ਐਸਿਡਿਟੀ ਨੂੰ ਦੂਰ ਕਰਨ ਦੇ ਘਰੇਲੂ ਨੁਸਖੇ
ਐਸਿਡਿਟੀ ਦੀ ਸਮੱਸਿਆ ਕਿਸੇ ਨੂੰ ਵੀ ਹੋ ਸਕਦੀ ਹੈ, ਪਰ ਕੁਝ ਲੋਕਾਂ ਨੂੰ ਇਹ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ।
ਕੁਝ ਲੋਕ ਖਾਣ ਦੇ ਬਹੁਤ ਸ਼ੌਕੀਨ ਹੁੰਦੇ ਹਨ, ਪਰ ਕਈ ਕਾਰਨਾਂ ਕਰਕੇ ਉਹਨਾਂ ਨੂੰ ਆਪਣੇ ਮਨਪਸੰਦ ਖਾਣੇ ਤੋਂ ਪਰਹੇਜ਼ ਰੱਖਣਾ ਪੈਂਦਾ ਹੈ। ਇਹਨਾਂ ਵਿਚੋਂ ਇਕ ਕਾਰਨ ਐਸਿਡਿਟੀ ਹੈ। ਐਸਿਡਿਟੀ ਦੀ ਸਮੱਸਿਆ ਕਿਸੇ ਨੂੰ ਵੀ ਹੋ ਸਕਦੀ ਹੈ, ਪਰ ਕੁਝ ਲੋਕਾਂ ਨੂੰ ਇਹ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ। ਅਜਿਹੇ ਲੋਕ ਜੇਕਰ ਥੋੜਾ ਜਿਹਾ ਵੀ ਤਲਿਆ ਹੋਇਆ ਜਾਂ ਮਸਾਲੇਦਾਰ ਖਾਣਾ ਖਾ ਲੈਣ ਤਾਂ ਉਹਨਾਂ ਨੂੰ ਐਸਿਡਿਟੀ ਹੋ ਜਾਂਦੀ ਹੈ।
ਅਸਲ ਵਿਚ ਗਲਤ ਖਾਣ-ਪੀਣ ਨਾਲ ਲੋਕਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਵੀ ਕਰਦੇ ਹਨ, ਜਿਨ੍ਹਾਂ ਦੇ ਕਈ ਹਾਨੀਕਾਰਕ ਪ੍ਰਭਾਵ ਵੀ ਹੁੰਦੇ ਹਨ। ਅਜਿਹੇ ਵਿਚ ਬਿਨਾਂ ਦਵਾਈ ਖਾਧੇ ਹੀ ਐਸਿਡਿਟੀ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖੇ ਹੀ ਰਾਹਤ ਦਿੰਦੇ ਹਨ। ਇਸਦੇ ਲਈ ਖਾਣ-ਪੀਣ ਵਿਚ ਥੋੜਾ ਜਿਹਾ ਬਦਲਾਅ ਕਰਨਾ ਜਰੂਰੀ ਹੈ। ਬਹੁਤ ਹੀ ਅਜਿਹੇ ਆਹਾਰ ਹਨ, ਜਿਨ੍ਹਾਂ ਦਾ ਸੇਵਨ ਕਰਨ ਨਾਲ ਤੁਸੀਂ ਐਸਿਡਿਟੀ ਦੀ ਸਮੱਸਿਆ ਤੋਂ ਬਚ ਸਕਦੇ ਹਾਂ।
ਠੰਡਾ ਦੁੱਧ ਜਾਂ ਕੱਚੀ ਲੱਸੀ
ਦੁੱਧ ਸ਼ਰੀਰ ਅਤੇ ਹੱਡੀਆਂ ਦੇ ਲਈ ਕਾਫੀ ਫਾਇਦੇਮੰਦ ਸਾਬਿਤ ਹੁੰਦਾ ਹੈ, ਨਾਲ ਹੀ ਠੰਡਾ ਦੁੱਧ ਜਾਂ ਕੱਚੀ ਲੱਸੀ ਪੀਣ ਨਾਲ ਐਸਿਡਿਟੀ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਖੀਰਾ
ਕੁਝ ਲੋਕ ਐਸਿਡਿਟੀ ਤੋਂ ਇੰਨੇ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ ਕਿ ਉਹਨਾਂ ਨੂੰ ਹਮੇਸ਼ਾਂ ਹੀ ਦਵਾਈ ਆਪਣੇ ਕੋਲ ਰੱਖਣੀ ਪੈਂਦੀ ਹੈ। ਇਸਤੋਂ ਛੁਟਕਾਰਾ ਪਾਉਣ ਲਈ ਤੁਸੀਂ ਖੀਰੇ ਨੂੰ ਆਪਣੇ ਭੋਜਨ ਵਿਚ ਸ਼ਾਮਿਲ ਕਰ ਸਕਦੇ ਹੋ। ਖੀਰੇ ਵਿਚ ਜ਼ਿਆਦਾ ਮਾਤਰਾ ਵਿਚ ਪਾਣੀ ਹੁੰਦਾ ਹੈ, ਜੋ ਕਿ ਸ਼ਰੀਰ ਨੂੰ ਹਾਈਡ੍ਰੇਟ ਰੱਖਦਾ ਹੈ। ਖੀਰਾ ਸ਼ਰੀਰ ਵਿਚ ਕਈ ਤੱਥਾਂ ਦੀ ਕਮੀ ਪੂਰੀ ਕਰਦਾ ਹੈ। ਖੀਰੇ ਨਾਲ ਐਸਿਡਿਟੀ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।
ਕੇਲਾ
ਕੇਲੇ ਵਿਚ ਸਾਨੂੰ ਸਿਹਤਮੰਦ ਬਣਾਉਣ ਦੇ ਅਨੇਕਾਂ ਗੁਣ ਹਨ। ਕੇਲਾ ਐਂਟੀ-ਓਕਸੀਡੈਂਟਸ ਅਤੇ ਪੋਟਾਸ਼ਿਅਮ ਨਾਲ ਭਰਪੂਰ ਹੁੰਦਾ ਹੈ। ਕੇਲਾ ਐਸਿਡ ਨੂੰ ਘਟ ਕਰਦਾ ਹੈ ਅਤੇ ਕੇਲੇ ਵਿਚ ਫਾਈਬਰ ਕਾਫੀ ਮਾਤਰਾ ਵਿਚ ਮਿਲਦਾ ਹੈ, ਜਿਸ ਨਾਲ ਐਸਿਡਿਟੀ ਤੋਂ ਰਾਹਤ ਮਿਲਦੀ ਹੈ।
ਤਰਬੂਜ਼
ਇਹ ਸਭ ਜਾਣਦੇ ਹਨ ਕਿ ਤਰਬੂਜ਼ ਵਿਚ ਬਹੁਤ ਪਾਣੀ ਹੁੰਦਾ ਹੈ, ਇਹ ਸਾਨੂੰ ਹਾਈਡ੍ਰੇਟ ਰੱਖਦਾ ਹੈ, ਨਾਲ ਹੀ ਪੀਐਚ ਪੱਧਰ (Ph levels) ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ, ਜੋ ਐਸਿਡਿਟੀ ਦੀ ਸਮੱਸਿਆ ਨੂੰ ਘਟ ਕਰਦਾ ਹੈ। ਤਰਬੂਜ਼ ਵਿਚ ਵੀ ਜ਼ਿਆਦਾ ਮਾਤਰਾ ‘ਚ ਐਂਟੀਓਕਸੀਡੈਂਟਸ ਅਤੇ ਫਾਈਬਰ ਮੌਜੂਦ ਹੁੰਦੇ ਹਨ।
ਨਾਰੀਅਲ ਦਾ ਪਾਣੀ
ਨਾਰੀਅਲ ਦਾ ਪਾਣੀ ਸ਼ਰੀਰ ਵਿਚੋਂ ਅਨੇਕਾਂ ਟੋਕਸਿਨਜ਼ ਕੱਢਣ ਲਈ ਮਦਦਗਾਰ ਹੈ। ਨਾਰੀਅਲ ਐਸਿਡਿਟੀ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ।