ਪਪੀਤਾ ਸਿਹਤ ਲਈ ਹੀ ਨਹੀਂ ਸਗੋਂ ਚਮੜੀ ਲਈ ਵੀ ਹੈ ਫ਼ਾਇਦੇਮੰਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਚਿਹਰੇ ਲਈ ਪਪੀਤੇ ਦੇ ਬਹੁਤ ਸਾਰੇ ਫ਼ਾਇਦੇ ਹਨ। ਪਪੀਤਾ ਚਮੜੀ ਨੂੰ ਅੰਦਰੋਂ ਹਾਈਡ੍ਰੇਟ ਕਰਦਾ ਹੈ।

photo

 

ਮੁਹਾਲੀ: ਪਪੀਤਾ ਨਾ ਸਿਰਫ਼ ਸਿਹਤ ਲਈ ਸਗੋਂ ਚਮੜੀ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਪਪੀਤਾ ਡ੍ਰਾਈ ਚਮੜੀ ਨੂੰ ਅੰਦਰੋਂ ਹਾਈਡ੍ਰੇਟ ਕਰਦਾ ਹੈ। ਪਪੀਤੇ ਵਿਚ ਵਿਟਾਮਿਨ ਈ ਅਤੇ ਸੀ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ, ਜੋ ਚਿਹਰੇ ਨੂੰ ਅੰਦਰੋਂ ਨਿਖਾਰਦਾ ਹੈ ਅਤੇ ਚਮਕ ਵਧਾਉਂਦਾ ਹੈ। ਪਪੀਤੇ ਵਿਚ ਮੌਜੂਦ ਪਪੈਨ ਨਾਂ ਦਾ ਐਨਜ਼ਾਈਮ ਝੁਰੜੀਆਂ ਨੂੰ ਘੱਟ ਕਰਨ ਵਿਚ ਮਦਦਗਾਰ ਸਾਬਤ ਹੋ ਸਕਦਾ ਹੈ। ਇਹ ਸੋਜ ਨੂੰ ਵੀ ਘੱਟ ਕਰਦਾ ਹੈ। ਪ੍ਰੋਟੀਨ-ਘੁਲਣਸ਼ੀਲ ਪਪੈਨ ਬਹੁਤ ਸਾਰੇ ਐਕਸਫ਼ੋਲੀਏਟਿੰਗ ਪ੍ਰੋਡਕਟਸ ਵਿਚ ਮਿਲ ਸਕਦਾ ਹੈ। ਇਹ ਪ੍ਰੋਡਕਟ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਹਟਾ ਕੇ ਕਿਲਾਂ ਛਾਈਆਂ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਪਪੇਨ ਚਮੜੀ ’ਤੇ ਬਣੇ ਹੋਏ ਖ਼ਰਾਬ ਹੋਏ ਕੇਰਾਟਿਨ ਨੂੰ ਹਟਾਉਣ ਅਤੇ ਝੁਰੜੀਆਂ ਨੂੰ ਘੱਟ ਕਰਨ ਵਿਚ ਮਦਦਗਾਰ ਹੈ।

ਚਿਹਰੇ ਲਈ ਪਪੀਤੇ ਦੇ ਬਹੁਤ ਸਾਰੇ ਫ਼ਾਇਦੇ ਹਨ। ਪਪੀਤਾ ਚਮੜੀ ਨੂੰ ਅੰਦਰੋਂ ਹਾਈਡ੍ਰੇਟ ਕਰਦਾ ਹੈ। ਇਸ ਦੀ ਬਣਤਰ ਨੂੰ ਠੀਕ ਰਖਦਾ ਹੈ। ਇਹ ਪਿਗਮੈਂਟੇਸ਼ਨ ਨੂੰ ਘੱਟ ਕਰਨ ਵਿਚ ਵੀ ਮਦਦਗਾਰ ਸਾਬਤ ਹੁੰਦਾ ਹੈ। ਪਪੀਤਾ ਸੈੱਲਾਂ ਨੂੰ ਅੰਦਰੋਂ ਹਾਈਡ੍ਰੇਟ ਕਰਦਾ ਹੈ ਅਤੇ ਚਮੜੀ ਦੀ ਚਮਕ ਵਧਾਉਣ ਦਾ ਕੰਮ ਕਰਦਾ ਹੈ।

ਇਸ ਨੂੰ ਚਿਹਰੇ ’ਤੇ ਲਗਾਉਣ ਨਾਲ ਛਾਈਆਂ, ਕਾਲੇ ਧੱਬੇ ਅਤੇ ਪਿਗਮੈਂਟੇਸ਼ਨ ਦੀ ਸਮੱਸਿਆ ਨਹੀਂ ਹੁੰਦੀ ਹੈ। ਤੁਸੀ ਬਸ ਇਕ ਪਪੀਤਾ ਲੈਣਾ ਹੈ ਅਤੇ ਇਸ ਨੂੰ ਪੀਸਣਾ ਹੈ। ਫਿਰ ਇਸ ਵਿਚ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਦੇਣਾ ਹੈ। ਤੁਸੀਂ ਚਾਹੋ ਤਾਂ ਇਸ ਵਿਚ ਐਲੋਵੇਰਾ ਵੀ ਮਿਲਾ ਸਕਦੇ ਹੋ। ਹੁਣ ਇਨ੍ਹਾਂ ਦੋਹਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਚਿਹਰੇ ’ਤੇ ਲਗਾਉ। ਇਸ ਨੂੰ ਲਗਾਉਣ ਨਾਲ ਤੁਹਾਡੇ ਚਿਹਰੇ ’ਤੇ ਚਮਕ ਆ ਜਾਵੇਗੀ।