ਸਿੱਕਮ ਸਰਕਾਰ ਨੇ ਨਿਪਾਹ ਵਾਇਰਸ ਨੂੰ ਲੈ ਕੇ ਐਡਵਾਇਜ਼ਰੀ ਜਾਰੀ ਕੀਤੀ
ਸਿੱਕਮ ਸਿਹਤ ਵਿਭਾਗ ਨੇ ਨਿਪਾਹ ਵਾਇਰਸ ਨੂੰ ਲੈ ਕੇ ਸੁਚੇਤ ਰਹਿਣ ਲਈ ਰਾਜ ਦੇ ਲੋਕਾਂ ਲਈ ਜ਼ਰੂਰੀ ਐਡਵਾਇਜ਼ਰੀ ਜਾਰੀ ਕੀਤੀ ਹੈ.....
Nipah virus
ਗੰਗਟੋਕ, 26 ਮਈ (ਏਜੰਸੀ) : ਸਿੱਕਮ ਸਿਹਤ ਵਿਭਾਗ ਨੇ ਨਿਪਾਹ ਵਾਇਰਸ ਨੂੰ ਲੈ ਕੇ ਸੁਚੇਤ ਰਹਿਣ ਲਈ ਰਾਜ ਦੇ ਲੋਕਾਂ ਲਈ ਜ਼ਰੂਰੀ ਐਡਵਾਇਜ਼ਰੀ ਜਾਰੀ ਕੀਤੀ ਹੈ| ਕੇਰਲ ਵਿਚ ਨਿਪਾਹ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਕੱਲ ਜਾਰੀ ਸਿਹਤ ਐਡਵਾਇਜਰੀ ਵਿਚ ਕਿਹਾ ਗਿਆ ਕਿ ਸਿੱਕਮ ਵਿਚ ਨਿਪਾਹ ਵਾਇਰਸ ਦੀ ਸੰਭਾਵਨਾ ਬਹੁਤ ਘੱਟ ਹੈ, ਫਿਰ ਵੀ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ|