ਫੇਫੜਿਆਂ ਦੀ ਮਜ਼ਬੂਤੀ ਲਈ ਅਪਣੇ ਰੋਜ਼ਾਨਾ ਦੇ ਖਾਣੇ ’ਚ ਸ਼ਾਮਲ ਕਰੋ ਇਹ ਚੀਜ਼ਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਫੇਫੜੇ ਸਾਡੇ ਸਰੀਰ ਦੇ ਅੰਗਾਂ ਦਾ ਮੁੱਖ ਹਿੱਸਾ ਹੁੰਦੇ ਹਨ। ਇਸ ਨਾਲ ਸਰੀਰ ਨੂੰ ਸਹੀ ਮਾਤਰਾ ਵਿਚ ਆਕਸੀਜਨ ਮਿਲਦੀ ਹੈ।

Lungs

ਫੇਫੜੇ ਸਾਡੇ ਸਰੀਰ ਦੇ ਅੰਗਾਂ ਦਾ ਮੁੱਖ ਹਿੱਸਾ ਹੁੰਦੇ ਹਨ। ਇਸ ਨਾਲ ਸਰੀਰ ਨੂੰ ਸਹੀ ਮਾਤਰਾ ਵਿਚ ਆਕਸੀਜਨ ਮਿਲਦੀ ਹੈ। ਇਹ ਪੂਰੇ ਸਰੀਰ ਵਿਚ ਖ਼ੂਨ ਦੁਆਰਾ ਆਕਸੀਜਨ ਪਹੁੰਚਾਉਣ ਦੇ ਨਾਲ ਕਾਰਬਨਡਾਈਆਕਸਾਈਡ ਦੇ ਲੈਵਲ ਨੂੰ ਠੀਕ ਕਰਨ ’ਚ ਮਦਦ ਕਰਦੇ ਹਨ। ਸਾਡੇ ਸਰੀਰ ਵਿਚ ਆਕਸੀਜਨ ਲੈਵਲ ਲਗਭਗ 95 ਫ਼ੀ ਸਦੀ ਹੋਣਾ ਚਾਹੀਦਾ ਹੈ। ਉਥੇ ਹੀ ਇਸ ਲੈਵਲ ਦੇ ਘੱਟ ਹੋਣ ਨਾਲ ਸਾਹ ਲੈਣ ਵਿਚ ਮੁਸ਼ਕਲ ਹੁੰਦੀ ਹੈ। ਉੱਥੇ ਹੀ ਵਿਸ਼ਵ ਭਰ ਵਿਚ ਫੈਲਿਆ ਕੋਰੋਨਾ ਲੋਕਾਂ ਦੇ ਫੇਫੜਿਆਂ ’ਤੇ ਹਮਲਾ ਕਰਦਾ ਹੈ। ਇਸੇ ਕਾਰਨ ਆਕਸੀਜਨ ਦੀ ਕਮੀ ਹੋਣ ਨਾਲ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਰਹੀ ਹੈ। ਅਜਿਹੇ ਵਿਚ ਫੇਫੜਿਆਂ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। 

ਲੱਸਣ ਵਿਚ ਐਂਟੀ-ਆਕਸੀਡੈਂਟ, ਐਂਟੀ-ਇਨਫ਼ਲੇਮੇਟਰੀ, ਐਂਟੀ-ਬੈਕਟੀਰੀਅਲ ਅਤੇ ਚਿਕਿਤਸਕ ਗੁਣ ਦੇ ਨਾਲ ਬਹੁਤ ਸਾਰੇ ਵਿਟਾਮਿਨ, ਖਣਿਜ ਹੁੰਦੇ ਹਨ। ਇਹ ਫੇਫੜਿਆਂ ਵਿਚ ਸਾਹ ਨਾਲ ਪਹੁੰਚੇ ਪ੍ਰਦੂਸ਼ਣ ਦੇ ਪਾਰਟੀਕਲਜ਼, ਧੂੜ ਪਾਰਟੀਕਲਜ਼ ਅਤੇ ਬੈਕਟੀਰੀਆ ਆਦਿ ਨੂੰ ਸਾਫ਼ ਕਰਨ ’ਚ ਸਹਾਇਤਾ ਕਰਦਾ ਹੈ। ਅਜਿਹੇ ਵਿਚ ਫੇਫੜੇ ਬਿਲਕੁਲ ਸਹੀ ਰਹਿੰਦੇ ਹਨ। ਨਾਲ ਹੀ ਵਧੀਆ ਤਰੀਕੇ ਨਾਲ ਅਪਣਾ ਕੰਮ ਕਰਦੇ ਹਨ। ਨਾਲ ਹੀ ਰੋਜ਼ਾਨਾ ਸਵੇਰੇ ਖ਼ਾਲੀ ਪੇਟ ਲੱਸਣ ਦੀਆਂ 3-4 ਕਲੀਆਂ ਖਾਣਾ ਲਾਭਕਾਰੀ ਹੁੰਦਾ ਹੈ।

ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਅਦਰਕ ਦੀ ਚਾਹ ਪੀਣਾ ਲਾਭਕਾਰੀ ਹੋਵੇਗਾ। ਅਸਲ ਵਿਚ ਅਦਰਕ ਵਿਟਾਮਿਨ, ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਬੀਟਾ ਕੈਰੋਟੀਨ, ਐਂਟੀ-ਆਕਸੀਡੈਂਟ, ਐਂਟੀ-ਇਨਫ਼ਲੇਮੇਟਰੀ, ਐਂਟੀ-ਬੈਕਟੀਰੀਅਲ ਆਦਿ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਤਿਆਰ ਚਾਹ ਪੀਣ ਨਾਲ ਸਰੀਰ ਵਿਚ ਮੌਜੂਦ ਗੰਦਗੀ ਦੂਰ ਹੁੰਦੀ ਹੈ। ਅਜਿਹੇ ਵਿਚ ਫੇਫੜੇ ਤੰਦਰੁਸਤ ਰਹਿਣ ਨਾਲ ਮਜ਼ਬੂਤੀ ਮਿਲਦੀ ਹੈ।

ਅਨਾਰ ਵਿਚ ਆਇਰਨ, ਫ਼ਾਈਬਰ, ਵਿਟਾਮਿਨ ਬੀ, ਸੀ, ਕੇ, ਪੋਟਾਸ਼ੀਅਮ, ਜ਼ਿੰਕ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਹ ਫੇਫੜਿਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਮਿਊਨਿਟੀ ਵਧਣ ਨਾਲ ਪਾਚਨ ਤੰਦਰੁਸਤ ਰਹਿੰਦਾ ਹੈ। ਇਸ ਤੋਂ ਇਲਾਵਾ ਖ਼ੂਨ ਵਧਣ ਦੇ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਤੋਂ ਵੀ ਬਚਾਅ ਰਹਿੰਦਾ ਹਨ। ਇਸ ਲਈ ਰੋਜ਼ਾਨਾ ਇਕ ਕੋਲੀ ਅਨਾਰ ਖਾਉ।

ਕੋਰੋਨਾ ਨੂੰ ਰੋਕਣ ਅਤੇ ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਗਰਾਰੇ ਕਰਨਾ ਸੱਭ ਤੋਂ ਵਧੀਆ ਤਰੀਕਾ ਹੈ। ਇਸ ਲਈ ਕੋਸੇ ਪਾਣੀ ਵਿਚ ਚੁਟਕੀ ਭਰ ਹਲਦੀ ਮਿਲਾ ਕੇ ਦਿਨ ਵਿਚ 2 ਵਾਰ ਗਰਾਰੇ ਕਰੋ। ਹਲਦੀ ਪੌਸ਼ਟਿਕ ਤੱਤਾਂ, ਐਂਟੀ-ਆਕਸੀਡੈਂਟਾਂ ਅਤੇ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦੀ ਹੈ। ਨਾਲ ਹੀ ਇਸ ਵਿਚ ਕਰਕੁਮਿਨ ਨਾਮਕ ਤੱਤ ਸਰੀਰ ਨੂੰ ਡੀਟੋਕਸ ਕਰਦਾ ਹੈ। ਅਜਿਹੇ ਵਿਚ ਫੇਫੜਿਆਂ, ਲਿਵਰ ਅਤੇ ਦਿਲ ਤੰਦਰੁਸਤ ਰਹਿੰਦਾ ਹੈ। ਨਾਲ ਹੀ ਗਲਾ ਦਰਦ, ਖ਼ਰਾਸ਼, ਕਫ, ਖੰਘ ਆਦਿ ਦੇ ਨਾਲ ਮੌਸਮੀ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਫੇਫੜਿਆਂ ਨੂੰ ਤੰਦਰੁਸਤ ਰੱਖਣ ਲਈ ਚੰਗੀ ਡਾਈਟ ਦੇ ਨਾਲ ਯੋਗਾ ਕਰਨਾ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ।