Health News: ਗਰਮੀਆਂ ’ਚ ਸਰੀਰ ਵਿਚ ਠੰਢਾ ਰੱਖਣ ਲਈ ਪੀਉ ਇਹ ਜੂਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Health News: ਬੇਲ ਦਾ ਜੂਸ ਗਰਮੀਆਂ ਲਈ ਬਹੁਤ ਹੀ ਫ਼ਾਇਦੇਮੰਦ ਹੈ। ਇਸ ਨੂੰ ਪੀਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ।

Drink this juice to keep your body cool in summer

Drink this juice to keep your body cool in summer health News: ਗਰਮੀਆਂ ਵਿਚ ਸਰੀਰ ਨੂੰ ਸਿਹਤਮੰਦ ਰੱਖਣ ਲਈ ਖ਼ੁਰਾਕ ਵਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਜਿਸ ਵਿਚ ਮੌਸਮੀ ਫਲ ਅਤੇ ਜੂਸ ਜ਼ਰੂਰ ਸ਼ਾਮਲ ਕਰੋ। ਕੋਲਡ ਡਰਿੰਕਸ ਜਾਂ ਪੈਕਡ ਜੂਸ ਪੀਣ ਦੀ ਬਜਾਏ ਤਾਜ਼ੇ ਫਲਾਂ ਦਾ ਜੂਸ ਪੀਉ ਜਿਸ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ ਅਤੇ ਪੇਟ ਵੀ ਠੰਢਾ ਰਹਿੰਦਾ ਹੈ। ਬੇਲ ਦਾ ਜੂਸ ਗਰਮੀਆਂ ਲਈ ਬਹੁਤ ਹੀ ਫ਼ਾਇਦੇਮੰਦ ਹੈ। ਇਸ ਨੂੰ ਪੀਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ। ਬੇਲ ਬੀਟਾ-ਕੈਰੋਟੀਨ, ਪ੍ਰੋਟੀਨ, ਥਿਆਮਿਨ, ਵਿਟਾਮਿਨ ਸੀ ਅਤੇ ਰਿਬੋਫਲੇਵਿਨ ਨਾਲ ਭਰਪੂਰ ਇਕ ਬਹੁਤ ਹੀ ਫ਼ਾਇਦੇਮੰਦ ਫਲ ਹੈ ਜੋ ਸਿਹਤ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦਾ ਹੈ।

ਇਹ ਵੀ ਪੜ੍ਹੋ: Punjab Weather Update: ਪੰਜਾਬ ਵਿਚ ਅਗਲੇ ਦੋ ਦਿਨ ਤੇਜ਼ ਮੀਂਹ ਨਾਲ ਗੜੇਮਾਰੀ ਦਾ ਅਲਰਟ ਜਾਰੀ 

ਤਰਬੂਜ਼ ਦਾ ਜੂਸ ਗਰਮੀਆਂ ਲਈ ਇਕ ਸਵਾਦਿਸ਼ਟ ਅਤੇ ਹਾਈਡਰੇਟਿਡ ਡਰਿੰਕ ਹੈ। ਤਰਬੂਜ ’ਚ ਲਗਭਗ 90 ਫ਼ੀ ਸਦੀ ਪਾਣੀ ਹੁੰਦਾ ਹੈ। ਡਾਇਟਰੀ ਫ਼ਾਈਬਰ ਤੋਂ ਇਲਾਵਾ ਇਸ ’ਚ ਪ੍ਰੋਟੀਨ, ਕਾਰਬੋਹਾਈਡਰੇਟ, ਆਇਰਨ, ਫ਼ਾਸਫ਼ੋਰਸ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਏ, ਬੀ1, ਬੀ6, ਸੀ, ਐਂਟੀ-ਆਕਸੀਡੈਂਟਸ ਵੀ ਮੌਜੂਦ ਹੁੰਦੇ ਹਨ। ਸ਼ੂਗਰ ਦੇ ਰੋਗੀਆਂ ਨੂੰ ਇਸ ਦਾ ਸੇਵਨ ਸੀਮਤ ਮਾਤਰਾ ’ਚ ਕਰਨਾ ਚਾਹੀਦਾ ਹੈ ਕਿਉਂਕਿ ਇਸ ’ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਤਰਬੂਜ਼ ਦਾ ਜੂਸ ਸਰੀਰ ਵਿਚ ਇਲੈਕਟਰੋਲਾਈਟਸ ਨੂੰ ਬਰਕਰਾਰ ਰਖਦਾ ਹੈ, ਜੋ ਡੀਹਾਈਡਰੇਸ਼ਨ ਦੀ ਸਮੱਸਿਆ ਤੋਂ ਬਚਾਉਂਦਾ ਹੈ।

ਇਹ ਵੀ ਪੜ੍ਹੋ: Singer Jassie Gill News: ਪੰਜਾਬੀ ਗਾਇਕ ਜੱਸੀ ਗਿੱਲ ਨੂੰ ਕੀ ਹੋਇਆ? ਕਿਵੇਂ ਹੋ ਗਏ ਇੰਨੇ ਕਮਜ਼ੋਰ? 

ਗਰਮੀਆਂ ਤੋਂ ਬਚਣ ਅਤੇ ਸਰੀਰ ਨੂੰ ਤਰੋ-ਤਾਜ਼ਾ ਰੱਖਣ ਲਈ ਸਿਹਤਮੰਦ ਡਰਿੰਕ ਹੈ ਅੰਬ ਦਾ ਜੂਸ, ਜੋ ਵਿਟਾਮਿਨ ਸੀ ਦਾ ਵਧੀਆ ਸਰੋਤ ਹੈ ਅਤੇ ਇਸ ਲਈ ਇਹ ਇਮਿਊਨਿਟੀ ਵਧਾਉਣ ਵਾਲਾ ਡਰਿੰਕ ਵੀ ਹੈ। ਇਮਿਊਨਟੀ ਸਿਸਟਮ ਨੂੰ ਮਜ਼ਬੂਤ ਰੱਖ ਕੇ ਤੁਸੀਂ ਕਈ ਗੰਭੀਰ ਬਿਮਾਰੀਆਂ ਦੇ ਖ਼ਤਰਿਆਂ ਤੋਂ ਸੁਰੱਖਿਅਤ ਰਹਿ ਸਕਦੇ ਹੋ। ਇਸ ਤੋਂ ਇਲਾਵਾ ਅੰਬ ਦੇ ਜੂਸ ’ਚ ਐਂਟੀ-ਆਕਸੀਡੈਂਟ ਵੀ ਭਰਪੂਰ ਮਾਤਰਾ ’ਚ ਹੁੰਦੇ ਹਨ, ਜੋ ਤੁਹਾਡੇ ਵਾਲਾਂ ਅਤੇ ਚਮੜੀ ਲਈ ਫ਼ਾਇਦੇਮੰਦ ਹੁੰਦੇ ਹਨ ਅਤੇ ਇਸ ਨੂੰ ਪੀਣ ਨਾਲ ਲਿਵਰ ’ਚ ਜਮ੍ਹਾਂ ਗੰਦਗੀ ਵੀ ਸਾਫ਼ ਹੁੰਦੀ ਹੈ। 

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Drink this juice to keep your body cool in summer health News, turned in Abohar, stay tuned to Rozana Spokesman)