ਬਾਸੀ ਰੋਟੀ ਵੀ ਹੁੰਦੀ ਹੈ ਸਿਹਤ ਲਈ ਫ਼ਾਇਦੇਮੰਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅਕਸਰ ਘਰਾਂ ਵਿਚ ਬਾਸੀ ਰੋਟੀ ਬੱਚ ਜਾਂਦੀ ਹੈ ਅਤੇ ਘਰ ਦੇ ਮੈਂਬਰ ਇਸ ਨੂੰ ਖਾਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਉਸ ਬਾਸੀ ਰੋਟੀ ਨੂੰ ਪਸ਼ੂਆਂ ਨੂੰ ਦੇ ਦਿਤਾ ਜਾਂਦਾ ਹੈ...

Stale chapati

ਅਕਸਰ ਘਰਾਂ ਵਿਚ ਬਾਸੀ ਰੋਟੀ ਬੱਚ ਜਾਂਦੀ ਹੈ ਅਤੇ ਘਰ ਦੇ ਮੈਂਬਰ ਇਸ ਨੂੰ ਖਾਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਉਸ ਬਾਸੀ ਰੋਟੀ ਨੂੰ ਪਸ਼ੂਆਂ ਨੂੰ ਦੇ ਦਿਤਾ ਜਾਂਦਾ ਹੈ। ਜ਼ਿਆਦਾਤਰ ਘਰਾਂ ਦਾ ਇਹੀ ਹਾਲ ਰਹਿੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਬਾਸੀ ਰੋਟੀ ਖਾਣ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਤੁਹਾਨੂੰ ਇਹ ਸੁਣਕੇ ਥੋੜ੍ਹਾ ਅਜੀਬ ਜ਼ਰੂਰ ਲੱਗ ਰਿਹਾ ਹੋਵੇਗਾ ਪਰ ਇਹ ਅਜ਼ਮਾਇਆ ਹੋਇਆ ਇਕ ਪੁਰਾਣਾ ਨੁਸਖਾ ਹੈ ਅਤੇ ਬਾਸੀ ਰੋਟੀ ਖਾਣ ਦੇ ਹੈਰਾਨ ਕਰ ਦੇਣ ਵਾਲੇ ਫ਼ਾਇਦੇ ਹਨ।

ਬਾਸੀ ਰੋਟੀ ਨੂੰ ਦੁੱਧ ਦੇ ਨਾਲ ਮਿਲਾ ਕੇ ਖਾਣ ਨਾਲ ਡਾਇਬੀਟੀਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਜਿਨ੍ਹਾਂ ਲੋਕਾਂ ਦੇ ਖੂਨ ਵਿਚ ਸੂਗਰ ਦਾ ਪੱਧਰ ਵਧਾ ਹੋਇਆ ਹੈ। ਉਨ੍ਹਾਂ ਨੂੰ ਹਰ ਸਵੇਰੇ ਦੁੱਧ 'ਚ ਬਾਸੀ ਰੋਟੀ ਮਿਲਾ ਕੇ ਜ਼ਰੂਰ ਖਾਣਾ ਚਾਹੀਦਾ ਹੈ।  ਇਸ ਨਾਲ ਇਸ ਰੋਗ ਦੇ ਇਲਾਜ 'ਚ ਕਾਫ਼ੀ ਮਦਦ ਮਿਲਦੀ ਹੈ। ਅੱਜ ਕੱਲ ਲੋਕਾਂ ਵਿੱਚ ਤੇਜ਼ੀ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੱਧਦੀ ਜਾ ਰਹੀ ਹੈ। ਹਰ ਤੀਜਾ ਆਦਮੀ ਇਸ ਸਮੱਸਿਆ ਤੋਂ ਜੂਝ ਰਿਹਾ ਹੈ ਨਾਲ ਹੀ ਇਸ ਦੇ ਕਾਰਨ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਪੈਦਾ ਹੋ ਰਹੀਆਂ ਹਨ।

ਜੇਕਰ ਦੁੱਧ ਦੇ ਨਾਲ ਬਾਸੀ ਰੋਟੀ ਦਾ ਸੇਵਨ ਕੀਤਾ ਜਾਵੇ ਤਾਂ ਬਲੱਡ ਪ੍ਰੈਸ਼ਰ ਸਮੱਸਿਆ ਦੂਰ ਹੋ ਜਾਵੇਗੀ ਅਤੇ ਬਲੱਡ ਪ੍ਰੈਸ਼ਰ ਨਾਰਮਲ ਬਣਿਆ ਰਹੇਗਾ। ਕੋਈ ਕਿੰਨਾ ਵੀ ਬਾਹਰ ਦਾ ਖਾਣਾ ਕਿਉਂ ਨਾ ਖਾ ਲਵੇ ਅਤੇ ਜਦੋਂ ਤੱਕ ਰੋਟੀ ਨਾ ਖਾਵੇ ਢਿੱਡ ਭਰਨ ਦਾ ਅਹਿਸਾਸ ਨਹੀਂ ਹੁੰਦਾ। ਅਜਿਹਾ ਇਸ ਲਈ ਕਿਉਂਕਿ ਇਸ ਵਿਚ ਭਰਪੂਰ ਮਾਤਰਾ ਵਿਚ ਫ਼ਾਇਬਰ ਪਾਇਆ ਜਾਂਦਾ ਹੈ।

ਬਾਸੀ ਰੋਟੀ ਖਾਣ ਨਾਲ ਢਿੱਡ ਸਬੰਧਤ ਸਮੱਸਿਆਵਾਂ ਜਿਵੇਂ ਕਿ ਐਸਿਡਿਟੀ, ਬਦਹਜ਼ਮੀ, ਗੈਸ, ਬਦਹਜ਼ਮੀ ਨਹੀਂ ਹੁੰਦੀ। ਬਾਸੀ ਰੋਟੀ ਖਾਣ ਨਾਲ ਸਰੀਰ ਦਾ ਤਾਪਮਾਨ ਆਮ ਜਿਹਾ ਬਣਿਆ ਰਹਿੰਦਾ ਹੈ ਅਤੇ ਇਸ ਤੋਂ ਦਿਲ ਨਾਲ ਸਬੰਧਤ ਬੀਮਾਰੀਆਂ ਦਾ ਵੀ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ।