ਆਪਰੇਸ਼ਨ ਦੌਰਾਨ ਗਾਂ ਦੇ ਪੇਟ 'ਚੋਂ ਨਿਕਲੀ ਪਲਾਸਟਿਕ ਨੇ ਡਾਕਟਰ ਵੀ ਕੀਤੇ ਹੈਰਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੇਨਈ 'ਚ ਪਸ਼ੂ ਡਾਕਟਰਾਂ ਨੇ ਇੱਕ ਗਾਂ ਦਾ ਆਪਰੇਸ਼ਨ ਕੀਤਾ ਤਾਂ ਉਸਦੇ ਪੇਟ 'ਚੋਂ ਨਿਕਲੀ ਪਲਾਸਟਿਕ ਨੇ ਡਾਕਟਰਾਂ ਨੂੰ ਵੀ ਹੈਰਾਨ ਕਰ ਦਿੱਤਾ।

52 kg plastic from cows

ਨਵੀਂ ਦਿੱਲੀ : ਚੇਨਈ 'ਚ ਪਸ਼ੂ ਡਾਕਟਰਾਂ ਨੇ ਇੱਕ ਗਾਂ ਦਾ ਆਪਰੇਸ਼ਨ ਕੀਤਾ ਤਾਂ ਉਸਦੇ ਪੇਟ 'ਚੋਂ ਨਿਕਲੀ ਪਲਾਸਟਿਕ ਨੇ ਡਾਕਟਰਾਂ ਨੂੰ ਵੀ ਹੈਰਾਨ ਕਰ ਦਿੱਤਾ। ਇਹ ਸਭ ਉਦੋਂ ਹੋਇਆ ਜਦੋਂ ਗਾਂ ਆਪਣੇ ਹੀ ਢਿੱਡ 'ਤੇ ਲੱਤ ਮਾਰਦੀ ਸੀ।

ਦਰਅਸਲ ਤਿਰੂਮੁਲਾਇਲ ਦੀ ਇੱਕ ਗਾਂ ਨੂੰ ਉਸਦੇ ਮਾਲਿਕ ਦੁਆਰਾ ਪਸ਼ੂ ਵਿਗਿਆਨ ਯੂਨੀਵਰਸਿਟੀ ਚੇਨਈ 'ਚ ਤੱਦ ਲਿਆਂਦਾ ਗਿਆ, ਜਦੋਂ ਉਸਨੇ ਦੇਖਿਆ ਕਿ ਗਾਂ ਆਪਣੇ ਹੀ ਪੇਟ 'ਤੇ ਲਗਾਤਾਰ ਲੱਤ ਮਾਰ ਰਹੀ ਹੈ ਅਤੇ ਉਸਦੇ ਪੇਟ 'ਚ ਦਰਦ ਹੋ ਰਿਹਾ ਸੀ। 

ਉਸ ਗਾਂ ਦੇ ਪੇਟ ਵਿੱਚ ਇੰਨਾ ਪਲਾਸਟਿਕ ਭਰਿਆ ਹੋਇਆ ਸੀ ਕਿ ਉਸਦੇ ਦੁੱਧ ਉਤਪਾਦਨ ਦੀ ਸਮਰੱਥਾ ਵੀ ਘੱਟ ਗਈ ਸੀ। ਇੰਨਾ ਹੀ ਨਹੀਂ ਗਾਂ ਨੂੰ ਪੇਸ਼ਾਬ ਅਤੇ ਗੋਬਰ ਕਰਨ 'ਚ ਵੀ ਬਹੁਤ ਮੁਸ਼ਕਿਲ ਹੁੰਦੀ ਸੀ। ਗਾਂ ਨੇ ਇੱਕ ਬਛੇਰੇ ਨੂੰ ਵੀ ਜਨਮ ਦਿੱਤਾ ਸੀ।

ਹਸਪਤਾਲ 'ਚ ਗਾਂ ਦਾ ਆਪਰੇਸ਼ਨ ਸ਼ੁਰੂ ਹੋਇਆ। ਇਹ ਆਪਰੇਸ਼ਨ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਸਾਢੇ 4 ਵਜੇ ਤੱਕ ਚੱਲਿਆ ਅਤੇ ਗਾਂ ਦੇ ਪੇਟ 'ਚੋਂ ਕਰੀਬ 52 ਕਿੱਲੋ ਪਲਾਸਟਿਕ ਕੱਢੀ ਗਈ।

ਚੇਨਈ ਸਥਿਤ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ 'ਚ ਹੋਏ ਆਪਰੇਸ਼ਨ ਵਿੱਚ ਡਾਕਟਰਸ ਤੋਂ ਇਲਾਵਾ ਇੱਥੇ  ਦੇ ਪੋਸਟ ਗ੍ਰੈਜੂਏਸ਼ਨ ਵਿਦਿਆਰਥੀਆਂ ਨੇ ਵੀ ਆਪਣਾ ਯੋਗਦਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਸਰਜਰੀ ਵਿੱਚ ਸਿਰਫ 140 ਰੁਪਏ ਖਰਚ ਹੋਏ ਹਨ।

ਜੇਕਰ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਸਰਜਰੀ ਹੁੰਦੀ ਤਾਂ ਕਰੀਬ 35 ਹਜ਼ਾਰ ਰੁਪਏ ਖਰਚ ਹੁੰਦੇ।ਗਾਂ ਹੁਣ ਖਤਰੇ ਤੋਂ ਬਾਹਰ ਹੈ ਅਤੇ ਗਾਂ ਦੇ ਮਾਲਿਕ ਨੂੰ ਉਂਮੀਦ ਹੈ ਕਿ ਗਾਂ ਛੇਤੀ ਹੀ ਤੰਦਰੁਸਤ ਹੋ ਜਾਵੇਗੀ। ਹੁਣ ਉਸਨੂੰ ਦਵਾਈ ਦਿੱਤੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।