ਬੱਚਿਆਂ ਨੂੰ ਸਿਹਤਮੰਦ ਰਖਣ ਲਈ ਕਰੋ ਚਾਂਦੀ ਦੇ ਬਰਤਨਾਂ ਦਾ ਇਸਤੇਮਾਲ

ਏਜੰਸੀ

ਜੀਵਨ ਜਾਚ, ਸਿਹਤ

ਪੁਰਾਣੇ ਸਮੇਂ ਦੇ ਲੋਕ ਅਪਣੇ ਘਰ 'ਚ ਚਾਂਦੀ ਦੇ ਬਰਤਨਾਂ ਦਾ ਇਸਤੇਮਾਲ ਕਰਦੇ ਸਨ।

photo

 

ਪੁਰਾਣੇ ਸਮੇਂ ਦੇ ਲੋਕ ਅਪਣੇ ਘਰ 'ਚ ਚਾਂਦੀ ਦੇ ਬਰਤਨਾਂ ਦਾ ਇਸਤੇਮਾਲ ਕਰਦੇ ਸਨ। ਇਨ੍ਹਾਂ 'ਚ ਭੋਜਨ ਕਰਨ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਛੋਟੇ ਬੱਚਿਆਂ ਲਈ ਵੀ ਚਾਂਦੀ ਦੇ ਬਰਤਨਾਂ ਦਾ ਇਸੇਤਮਾਲ ਕਰਨਾ ਚਾਹੀਦਾ ਹੈ। ਚਾਂਦੀ ਦੇ ਗਲਾਸ 'ਚ ਦੁੱਧ ਜਾਂ ਪਾਣੀ ਪਿਲਾਉਣ ਨਾਲ ਬੱਚੇ ਦੇ ਪੇਟ ਦੀਆਂ ਕਈ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਭਾਰਤ ਵਿਚ ਆਮ ਤੌਰ 'ਤੇ ਮਠਿਆਈਆਂ ਦੇ ਉਪਰ ਚਾਂਦੀ ਦੇ ਵਰਕ ਦਾ ਇਕ ਪਤਲਾ ਪਰਤ ਵਰਤਿਆ ਜਾਂਦਾ ਹੈ, ਜਿਸ ਨੂੰ ਚਾਂਦੀ ਤੋਂ ਬਣਾਉਂਦੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਲਾਭ ਹਨ।

1. ਰੋਗਾਣੂ ਮੁਕਤ

ਚਾਂਦੀ ਦੇ ਬਰਤਣ 100 ਫ਼ੀ ਸਦੀ ਰੋਗਾਣੂ ਰਹਿਤ ਹੁੰਦੇ ਹਨ। ਇਸ ਲਈ ਛੋਟੇ ਬੱਚਿਆਂ ਨੂੰ ਇਨ੍ਹਾਂ ਬਰਤਨਾਂ 'ਚ ਖਾਣਾ ਖਿਲਾਉਣਾ ਚਾਹੀਦਾ ਹੈ। ਜਿਸ ਨਾਲ ਉਨ੍ਹਾਂ ਨੂੰ ਕੋਈ ਇਨਫ਼ੈਕਸ਼ਨ ਨਾ ਹੋਵੇ। ਅਕਸਰ ਬੱਚੇ ਨੂੰ ਦੁੱਧ ਪਿਲਾਉਣ ਤੋਂ ਪਹਿਲਾਂ ਬੋਤਲ ਨੂੰ ਗਰਮ ਪਾਣੀ ਨਾਲ ਧੋਣਾ ਪੈਂਦਾ ਹੈ ਪਰ ਚਾਂਦੀ ਦੇ ਬਰਤਣ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਗਰਮ ਪਾਣੀ ਨਾਲ ਧੋਣਾ ਨਹੀਂ ਪੈਂਦਾ।

2. ਰੋਗਾਂ ਨਾਲ ਲੜਣ ਦੀ ਸ਼ਕਤੀ

ਘਰਾਂ 'ਚ ਆਮ ਇਸਤੇਮਾਲ ਹੋਣ ਵਾਲੇ ਬਰਤਨਾਂ 'ਚ ਭੋਜਨ ਬਣਾਉਣ ਜਾਂ ਦੁੱਧ ਗਰਮ ਕਰਨ ਨਾਲ ਧਾਤੂ ਪਿਘਲ ਕੇ ਭੋਜਨ 'ਚ ਮਿਲ ਜਾਂਦੇ ਹਨ। ਇਸ ਤਰ੍ਹਾਂ ਦਾ ਖਾਣਾ ਬੱਚਿਆਂ ਨੂੰ ਖਿਲਾਉਣ ਨਾਲ ਉਨ੍ਹਾਂ ਦੀ ਸਿਹਤ ਵਿਗੜ ਜਾਂਦੀ ਹੈ। ਇਸ ਦੀ ਬਜਾਏ ਚਾਂਦੀ ਦੇ ਬਰਤਨਾਂ 'ਚ ਖਾਣ ਨਾਲ ਇੰਜ ਨਹੀਂ ਹੁੰਦਾ। ਇਨ੍ਹਾਂ 'ਚ ਭੋਜਨ ਖਾਣ ਨਾਲ ਸਰੀਰ 'ਚ ਰੋਗਾਂ ਨਾਲ ਲੜਣ ਦੀ ਸ਼ਕਤੀ ਵਧ ਜਾਂਦੀ ਹੈ।
3. ਤਰਲ
ਚਾਂਦੀ ਦੇ ਬਰਤਨਾਂ 'ਚ ਪਾਣੀ, ਦੁੱਧ ਜਾਂ ਕੋਈ ਹੋਰ ਤਰਲ ਪਦਾਰਥ ਰਖਣ ਨਾਲ ਉਨ੍ਹਾਂ 'ਚ ਤਾਜ਼ਾਪਣ ਆਉਂਦਾ ਹੈ। ਪਹਿਲੇ ਸਮਿਆਂ 'ਚ ਪਾਣੀ ਸਾਫ਼ ਕਰਨ ਲਈ ਫ਼ਿਲਟਰ ਨਹੀਂ ਹੁੰਦੇ ਸਨ। ਇਸ ਲਈ ਲੋਕ ਪਾਣੀ ਨੂੰ ਸਾਫ਼ ਕਰਨ ਲਈ ਉਸ ਨੂੰ ਚਾਂਦੀ ਦੇ ਬਰਤਨਾਂ 'ਚ ਰਖ ਦਿੰਦੇ ਸਨ।

4. ਸਰੀਰ ਦੀ ਠੰਡਕ
ਜਿਸ ਤਰ੍ਹਾਂ ਚਾਂਦੀ ਦੇ ਗਹਿਣੇ ਪਾਉਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਗੁੱਸਾ ਵੀ ਸ਼ਾਂਤ ਰਹਿੰਦਾ ਹੈ। ਇਸੇ ਤਰ੍ਹਾਂ ਚਾਂਦੀ ਦੇ ਬਰਤਨਾਂ 'ਚ ਭੋਜਨ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਗਰਮੀ 'ਚ ਬੱਚੇ ਨੂੰ ਚਾਂਦੀ ਦੇ ਬਰਤਨ 'ਚ ਭੋਜਨ ਖਿਲਾਉਣ ਨਾਲ ਬਹੁਤ ਲਾਭ ਹੁੰਦਾ ਹੈ। ਇਸ ਤੋਂ ਇਲਾਵਾ ਬੱਚੇ ਨੂੰ ਦਵਾਈ ਦੇਣ ਵੇਲੇ ਵੀ ਚਾਂਦੀ ਦੇ ਬਰਤਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ।