ਵਿਸ਼ਵ ਡਾਊਨ ਸਿੰਡਰੋਮ ਦਿਵਸ ‘ਤੇ ਵਿਸ਼ੇਸ਼ : ਡਾਊਨ ਸਿੰਡਰੋਮ ਦੇ ਲੱਛਣ, ਕਾਰਨ ਅਤੇ ਉਪਾਅ 

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਹਰ ਸਾਲ ਵਿਸ਼ਵ ਡਾਊਨ ਸਿੰਡਰੋਮ ਦਿਵਸ ਦੁਨੀਆ ਭਰ ਵਿਚ 21 ਮਾਰਚ ਨੂੰ ਲੋਕਾਂ ਵਿਚ ਜੈਨੇਟਿਕ ਡਿਸਆਡਰ ਪ੍ਰਤੀ ਉਹਨਾਂ ਨੂੰ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ

World down syndrome day

ਨਵੀਂ ਦਿੱਲੀ : ਹਰ ਸਾਲ ਵਿਸ਼ਵ ਡਾਊਨ ਸਿੰਡਰੋਮ ਦਿਵਸ ਦੁਨੀਆ ਭਰ ਵਿਚ 21 ਮਾਰਚ ਨੂੰ ਲੋਕਾਂ ਵਿਚ ਜੈਨੇਟਿਕ ਡਿਸਆਡਰ ਪ੍ਰਤੀ ਉਹਨਾਂ ਨੂੰ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। 2012 ਤੋਂ ਇਸ ਦਿਵਸ ਨੂੰ ਸੰਯੁਕਤ ਰਾਸ਼ਟਰ ਅਮਰੀਕਾ ਵੱਲੋਂ ਅਧਿਕਾਰਿਤ ਤੋਰ ‘ਤੇ ਮਨਾਇਆ ਜਾਣ ਲੱਗਾ। ਇਸ ਪ੍ਰੋਗਰਾਮ ਵਿਚ ਡਾਊਨ ਸਿੰਡਰੋਮ ਤੋਂ ਪੀੜਤ ਖਾਸ ਲੋਕਾਂ ਨੂੰ ਕੁਝ ਜ਼ਿਆਦਾ ਪਿਆਰ ਦਿਖਾਉਣ ਅਤੇ ਉਹਨਾਂ ਦੇ ਅਧਿਕਾਰ  ਦਾ ਸਮਰਥਨ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਕੀ ਹੈ ਡਾਊਨ ਸਿੰਡਰੋਮ ?

ਡਾਊਨ ਸਿੰਡਰੋਮ, ਜਿਸ ਨੂੰ ਟਾਈਸੋਮੀ 21 ਵੀ ਕਿਹਾ ਜਾਂਦਾ ਹੈ, ਇਹ ਇਕ ਜੈਨੇਟਿਕ ਵਿਕਾਰ ਹੈ ਜੋ ਜਨਮ ਸਮੇਂ ਵਾਧੂ ਕ੍ਰੋਮੋਸੋਮਸ 21 ਦੀ ਇਕ ਤਿਹਾਈ ਪ੍ਰਤੀ ਜਾਂ ਸਾਰਿਆਂ ਦੀ ਮੌਜੂਦਗੀ ਦੇ ਕਾਰਣ ਹੁੰਦਾ ਹੈ। ਇਹ ਬੌਧਿਕ ਅਸਮਰੱਥਾ, ਚਪਟਾ ਚਿਹਰਾ ਅਤੇ ਗਰਭ ਵਿਚ ਰਹਿਣ ਦੌਰਾਨ ਕਮਜ਼ੋਰ ਮਸਲ ਟੋਨ ਨਾਲ ਜੁੜਿਆ ਹੁੰਦਾ ਹੈ। ਜੇਕਰ ਕੋਈ ਬਚਾ ਹਸਮੁੱਖ, ਭਾਵੂਕ ਅਤੇ ਸ਼ਰਮੀਲੇ ਸੁਭਾਅ ਦਾ ਹੈ ਜਾਂ ਉਸਦਾ ਮਾਨਸਿਕ ਵਿਕਾਸ ਆਪਣੀ ਉਮਰ ਦੇ ਬਚਿਆਂ ਤੋਂ ਘੱਟ ਹੈ ਤਾਂ ਉਹ ਬਚਾ ਡਾਊਨ ਸਿੰਡਰੋਮ ਦਾ ਸ਼ਿਕਾਰ ਹੈ।

ਡਾਊਨ ਸਿੰਡਰੋਮ ਦੀਆਂ ਕਿਸਮਾਂ

ਡਾਊਨ ਸਿੰਡਰੋਮ ਤਿੰਨ ਪ੍ਰਕਾਰ ਦੇ ਹੁੰਦੇ ਹਨ:

ਟ੍ਰਾਈਸੋਮੀ 21: ਇਹ ਸਭ ਤੋਂ ਆਮ ਕਿਸਮ ਹੈ, ਜਿਸ ਵਿਚ ਸਰੀਰ ਦੇ ਹਰ ਸੈਲ ਵਿਚ ਦੋ ਦੀ ਬਜਾਏ 21 ਕ੍ਰੋਮੋਸੋਮ ਦੀਆਂ 3 ਕਾਪੀਆਂ ਹੁੰਦੀਆਂ ਹਨ। ਇਹ 95% ਮਾਮਲਿਆਂ ਲਈ ਜ਼ਿੰਮੇਵਾਰ ਹੈ।

ਟ੍ਰਾਂਸਲੋਕੇਸ਼ਨ: ਇਹ ਡਾਊਨ ਸਿੰਡਰੋਮ ਦੇ ਸਾਰੇ ਮਾਮਲਿਆਂ ਦਾ 4% ਹੈ। ਟ੍ਰਾਂਸਲੋਕੇਸ਼ਨ ਵਿਚ ਕ੍ਰੋਮੋਸੋਮ 21 ਦੀ ਕੇਵਲ ਇਕ ਕਾਪੀ ਹੁੰਦੀ ਹੈ। ਹਾਲਾਂਕਿ, ਕ੍ਰੋਮੋਸੋਮ ਦੀ ਸੰਖਿਆ 46 ਹੈ, ਉਹਨਾਂ ਵਿਚੋਂ ਇਕ ਕ੍ਰੋਮੋਸੋਮ ਦੇ ਨਾਲ ਇਕ ਹਿੱਸਾ ਜ਼ਿਆਦਾ ਜੁੜਿਆ ਹੁੰਦਾ ਹੈ, ਜੋ ਇਸ ਸਥਿਤੀ ਦਾ ਕਾਰਣ ਬਣਦਾ ਹੈ।

ਮੋਜ਼ੇਕਿਜ਼ਮ: ਇਹ ਉਸ ਸਮੇਂ ਹੁੰਦਾ ਹੈ ਜਦੋਂ ਇਕ ਬੱਚਾ ਕੁਝ ਸੈਲਾਂ ਵਿਚ ਇਕ ਵਾਧੂ ਕ੍ਰੋਮੋਸੋਮ ਦੇ ਨਾਲ ਪੈਦਾ ਹੁੰਦਾ ਹੈ, ਪਰ ਸਾਰੇ ਸੈਲਾਂ ਵਿਚ ਅਜਿਹਾ ਨਹੀਂ ਹੁੰਦਾ। ਇਹ ਡਾਊਨ ਸਿੰਡਰੋਮ ਵਾਲਾ 1% ਮਾਮਲਾ ਹੈ।

ਡਾਊਨ ਸਿੰਡਰੋਮ ਦੇ ਚਿੰਨ੍ਹ ਅਤੇ ਲੱਛਣ 

ਛੋਟੇ ਕੰਨ ਅਤੇ ਵੱਡਾ ਸਿਰ

ਚਪਟਾ ਚਿਹਰਾ ਅਤੇ ਨੱਕ

ਬਾਹਰ ਨਿਕਲੇ ਰਹਿਣ ਵਾਲੀ ਜੀਭ

ਛੋਟੀ ਗਰਦਨ

ਛੋਟਾ ਕੱਦ

ਛੋਟੇ ਹੱਥ ਅਤੇ ਪੈਰ

ਘੱਟ ਸੁਣਾਈ ਦੇਣਾ

ਨਜ਼ਰ ਘੱਟ ਹੋਣਾ

ਅੱਖਾਂ ਵਿਚ ਮੋਤੀਆ ਬਿੰਦ ਹੋਣਾ ਆਦਿ

ਡਾਊਨ ਸਿੰਡਰੋਮ ਦੇ ਕਾਰਨ

ਡਾਊਨ ਸਿੰਡਰੋਮ ਜਨਮ ਸਮੇਂ ਵਾਧੂ ਕ੍ਰੋਮੋਸੋਮਸ 21 ਦੀ ਇਕ ਤਿਹਾਈ ਪ੍ਰਤੀ ਜਾਂ ਪੂਰੇ ਦੀ ਮੌਜੂਦਗੀ ਦੇ ਕਾਰਣ ਹੁੰਦਾ ਹੈ। ਇਸ ਨਾਲ ਬੱਚੇ ਦਾ ਸ਼ਰੀਰਿਕ ਅਤੇ ਮਾਨਸਿਕ ਵਿਕਾਸ ਨਹੀਂ ਹੁੰਦਾ। ਹਾਲਾਂਕਿ ਡਾਕਟਰ ਵੀ ਡਾਊਨ ਸਿੰਡਰੋਮ ਦੇ ਪਿਛੇ ਦੇ ਸਹੀ ਕਾਰਣਾਂ ਨੂੰ ਨਹੀਂ ਜਾਣਦੇ, ਪਰ ਉਹ ਦੱਸਦੇ ਹਨ ਕਿ ਜੇਕਰ ਕੋਈ ਮਹਿਲਾ 35 ਸਾਲ ਜਾਂ ਇਸਤੋਂ ਬਾਅਦ ਬੱਚਾ ਪੈਦਾ ਕਰਦੀ ਹੈ ਤਾਂ ਬੱਚੇ ਨੂੰ ਡਾਊਨ ਸਿੰਡਰੋਮ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਡਾਊਨ ਸਿੰਡਰੋਮ ਦਾ ਇਲਾਜ

ਡਾਊਨ ਸਿੰਡਰੋਮ ਦਾ ਖਾਤਮਾ ਕਰਨ ਲਈ ਅਜਿਹੇ ਕਈ ਉਪਾਹ ਹਨ ਜੋ ਇਸ ਨੂੰ ਜਨਮ ਤੋਂ ਹੀ ਪਹਿਲਾਂ ਖਤਮ ਕਰ ਦਿੰਦੇ ਹਨ। ਪਰ ਇਸਦੇ ਲਈ ਸਾਵਧਾਨ ਹੋਣਾ ਬਹੁਤ ਜਰੂਰੀ ਹੈ। ਅਜਿਹੇ ਲੋਕਾਂ ਨੂੰ ਜ਼ਿਆਦਾਤਰ ਨਿਗਰਾਨੀ ਦੀ ਲੋੜ ਹੁੰਦੀ ਹੈ। ਦਰਅਸਲ ਜ਼ਿਆਦਾ ਦੇਖ-ਰੇਖ ਨਾਲ ਡਾਊਨ ਸਿੰਡਰੋਮ ਵਾਲੇ ਲੋਕਾਂ ਵਿਚ ਵਾਧਾ ਕੀਤਾ ਜਾ ਸਕਦਾ ਹੈ, ਜਿਸ ਨਾਲ ਵਿਅਕਤੀ ਦੀ ਉਮਰ ਔਸਤ 60 ਸਾਲ ਹੋ ਸਕਦੀ ਹੈ।