ਸਮਾਰਟਫੋਨ ਦੇ ਜ਼ਿਆਦਾ ਇਸਤੇਮਾਲ ਨਾਲ ਸੁੱਕ ਰਿਹੈ ਅੱਖਾਂ ਦਾ ਪਾਣੀ

ਏਜੰਸੀ

ਜੀਵਨ ਜਾਚ, ਸਿਹਤ

ਦਿਨ ਰਾਤ ਡਿਜ਼ੀਟਲ ਟੈਕਨੋਲੋਜੀ ਨਾਲ ਚਿਪਕੇ ਰਹਿਣ ਨਾਲ ਭਲੇ ਹੀ ਤੁਸੀ ਸੱਤ ਸਮੁੰਦਰ ਪਾਰ ਬੈਠੇ ਲੋਕਾਂ ਦੇ ਸੰਪਰਕ ਵਿੱਚ ਰਹਿੰਦੇ ਹੋ ਪਰ ਇਸ ਚੱਕਰ 'ਚ

Eye water is going to dry with overuse of smartphone

ਨਵੀਂ ਦਿੱਲੀ : ਦਿਨ ਰਾਤ ਡਿਜ਼ੀਟਲ ਟੈਕਨੋਲੋਜੀ ਨਾਲ ਚਿਪਕੇ ਰਹਿਣ ਨਾਲ ਭਲੇ ਹੀ ਤੁਸੀ ਸੱਤ ਸਮੁੰਦਰ ਪਾਰ ਬੈਠੇ ਲੋਕਾਂ ਦੇ ਸੰਪਰਕ ਵਿੱਚ ਰਹਿੰਦੇ ਹੋ ਪਰ ਇਸ ਚੱਕਰ 'ਚ ਸਿਹਤ ਨੂੰ ਲੈਣੇ ਦੇ ਦੇਣੇ ਪੈ ਜਾਂਦੇ ਹਨ। ਸਮਾਰਟਫ਼ੋਨ ਦੀ ਹੱਦੋਂ ਵੱਧ ਵਰਤੋਂ ਕਾਰਨ ਬੱਚਿਆਂ ਤੇ ਨੌਜਵਾਨਾਂ ਦੀਆਂ ਅੱਖਾਂ ਦਾ ਪਾਣੀ ਸੁੱਕ ਰਿਹਾ ਹੈ। ਕੁਝ ਬੱਚਿਆਂ ਦੀਆਂ ਅੱਖਾਂ ਵਿੱਚੋਂ ਬਿਨ੍ਹਾਂ ਮਤਲਬ ਪਾਣੀ ਨਿਕਲਦਾ ਰਹਿੰਦਾ ਹੈ।

ਕੁਝ ਬੱਚੇ ਜਦੋਂ ਵੀ ਕਦੇ ਪੜ੍ਹਨ ਬੈਠਦੇ ਹਨ, ਉਨ੍ਹਾਂ ਦੀਆਂ ਅੱਖਾਂ ਵਿੱਚ ਖ਼ਾਰਸ਼਼ ਸ਼ੁਰੂ ਹੋ ਜਾਂਦੀ ਹੈ। ਇਸ ਨੂੰ ਅੱਖਾਂ ਦੀ ਖ਼ੁਸ਼ਕੀ ਦਾ ਰੋਗ ਆਖਦੇ ਹਨ। ਕੰਪਿਊਟਰ, ਸਮਾਰਟਫ਼ੋਨ ਤੇ ਐਂਡ੍ਰਾਇਡ ਫ਼ੋਨ ਦੀ ਹੱਦ ਤੋਂ ਵੱਧ ਵਰਤੋਂ ਕਾਰਨ ਕਦੇ ਕਿਸੇ ਨੂੰ ਲੱਗਦਾ ਹੈ, ਜਿਵੇਂ ਅੱਖਾਂ ਵਿੱਚ ਕੁਝ ਡਿੱਗ ਪਿਆ ਹੈ ਤੇ ਵਾਰ–ਵਾਰ ਧੋਣ ’ਤੇ ਵੀ ਰਾਹਤ ਨਹੀਂ ਮਿਲਦੀ। ਡਾਕਟਰਾਂ ਮੁਤਾਬਕ ਇਹ ਸਭ ‘ਡ੍ਰਾਈ–ਆਈ’ ਦੇ ਲੱਛਣ ਹਨ। ਇਲਾਜ ਨਾ ਹੋਣ ਕਾਰਨ ਪੁਤਲੀ ਵਿੱਚ ਇਨਫ਼ੈਕਸ਼ਨ ਦਾ ਖ਼ਤਰਾ ਵਧਦਾ ਹੀ ਚਲਾ ਜਾਂਦਾ ਹੈ।

 ਹੁਣ ਹਸਪਤਾਲਾਂ ਵਿੱਚ ਅਜਿਹੇ ਮਰੀਜ਼ਾਂ ਦੀ ਗਿਣਤੀ ਨਿੱਤ ਵਧਦੀ ਚਲੀ ਜਾ ਰਹੀ ਹੈ। ਅੱਖਾਂ ਖ਼ੁਸ਼ਕ ਹੋਣ ’ਤੇ ਅੱਖਾਂ ਵਿੱਚ ਜਲਣ ਕਾਇਮ ਰਹਿੰਦੀ ਹੈ, ਫਿਰ ਸੋਜ਼ਿਸ਼ ਆ ਜਾਂਦੀ ਹੈ। ਅੱਖ ਦੇ ਸਾਹਮਣੇ ਦੀ ਸਤ੍ਹਾ ਉੱਤੇ ਜ਼ਖ਼ਮ ਹੋ ਸਕਦਾ ਹੈ। ਅੱਜ–ਕੱਲ੍ਹ ਆਮ ਰਿਵਾਜ ਹੋ ਗਿਆ ਹੈ ਕਿ ਜਦੋਂ ਵੀ ਕਦੇ ਬੱਚਾ ਖਾਣਾ ਨਾ ਖਾਵੇ ਜਾਂ ਰੋਣੋ ਨਾ ਹਟੇ ਤਾਂ ਲੋਕ ਉਸ ਦੇ ਹੱਥ ਵਿੱਚ ਮੋਬਾਇਲ ਫੜਾ ਦਿੰਦੇ ਹਨ। ਬੱਚੇ ਦਾ ਧਿਆਨ ਵੰਡਾਉਣ ਲਈ ਟੀਵੀ ਚਲਾਇਆ ਜਾ ਸਕਦਾ ਹੈ ਉਸ ਤੋਂ ਮੋਬਾਇਲ ਲੈ ਲਵੋ।

 ਨੌਜਵਾਨ ਅੱਜ–ਕੱਲ੍ਹ ਸਾਰੇ ਦਿਨ ਦੀ ਥਕਾਵਟ ਮਿਟਾਉਣ ਤੇ ਦਿਮਾਗ਼ ਨੂੰ ਆਰਾਮ ਦੇਣ ਲਈ ਮੋਬਾਇਲ ਉੱਤੇ ਕੋਈ ਗੇਮ ਖੇਡਣ ਲੱਗਦੇ ਹਨ ਜਾਂ ਸੋਸ਼ਲ ਮੀਡੀਆ ਉੱਤੇ ਚੈਟਿੰਗ ਕਰਨ ਲਗਦੇ ਹਨ ਤੇ ਕੋਈ ਵਿਡੀਓ ਵੇਖਦੇ ਹਨ। ਬੱਚੇ ਤੇ ਨੌਜਵਾਨ ਸਾਰੇ ਹੀ ਬਿਸਤਰੇ ਵਿੱਚ ਵੜ ਕੇ ਘੰਟਿਆਂ ਬੱਧੀ ਮੋਬਾਇਲ ਉੱਤੇ ਗੇਮਾਂ ਖੇਡਦੇ ਹਨ ਤੇ ਜਾਂ ਫ਼ਿਲਮਾਂ ਵੇਖਦੇ ਹਨ।