ। ਜ਼ਖ਼ਮ ਦੇ ਨਿਸ਼ਾਨ ਦੀ ਵਜ੍ਹਾ ਨਾਲ ਅਸੀਂ ਵੀ ਕਿਤੇ ਨਾ ਕਿਤੇ ਪਰੇਸ਼ਾਨ ਰਹਿੰਦੇ ਹਨ ਕਿ ਚਿਹਰੇ ਦਾ ਲੁੱਕ ਵਿਗੜ ਰਿਹਾ ਹੈ। ਸਰੀਰ 'ਤੇ ਜ਼ਖ਼ਮ ਦਾ ਨਿਸ਼ਾਨ ਕਾਫ਼ੀ ਭੈੜਾ ਨਜ਼ਰ ਆਉਂਦਾ ਹੈ ਅਤੇ ਹਰ ਕੋਈ ਇਸ ਨੂੰ ਛਿਪਾਉਣ ਦੀ ਕੋਸ਼ਿਸ਼ ਕਰਦਾ ਹੈ।

ਕਈ ਵਾਰ ਇਹ ਨਿਸ਼ਾਨ ਮਨੁੱਖ ਦੇ ਲੁੱਕ ਨੂੰ ਪੂਰੀ ਤਰ੍ਹਾਂ ਨਾਲ ਬਰਬਾਦ ਕਰ ਦਿੰਦੇ ਹਨ ਅਤੇ ਇਹਨਾਂ ਦੀ ਵਜ੍ਹਾ ਨਾਲ ਚਮੜੀ ਵੀ ਖੁਰਦੁਰੀ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਲੋਕ ਸੱਟ ਦੇ ਨਿਸ਼ਾਨ ਮਿਟਾਉਣ ਲਈ ਲੇਜ਼ਰ ਟ੍ਰੀਟਮੈਂਟ, ਸਰਜਰੀ ਦਾ ਸਹਾਰਾ ਲੈਂਦੇ ਹਨ। ਇਸ ਤਰ੍ਹਾਂ ਦੇ ਇਲਾਜ ਕਰਵਾਉਣ ਵਿਚ ਬਹੁਤ ਪੈਸੇ ਲਗਦੇ ਹਨ। ਅਜਿਹੇ ਵਿਚ ਤੁਸੀਂ ਕੁੱਝ ਘਰੇਲੂ ਚੀਜ਼ਾਂ ਨੂੰ ਅਪਣਾ ਕੇ ਸੱਟ ਦੇ ਨਿਸ਼ਾਨਾਂ ਨੂੰ ਮਿਟਾ ਸਕਦੇ ਹਨ। 

ਨੀਂਬੂ : ਸਰੀਰ 'ਤੇ ਪਏ ਨਿਸ਼ਾਨ ਨੂੰ ਮਿਟਾਉਣ ਲਈ ਨੀਂਬੂ ਦਾ ਇਸਤੇਮਾਲ ਕਰੋ। ਨੀਂਬੂ ਵਿਚ ਕੁਸਰਤੀ ਬਲੀਚਿੰਗ ਗੁਣ ਪਾਏ ਜਾਂਦੇ ਹਨ ਜੋ ਸੱਟ ਦੇ ਨਿਸ਼ਾਨ ਨੂੰ ਘੱਟ ਕਰਨ ਵਿਚ ਸਹਾਇਕ ਹੈ ਪਰ ਧਿਆਨ ਰਹੇ ਕਿ ਨੀਂਬੂ ਨੂੰ ਸਿੱਧਾ ਸੱਟ 'ਤੇ ਨਾ ਲਗਾਓ। ਨੀਂਬੂ ਦਾ ਰਸ ਕੱਢ ਕੇ ਰੂਈ ਦੀ ਸਹਾਇਤਾ ਨਾਲ ਸੱਟ 'ਤੇ ਲਗਾਓ। ਰੋਜ਼ ਇਕ ਹਫ਼ਤੇ ਤਕ ਨੀਂਬੂ ਦਾ ਰਸ ਲਗਾਓ ਸੱਟ ਦੇ ਨਿਸ਼ਾਨ ਮਿਟ ਜਾਣਗੇ। 

ਹਲਦੀ : ਹਲਦੀ ਵਿਚ ਵੀ ਕੁਦਰਤੀ ਬਲੀਚਿੰਗ ਗੁਣ ਪਾਏ ਜਾਂਦੇ ਹਨ ਜੋ ਸੱਟ ਦੇ ਨਿਸ਼ਾਨ ਨੂੰ ਘੱਟ ਕਰਨ ਵਿਚ ਸਹਾਇਕ ਹਨ। ਹਲਦੀ ਨੂੰ ਸ਼ਹਿਦ ਜਾਂ ਦਹੀ 'ਚ ਮਿਲਾ ਕੇ ਸੱਟ ਦੇ ਨਿਸ਼ਾਨ ਉਤੇ ਲਗਾਓ। ਹੌਲੀ - ਹੌਲੀ ਕਰ ਕੇ ਇਹ ਨਿਸ਼ਾਨ ਮਿਟ ਜਾਵੇਗਾ। 

ਸ਼ਹਿਦ : ਸ਼ਹਿਦ ਨਾਲ ਵੀ ਜ਼ਖ਼ਮ ਦੇ ਨਿਸ਼ਾਨ ਨੂੰ ਆਸਾਨੀ ਨਾਲ ਮਿਟਾਇਆ ਜਾ ਸਕਦਾ ਹੈ। ਸ਼ਹਿਦ ਵਿਚ ਨੀਂਬੂ ਦਾ ਰਸ ਮਿਲਾ ਕੇ ਲਗਾਉਣ ਨਾਲ ਜਲਦੀ ਸੱਟ ਦੇ ਨਿਸ਼ਾਨ ਦੂਰ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਜਲਦੀ ਨਾਲ ਸੱਟ ਦੇ ਨਿਸ਼ਾਨਾਂ ਨੂੰ ਮਿਟਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸ਼ਹਿਦ ਅਤੇ ਨੀਂਬੂ ਦਾ ਪੇਸਟ ਲਗਾਓ। 

ਖੀਰਾ : ਖੀਰਾ ਸਰੀਰ ਸਿਹਤਮੰਦ ਰੱਖਣ ਦੇ ਨਾਲ ਹੀ ਚਮੜੀ ਨੂੰ ਮੁਲਾਇਮ ਅਤੇ ਹਾਇਡਰੇਟਿਡ ਰੱਖਣ ਦਾ ਕੰਮ ਕਰਦਾ ਹੈ। ਤੁਸੀਂ ਚਾਹੋ ਤਾਂ ਖੀਰੇ ਦਾ ਪੇਸਟ ਬਣਾ ਕੇ ਵੀ ਲਗਾ ਸਕਦੇ ਹੋ। ਰੋਜ਼ਾਨਾ ਇਸ ਨੂੰ ਜ਼ਖ਼ਮ 'ਤੇ ਲਗਾਉਣ ਨਾਲ ਕੁੱਝ ਹੀ ਦਿਨਾਂ ਵਿਚ ਨਿਸ਼ਾਨ ਮਿਟ ਜਾਣਗੇ। 

ਚੰਦਨ : ਚੰਦਨ ਪਾਊਡਰ ਵਿਚ ਗੁਲਾਬ ਪਾਣੀ ਅਤੇ 2 ਚੱਮਚ ਦੁੱਧ ਮਿਲਾ ਕੇ ਇਕ ਗਾੜਾ ਪੇਸਟ ਬਣਾ ਕੇ ਸੱਟ 'ਤੇ ਲਗਾਓ। ਇਸ ਪੇਸਟ ਨੂੰ 1 ਘੰਟੇ ਤਕ ਸੁਕਨ ਲਈ ਰੱਖ ਦਿਓ। ਫਿਰ ਠੰਡੇ ਪਾਣੀ ਨਾਲ ਧੋਵੋ। ਅਜਿਹਾ ਕਰਨ ਨਾਲ ਹੌਲੀ - ਹੌਲੀ ਨਿਸ਼ਾਨ ਘੱਟ ਹੋ ਜਾਣਗੇ। 

ਐਲੋਵੇਰਾ : ਐਲੋਵੇਰਾ ਜੈਲ ਉਂਝ ਵੀ ਚਿਹਰੇ ਲਈ ਬਹੁਤ ਹੀ ਫ਼ਾਇਦੇਮੰਦ ਹੈ। ਐਲੋਵੇਰਾ ਜੈਲ ਨੂੰ ਦਾਗ 'ਤੇ ਲਗਾਓ। ਰਾਤ ਨੂੰ ਇਸ ਦਾ ਇਸਤੇਮਾਲ ਕਰਨ ਨਾਲ ਛੇਤੀ ਫ਼ਾਇਦਾ ਮਿਲੇਗਾ।