ਕੱਚਾ ਲਸਣ ਖਾਣ ਵਾਲੇ ਸਾਵਧਾਨ! ਮਿਲ ਸਕਦਾ ਹੈ ਭਿਅੰਕਰ ਬਿਮਾਰੀਆਂ ਨੂੰ ਸੱਦਾ!
ਕਿਤੇ ਤੁਸੀਂ ਤਾਂ ਨਹੀਂ ਖਾਂਦੇ ਕੱਚਾ ਲਸਣ
ਨਵੀਂ ਦਿੱਲੀ: ਲਸਣ ਦੀ ਵਰਤੋਂ ਲਗਭਗ ਹਰ ਘਰ ਵਿਚ ਕੀਤੀ ਜਾਂਦੀ ਹੈ। ਇਸ ਨੂੰ ਖਾਣ ਨਾਲ ਸੁਆਦ ਦੋਗੁਣਾ ਹੋ ਜਾਂਦਾ ਹੈ। ਲਸਣ ਵਿਚ ਕਈ ਤਰ੍ਹਾਂ ਦੇ ਐਂਟੀਬੈਕਟੀਰੀਅਲ ਗੁਣ ਵੀ ਹੁੰਦੇ ਹਨ ਜੋ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ ਪਰ ਇਸ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕਰਨ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ। ਅੱਜ ਅਸੀਂ ਤੁਹਾਨੂੰ ਲਸਣ ਨਾਲ ਹੋਣ ਵਾਲੇ ਸਾਈਡ ਇਫੈਕਟ ਦੇ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ।
ਇਨ੍ਹਾਂ ਵਿਚੋਂ ਇਕ ਹੈ ਐਕਜਿਮਾ ਜਿਸ ਨਾਲ ਚਮੜੀ ਲਾਲ ਹੋ ਜਾਂਦੀ ਹੈ ਅਤੇ ਰੈਸ਼ੇਜ ਪੈ ਜਾਂਦੇ ਹਨ। ਲਸਣ ਵਿਚ ਐਲਿਯਿਨ ਲਾਈਸੇ ਐਂਜਾਈਮ ਹੁੰਦਾ ਹੈ ਜਿਸ ਨਾਲ ਚਮੜੀ 'ਤੇ ਜਲਣ ਹੋ ਜਾਂਦੀ ਹੈ। ਲਸਣ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਿਰਦਰਦ ਅਤੇ ਮਾਈਗਰੇਨ ਦਾ ਸਮੱਸਿਆ ਹੋ ਜਾਂਦੀ ਹੈ ਇਸ ਨਾਲ ਦਿਮਾਗ ਦੇ ਅਣੁ ਉਤੇਜਿਤ ਹੋ ਜਾਂਦੇ ਹਨ ਜੋ ਸਿਰਦਰਦ ਦਾ ਕਾਰਨ ਬਣਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।