ਐਸਿਡਿਟੀ (ਪੇਟ ਦਾ ਤੇਜ਼ਾਬ) ਨੂੰ ਖ਼ਤਮ ਕਰਨ ਦੇ ਘਰੇਲੂ ਨੁਸਖ਼ੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਰੋਟੀ ਖਾਣ ਨੂੰ ਜੀਅ ਨਾ ਕਰਨਾ,ਰੋਟੀ ਖਾ ਕੇ ਪੇਟ ਭਰਿਆ ਭਰਿਆ ਲੱਗਣਾ,ਪੇਟ ਦਰਦ, ਪੇਟ ਦੀ ਸੋਜ...

Acidity

ਚੰਡੀਗੜ੍ਹ: ਰੋਟੀ ਖਾਣ ਨੂੰ ਜੀਅ ਨਾ ਕਰਨਾ,ਰੋਟੀ ਖਾ ਕੇ ਪੇਟ ਭਰਿਆ ਭਰਿਆ ਲੱਗਣਾ,ਪੇਟ ਦਰਦ, ਪੇਟ ਦੀ ਸੋਜ, ਅੰਤੜੀਆਂ ਦੀ ਸੋਜ, ਮੇਹਦੇ ਦਾ ਦਰਦ, ਮੇਹਦੇ ਦੀ ਸੋਜ,ਉਲਟੀ ਆਉਣੀ,ਜੀਅ ਕੱਚਾ ਹੋਣਾ,ਭੋਜਨ ਵਾਲੀ ਨਾੜੀ ਵਿੱਚ ਜਲਣ ਹੋਣੀ, ਮੇਹਦੇ ਦੀ ਗਰਮੀ, ਮੇਹਦੇ ਵਿਚ ਦਰਦ ਹੋਣਾ, ਢਿੱਡ ਪੀੜ, ਢਿੱਡ ਵਿੱਚ ਜਲਣ, ਢਿੱਡ ਵਿੱਚ ਦਰਦ ਹੋਣਾ,ਬਦਹਜਮੀ, ਖੱਟੇ ਡਕਾਰ ਆਉਣੇ, ਬਦ ਹਾਜਮਾ,ਅਫਰੇਮਾ, ਪੇਟ ਫੁੱਲਣਾ, ਪੇਟ ਦੀ ਸੋਜ, ਰੋਟੀ ਹਜਮ ਨਾ ਹੋਣੀ,ਲੰਬੇ ਸਮੇ ਤੋਂ ਪੇਟ ਰੋਗ ਨਾਲ ਪੀੜਤ ਹੋਣਾ।

ਅੰਤੜੀਆਂ ਦੀ ਸੋਜ,ਖਾਧਾ ਪੀਤਾ ਹਜਮ ਨਾ ਹੋਣਾ,ਬਦਹਜਮੀ,ਅਫਾਰਾ, ਪੇਟ ਚ ਮਰੋੜ ਹੋਣੀ,ਪੇਟ ਗੈਸ, ਤੇਜਾਬ ਬਣਨਾ,ਮਿਹਦੇ ਦੀ ਸੋਜ, ਮਿਹਦੇ ਵਿੱਚ ਜਲਣ ਹੋਣੀ ਆਦਿ ਬਿਮਾਰੀਆਂ ਦੀ ਪੂਰੀ ਜਾਣਕਾਰੀ ਲੈਣ ਲਈ ਦੇਸੀ ਤਰੀਕੇ ਦੱਸੇ ਹਨ।  ਜਿੰਨਾ ਨੂੰ ਹਰ ਗਰੀਬ ਅਮੀਰ ਵਰਤ ਕੇ ਗੈਸ ਤੇਜਾਬ,ਪੇਟ ਫੁੱਲਣਾ, ਮੇਹਦੇ ਦੀ ਗਰਮੀ,ਮੇਹਦੇ ਦੀ ਸੋਜ,ਲੀਵਰ ਦੀ ਸੋਜ, ਰੋਟੀ ਖਾ ਕੇ ਸਾਹ ਲੈਣਾ ਔਖਾ ਹੋਣਾ ਆਦਿ ਤਕਲੀਫਾ ਤੋ ਮੁਕਤੀ ਪਾ ਸਕਦੇ ਹਨ।

ਲੱਸੀ: ਖਾਣ ਤੋਂ ਬਾਅਦ ਲੱਸੀ ਪੀਣ ਨਾਲ ਤੇਜ਼ਾਬ ਨਹੀਂ ਬਣਦਾ।

ਲੌਂਗ: ਰੋਜ਼ਾਨਾ 2,3 ਲੌਂਗ ਖਾਣ ਤੇ ਤੇਜ਼ਾਬ ਨਹੀਂ ਬਣਦਾ।

ਸੌਂਫ਼: ਸੌਂਫ਼ ਰੋਜ਼ਾਨਾ ਖਾਣ ‘ਤੇ ਤੇਜ਼ਾਬ ਨਹੀਂ ਬਣਦਾ।

ਗੁੜ: ਗੁੜ ਖਾਣ ਨਾਲ ਐਸਿਡਿਟੀ ਖ਼ਤਮ ਹੁੰਦੀ ਹੈ।

ਜ਼ੀਰਾ: ਭੁੰਨਿਆ ਜ਼ੀਰਾ ਐਸਿਡਿਟੀ ਲਈ ਰਾਮਬਾਣ ਦਵਾਈ ਹੈ।

ਦੁੱਧ: ਠੰਡਾ ਦੁੱਧ ਐਸਿਡਿਟੀ ਖ਼ਤਮ ਕਰਦਾ ਹੈ।

ਪਾਣੀ: ਸਵੇਰੇ ਉੱਠਣ ਸਾਰ ਕੋਸਾ ਪਾਣੀ ਪੀਓ।

ਮੁਲੱਠੀ: ਮੁਲੱਠੀ ਤੇਜ਼ਾਬ ਖ਼ਤਮ ਕਰਦੀ ਹੈ।

ਪੁਦੀਨਾ: ਪੇਟ ਦਾ ਤੇਜ਼ਾਬ ਖ਼ਤਮ ਕਰਦਾ ਹੈ।

ਆਂਵਲਾ: ਆਂਵਲੇ ਦਾ ਮੁਰੱਬਾ ਤੇਜ਼ਾਬ ਖ਼ਤਮ ਕਰਦਾ ਹੈ।

ਗੁਲਾਬ: ਗੁਲਾਬ ਦੀ ਗੁਲਕੰਦ ਐਸਿਡਿਟੀ ਖ਼ਤਮ ਕਰਦੀ ਹੈ। ਨਾਰੀਅਲ, ਪਪੀਤਾ, ਅਨਾਰ, ਅਨਾਨਾਸ, ਕੱਚਾ ਕੇਲਾ ਵੀ ਐਸਿਡਿਟੀ ਖ਼ਤਮ ਕਰਦੇ ਹਨ।