ਰਜਾਈ 'ਚ ਮੁੰਹ ਢੱਕ ਕੇ ਸੌਣਾ ਹੋ ਸਕਦਾ ਹੈ ਖਤਰਨਾਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਵੱਖ - ਵੱਖ ਤਰ੍ਹਾਂ ਦੇ ਲੋਕਾਂ ਦੀ ਸੌਣ ਦੀ ਆਦਤ ਵੱਖ - ਵੱਖ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕਦੇ - ਕਦੇ ਤੁਹਾਡੇ ਸੌਣ ਦੀ ਆਦਤ ਤੁਹਾਡੇ ਲਈ ਖਤਰਨਾਕ ਅਤੇ ...

sleeping in Quilt

ਵੱਖ - ਵੱਖ ਤਰ੍ਹਾਂ ਦੇ ਲੋਕਾਂ ਦੀ ਸੌਣ ਦੀ ਆਦਤ ਵੱਖ - ਵੱਖ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕਦੇ - ਕਦੇ ਤੁਹਾਡੇ ਸੌਣ ਦੀ ਆਦਤ ਤੁਹਾਡੇ ਲਈ ਖਤਰਨਾਕ ਅਤੇ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਜੀ ਹਾਂ, ਸਰਦੀਆਂ ਦੇ ਮੌਸਮ ਵਿਚ ਰਜਾਈ ਦੇ ਅੰਦਰ ਮੁੰਹ ਢੱਕ ਕੇ ਸੌਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। 

ਸੋਂਦੇ ਹੋਏ ਸਿਰ ਨੂੰ ਢੱਕ ਕੇ ਸੌਣ ਨਾਲ ਕਈ ਲੋਕਾਂ ਨੂੰ ਆਰਾਮਦਾਇਕ ਲਗਦਾ ਹੈ ਪਰ ਦੱਸ ਦਈਏ ਕਿ ਸੋਂਦੇ ਸਮੇਂ ਥੋੜ੍ਹੀ ਜਿਹੀ ਰਜਾਈ ਖੁੱਲ੍ਹੀ ਰਹਿਣ ਦਿਓ, ਜਿਸਦੇ ਨਾਲ ਆਕਸਿਜ਼ਨ ਦੀ ਆਵਾਜਾਈ ਬਣੀ ਰਹੇ। ਜਿਨ੍ਹਾਂ ਲੋਕਾਂ ਨੂੰ ਅਸਥਮਾ, ਦਿਲ ਸਬੰਧਿਤ ਬੀਮਾਰੀ ਅਤੇ ਫੇਫੜਿਆਂ ਦੀ ਸਮੱਸਿਆ ਹੈ ਉਹ ਲੋਕ ਮੁੰਹ ਢੱਕ ਕੇ ਬਿਲਕੁਲ ਨਾ ਸੋਵੋ। ਇਸ ਨਾਲ ਸਾਹ ਘੁਟਣ ਦੀ ਸਮੱਸਿਆ ਹੋ ਸਕਦੀ ਹੈ। 

ਸਲੀਪ ਐਪਨਿਆ ਇਕ ਅਜਿਹੀ ਹਾਲਤ ਹੈ ਜਦੋਂ ਸੋਂਦੇ ਹੋਏ ਸਾਹ ਲੈਣ ਵਿਚ ਥੋੜ੍ਹੀ ਮੁਸ਼ਕਿਲ ਆਉਣ ਲਗਦੀ ਹੈ ਜਿਸ ਦੀ ਵਜ੍ਹਾ ਮੋਟਾਪਾ ਅਤੇ ਓਬੈਸਿਟੀ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਸਿਰ ਢੱਕ ਕੇ ਸੌਣ ਤੋਂ ਬਚਣਾ ਚਾਹੀਦਾ ਹੈ। 

ਮੁੰਹ ਢੱਕ ਕੇ ਸੌਣ ਦੀ ਵਜ੍ਹਾ ਨਾਲ ਓਵਰ ਹੀਟਿੰਗ ਨਾਲ ਤੁਹਾਨੂੰ ਨੀਂਦਾ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ। ਓਵਰਹੀਟਿੰਗ ਦੀ ਵਜ੍ਹਾ ਨਾਲ ਸੋਜ, ਚੱਕਰ ਆਉਣਾ, ਮਾਸਪੇਸ਼ੀਆਂ ਵਿਚ ਐਂਠਨ ਵਰਗੇ ਹੋਰ ਵਿਰੋਧ ਪ੍ਰਭਾਵ ਵੀ ਹੋ ਸਕਦੇ ਹਨ ਅਤੇ ਤੁਸੀਂ ਗਰਮੀ ਕਾਰਨ ਥਕਾਵਟ ਵੀ ਮਹਿਸੂਸ ਕਰ ਸਕਦੇ ਹੋ। 

ਇਕ ਰਿਸਰਚ ਦੇ ਮੁਤਾਬਕ ਸਿਰ ਢੱਕ ਕੇ ਸੌਣ ਨਾਲ ਬਰੇਨ ਡੈਮੇਜ ਦੀ ਸਮੱਸਿਆ ਵੀ ਹੋ ਸਕਦੀ ਹੈ। ਸੋਂਦੇ ਸਮੇਂ ਸਿਰ ਢਕਣ ਨਾਲ ਆਕ‍ਸੀਜਨ ਦੀ ਸਪਲਾਈ ਵਿਚ ਰੁਕਾਵਟ ਹੁੰਦੀ ਹੈ ਜਿਸ ਦੇ ਨਾਲ ਅਲਜ਼ਾਇਮਰ ਅਤੇ ਡਿਮੈਂਸ਼ਿਆ ਦਾ ਖਤਰੇ ਵਧਣ ਦੀ ਸੰ‍ਭਾਵਨਾ ਰਹਿੰਦੀ ਹੈ  ਇਸਲ‍ਈ ਸੋਂਦੇ ਸਮੇਂ ਸਿਰ ਨਾ ਢਕੋ।