ਸਰੀਰ ਦੀਆਂ ਅੰਦਰੂਨੀ ਬਿਮਰੀਆਂ ਜਾਣਨ ਲਈ ਇਹ ਤਰੀਕੇ ਕਰਨਗੇ ਤੁਹਾਡੀ ਮਦਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕੁਝ ਬਿਮਾਰੀਆਂ ਲੱਤਾਂ ਦੇ ਵਿਗਾੜ ਦਾ ਕਾਰਨ ਬਣ ਸਕਦੀਆਂ ਹਨ। ਉਦਾਹਰਣ ਵਜੋਂ ਸ਼ੂਗਰ ਹੌਲੀ ਹੌਲੀ ਖੂਨ ਦੇ ਵਹਾਅ ਨੂੰ ਵਧਾ ਸਕਦੀ ਹੈ

Your Legs Can Show You if Something’s Wrong With Your Inner Organs

ਨਵੀਂ ਦਿੱਲੀ: ਕੁਝ ਬਿਮਾਰੀਆਂ ਲੱਤਾਂ ਦੇ ਵਿਗਾੜ ਦਾ ਕਾਰਨ ਬਣ ਸਕਦੀਆਂ ਹਨ। ਉਦਾਹਰਣ ਵਜੋਂ ਸ਼ੂਗਰ ਹੌਲੀ ਹੌਲੀ ਖੂਨ ਦੇ ਵਹਾਅ ਨੂੰ ਵਧਾ ਸਕਦੀ ਹੈ ਅਤੇ ਖੂਨ ਦੀਆਂ ਨਾੜੀਆਂ ਨਾਲ ਸਬੰਧਤ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਹਨਾਂ ਲੱਛਣਾਂ ਨੂੰ ਰੋਕਣ ਲਈ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਕਿਹੜਾ ਅੰਦਰੂਨੀ ਅੰਗ ਖਰਾਬ ਹੋਇਆ ਹੈ। ਅਸੀਂ ਤੁਹਾਨੂੰ ਅਜਿਹੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਹ ਜਾਣ ਸਕਦੇ ਹੋ ਕਿ ਤੁਹਾਡੇ ਅੰਦਰੂਨੀ ਅੰਗਾਂ ਵਿਚ ਕੋਈ ਖਰਾਬੀ ਤਾਂ ਨਹੀਂ ਜਾਂ ਤੁਹਾਨੂੰ ਕੋਈ ਅੰਦਰੂਨੀ ਬਿਮਾਰੀ ਤਾਂ ਨਹੀਂ।

  1. ਪੈਰਾਂ ਅਤੇ ਲੱਤਾਂ ਦੇ ਹੇਠਲੇ ਹਿੱਸੇ ਵਿਚ ਸੋਜ ਆਉਣਾ

ਪੈਰਾਂ ਅਤੇ ਲੱਤਾਂ ਵਿਚ ਸੋਜ ਲੰਮੇ ਸਮੇਂ ਲਈ ਖੜ੍ਹੇ ਹੋਣ ਕਾਰਨ ਹੋ ਸਕਦੀ ਹੈ, ਪਰ ਇਹ ਕਈਂ ਬਿਮਾਰੀਆਂ ਦੇ ਲੱਛਣ ਵੀ ਹਨ, ਇਹ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਪ੍ਰਭਾਵਤ ਕਰ ਸਕਦਾ ਹੈ, ਅਜਿਹਾ ਤੁਸੀਂ ਆਪਣੀਆਂ ਬਾਹਾਂ, ਪੈਰਾਂ, ਗਿੱਟਿਆਂ ਅਤੇ ਲੱਤਾਂ ਵਿਚ ਅਕਸਰ ਵੇਖ ਸਕਦੇ ਹੋ। ਇਸ ਦੇ ਨਾਲ ਤੁਸੀਂ ਦਿਲ ਦੇ ਰੋਗਾਂ ਅਤੇ ਲੀਵਰ ਆਦਿ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।

 

  1. ਲੱਤਾਂ ਜਾਂ ਚਮੜੀ ਦਾ ਨੀਲਾ ਜਾਂ ਜਾਮਣੀ ਹੋਣਾ

ਤੁਸੀਂ ਸ਼ਾਇਦ ਦੇਖਿਆ ਹੋਵੇਗਾ ਜਦੋਂ ਬਹੁਤ ਠੰਡ ਹੁੰਦੀ ਹੈ, ਤਾਂ ਤੁਹਾਡੀ ਚਮੜੀ ਨੀਲੀ ਹੋ ਜਾਂਦੀ ਹੈ ਪਰ ਕਈ ਵਾਰ ਅਜਿਹਾ ਵੀ ਹੁੰਦਾ ਹੈ ਗਰਮੀਆਂ ਵਿਚ ਵੀ ਤੁਹਾਡੀਆਂ ਉਂਗਲਾਂ ਦਾ ਰੰਗ ਨੀਲਾ ਹੋ ਜਾਵੇ। ਅਜਿਹੀ ਸਥਿਤੀ ਵਿਚ ਬਲੂ ਟੋ ਸਿੰਡਰੋਮ (blue toe syndrome) ਹੋ ਸਕਦੀ ਹੈ, ਜਿਸ ਵਿਚ ਤੁਹਾਡੀਆਂ ਖੂਨ ਦੀਆਂ ਨਾੜੀਆਂ ਬਲੋਕ ਹੋ ਜਾਂਦੀਆਂ ਹਨ।

  1. ਪੈਰਾਂ ਦੀਆਂ ਉਂਗਲਾਂ ਵਿਚ ਦਰਦ ਹੋਣਾ

ਪੈਰਾਂ ਦੀਆਂ ਉਂਗਲਾਂ ਵਿਚ ਕਾਫ਼ੀ ਸਮੇਂ ਤੋਂ ਦਰਦ ਹੋਣਾ ਵੀ ਕਿਸੇ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਅਜਿਹੀ ਸਥਿਤੀ ਵਿਚ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ। ਇਸ ਸਥਿਤੀ ਵਿਚ ਬੈਕਟੀਰੀਆ ਦੀ ਸਮੱਸਿਆ ਹੋ ਸਕਦੀ ਹੈ। ਆਮ ਤੌਰ ‘ਤੇ ਐਂਟੀਬਾਇਓਟਿਕਸ ਇਨ੍ਹਾਂ ਮਾਮਲਿਆਂ ਵਿਚ ਸਹੀ ਤਰ੍ਹਾਂ ਕੰਮ ਕਰਦੇ ਹਨ।

  1. ਸੱਟਾਂ ਦੇ ਨਿਸ਼ਾਨ

ਕਈ ਵਾਰ ਸਾਡੀਆਂ ਲੱਤਾਂ ‘ਤੇ ਸੱਟਾਂ ਜਾਂ ਜਲਣ ਦੇ ਨਿਸ਼ਾਨ ਰਹਿ ਜਾਂਦੇ ਹਨ, ਜੋ ਕਿ ਲੰਬੇ ਸਮੇਂ ਤੱਕ ਸਹੀ ਨਹੀਂ ਹੁੰਦੇ। ਅਜਿਹੀ ਸਥਿਤੀ ਵਿਚ ਲੀਵਰ ਦੀ ਸਮੱਸਿਆ, ਜਾਂ ਕੋਈ ਅੰਦਰੂਨੀ ਸਮੱਸਿਆ ਹੋ ਸਕਦੀ ਹੈ।

  1. ਲੱਤਾਂ ‘ਤੇ ਲਾਲ ਨਿਸ਼ਾਨ ਹੋਣਾ

ਚਮੜੀ ‘ਤੇ ਧੱਫੜ ਹੋਣਾ ਆਮ ਮਰੀਜ਼ਾਂ ਦੀ ਸ਼ਿਕਾਇਤ ਹੁੰਦੀ ਹੈ। ਇਹ ਨਿਸ਼ਾਨ ਲਾਲ, ਗੂੜ੍ਹੇ ਲਾਲ, ਜਾਂ ਜਾਮਣੀ ਹੋ ਸਕਦੇ ਹਨ। ਕੁਝ ਮਾਮਲਿਆਂ ਵਿਚ ਇਹਨਾਂ ‘ਤੇ ਖਾਰਸ਼ ਵੀ ਹੋ ਸਕਦੀ ਹੈ। ਇਸ ਲਈ ਇਹ ਸਿਰਫ ਐਲਰਜੀ ਵਾਲੀ ਪ੍ਰਤੀਕ੍ਰਿਆ ਹੋ ਸਕਦੀ ਹੈ। ਹੋਰ ਮਾਮਲਿਆਂ ਵਿਚ ਇਹ ਕਿਸੇ ਗੰਭੀਰ ਬਿਮਾਰੀ ਦੇ ਲੱਛਣ ਹੋ ਸਕਦੇ ਹਨ। ਅਜਿਹੀ ਸਥਿਤੀ ਵਿਚ ਖ਼ੂਨ ਦੀ ਸਮੱਸਿਆ ਜਾਂ ਗਠੀਏ ਦੀ ਸਮੱਸਿਆ ਹੋ ਸਕਦੀ ਹੈ।

  1.  ਲੱਤਾਂ ਵਿਚੋਂ ਨਾੜੀਆਂ ਦਿਖਣਾ

 ਲੱਤਾਂ ਵਿਚੋਂ ਨਾੜੀਆਂ ਦਿਖਣਾ, ਅਜਿਹਾ ਗਰਭ ਅਵਸਥਾ, ਮੋਟਾਪਾ ਜਾਂ ਕਾਫੀ ਕਸਰਤ ਕਰਨ ਦੀ ਸਥਿਤੀ ਵਿਚ ਹੋ ਸਕਦਾ ਹੈ। ਕਈ ਵਾਰ ਇਹਨਾਂ ਕਾਰਨ ਦਰਦ ਵੀ ਮਹਿਸੂਸ ਹੋ ਸਕਦਾ ਹੈ। ਅੱਜਕੱਲ ਸਿਰਫ਼ 30 ਫੀਸਦੀ ਲੋਕ ਹੀ ਇਸ ਨਾਲ ਪ੍ਰਭਾਵਿਤ ਹੁੰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।