ਦੋ ਇਲਾਇਚੀਆਂ ਖਾਣ ਮਗਰੋਂ ਜ਼ਰੂਰ ਪੀਉ ਗਰਮ ਪਾਣੀ, ਹੋਣਗੇ ਕਈ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਰਾਤ ਨੂੰ ਦੋ ਇਲਾਇਚੀ ਖਾ ਕੇ ਗਰਮ ਪਾਣੀ ਪੀਣ ਨਾਲ ਕਬਜ਼ ਦੀ ਸਮੱਸਿਆ ਕਦੇ ਨਹੀਂ ਹੁੰਦੀ।

Drink hot water after eating two cardamoms


ਹਰੀ ਇਲਾਇਚੀ ਦੇਖਣ ਵਿਚ ਜਿੰਨੀ ਛੋਟੀ ਹੁੰਦੀ ਹੈ, ਉਸ ਦੇ ਗੁਣ ਵੀ ਜ਼ਿਆਦਾ ਹੁੰਦੇ ਹਨ। ਰਾਤ ਸਮੇਂ ਇਲਾਇਚੀ ਖਾ ਕੇ ਸੌਣ ਨਾਲ ਬਹੁਤ ਫ਼ਾਇਦੇ ਹੁੰਦੇ ਹਨ। ਸੌਣ ਤੋਂ ਪਹਿਲਾਂ ਦੋ ਇਲਾਇਚੀ ਖਾਣ ਮਗਰੋਂ ਗਰਮ ਪਾਣੀ ਪੀਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ।

ਸਿਰ ਦਰਦ ਹੋਣ ’ਤੇ ਛੋਟੀ ਇਲਾਇਚੀ ਦਾ ਪੇਸਟ ਬਣਾ ਕੇ ਉਸ ਨੂੰ ਮੱਥੇ ’ਤੇ ਲਾਵੋ। ਇਸ ਨਾਲ ਤਹਾਡਾ ਸਿਰਦਰਦ ਕੁੱਝ ਪਲ ਵਿਚ ਠੀਕ ਹੋ ਜਾਵੇਗਾ। ਰਾਤ ਨੂੰ ਸੌਣ ਤੋਂ ਪਹਿਲਾਂ ਜਾਂ ਫਿਰ ਸਵੇਰ ਸਮੇਂ 1 ਇਲਾਇਚੀ ਚਬਾ ਕੇ ਖਾਣ ਮਗਰੋਂ ਕੋਸਾ ਪਾਣੀ ਪੀਉ। ਅਜਿਹਾ ਕਰਨ ਨਾਲ ਗਲੇ ਦੀ ਖਰਾਸ਼ ਅਤੇ ਬੈਠੀ ਹੋਈ ਆਵਾਜ਼ ਠੀਕ ਹੋ ਜਾਵੇਗੀ। ਜੇਕਰ ਤੁਹਾਨੂੰ ਗਲੇ ਦੀ ਸੋਜ ਰਹਿੰਦੀ ਹੈ ਤਾਂ ਤੁਸੀਂ ਮੂਲੀ ਦੇ ਪਾਣੀ ਵਿਚ ਇਲਾਇਚੀ ਪੀਸ ਕੇ ਪੀਉ। ਅਜਿਹਾ ਕਰਨ ਨਾਲ ਗਲੇ ਦੀ ਸੋਜ ਠੀਕ ਹੋ ਜਾਵੇਗੀ।

ਰਾਤ ਨੂੰ ਦੋ ਇਲਾਇਚੀ ਖਾ ਕੇ ਗਰਮ ਪਾਣੀ ਪੀਣ ਨਾਲ ਕਬਜ਼ ਦੀ ਸਮੱਸਿਆ ਕਦੇ ਨਹੀਂ ਹੁੰਦੀ। ਇਸ ਨਾਲ ਪਾਚਣ ਸ਼ਕਤੀ ਅਤੇ ਪੁਰਾਣੀ ਤੋਂ ਪੁਰਾਣੀ ਕਬਜ਼ ਦੀ ਸਮੱਸਿਆ ਠੀਕ ਹੋ ਜਾਂਦੀ ਹੈ। ਜਿਨ੍ਹਾਂ ਲੋਕਾਂ ਨੂੰ ਵਾਲ ਝੜਨ ਦੀ ਸਮੱਸਿਆ ਰਹਿੰਦੀ ਹੈ, ਉਹ ਲੋਕ ਇਸ ਨੁਸਖ਼ੇ ਨੂੰ ਅਪਣਾ ਸਕਦੇ ਹਨ। ਇਸ ਨਾਲ ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ।

ਜੇਕਰ ਤੁਹਾਨੂੰ ਖੰਘ ਜ਼ੁਕਾਮ ਅਤੇ ਛਿੱਕਾਂ ਆ ਰਹੀਆਂ ਹਨ ਤਾਂ 1 ਛੋਟੀ ਇਲਾਇਚੀ, 1 ਟੁਕੜਾ ਅਦਰਕ, ਲੌਂਗ ਅਤੇ 5 ਤੁਲਸੀ ਦੇ ਪੱਤੇ 1 ਗਲਾਸ ਪਾਣੀ ਵਿਚ ਉਬਾਲ ਲਉ। ਇਸ ਪਾਣੀ ਨੂੰ ਪੀਣ ਨਾਲ ਖੰਘ, ਜ਼ੁਕਾਮ ਅਤੇ ਛਿੱਕਾਂ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ।

ਪਾਚਨ ਸਬੰਧੀ ਕੋਈ ਵੀ ਸਮੱਸਿਆ ਹੋਣ ’ਤੇ ਇਲਾਇਚੀ ਅਤੇ ਕਾਲੀ ਮਿਰਚ ਨੂੰ ਘਿਉ ਵਿਚ ਮਿਲਾ ਕੇ ਖਾਉ। ਇਸ ਨਾਲ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ। ਇਲਾਇਚੀ ਦੇ ਦਾਣੇ ਅਤੇ ਸ਼ੱਕਰ ਬਰਾਬਰ ਮਾਤਰਾ ਵਿਚ ਪੀਸ ਲਵੋ। ਫਿਰ 4 ਗ੍ਰਾਮ ਚੂਰਨ ਨੂੰ ਅਰੰਡੀ ਦੇ ਚੂਰਨ ਨਾਲ ਮਿਲਾ ਕੇ ਸੇਵਨ ਕਰੋ। ਇਸ ਨਾਲ ਦਿਮਾਗ਼ ਅਤੇ ਅੱਖਾਂ ਨੂੰ ਠੰਢਕ ਮਿਲਦੀ ਹੈ।