ਕੀ ਚਮੜੀ ’ਤੇ ਰੋਜ਼ਾਨਾ ਲਗਾ ਸਕਦੇ ਹਾਂ ਚੌਲਾਂ ਦਾ ਆਟਾ?
ਚੌਲਾਂ ਦਾ ਆਟਾ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਵੀ ਮਦਦਗਾਰ ਹੁੰਦਾ
ਮੁਹਾਲੀ: ਚੌਲਾਂ ਦਾ ਆਟਾ ਨਾ ਸਿਰਫ਼ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ ਸਗੋਂ ਇਹ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਵੀ ਮਦਦਗਾਰ ਹੁੰਦਾ ਹੈ। ਚੌਲਾਂ ਦਾ ਆਟਾ ਚਮੜੀ ਲਈ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ, ਜੋ ਕਿੱਲ ਮੁਹਾਂਸੇ ਤੋਂ ਲੈ ਕੇ ਝੁਰੜੀਆਂ, ਕਾਲੇ ਧੱਬੇ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਚੌਲਾਂ ਦੇ ਆਟੇ ਦਾ ਬਣਿਆ ਪੈਕ, ਇਸ ਦੇ ਫ਼ਾਇਦੇ ਅਤੇ ਵਰਤੋਂ ਕਰਨ ਦਾ ਤਰੀਕਾ।
ਪੈਕ ਬਣਾਉਣ ਦਾ ਤਰੀਕਾ: ਇਸ ਲਈ ਇਕ ਕੌਲੀ ਵਿਚ 2 ਚਮਚ ਚੌਲਾਂ ਦਾ ਆਟਾ, 2 ਚਮਚ ਠੰਢਾ ਦੁੱਧ, ਚਮਚ ਮਲਾਈ, ਕੌਫੀ ਪਾਊਡਰ ਮਿਲਾਉ। ਇਸ ਨੂੰ ਚਿਹਰੇ ’ਤੇ 20 ਮਿੰਟ ਤਕ ਲਗਾਉ ਅਤੇ ਫਿਰ ਤਾਜ਼ੇ ਪਾਣੀ ਨਾਲ ਧੋ ਲਉ।
ਦੂਜਾ ਤਰੀਕਾ: ਇਕ ਕੌਲੀ ਵਿਚ 2 ਚਮਚ ਚੌਲਾਂ ਦਾ ਆਟਾ, ਕੱਚਾ ਦਹੀਂ ਅਤੇ ਸ਼ਹਿਦ ਮਿਲਾਉ। ਇਸ ਨੂੰ ਵੀ ਚਮੜੀ ’ਤੇ ਉਸੇ ਤਰ੍ਹਾਂ ਲਗਾਉ। ਕੀ ਰੋਜ਼ਾਨਾ ਲਗਾ ਸਕਦੇ ਹਾਂ ਚੌਲਾਂ ਦਾ ਆਟਾ: ਚਿਹਰੇ ਲਈ ਚੌਲਾਂ ਦੀ ਵਰਤੋਂ ਕਰਨਾ ਸੱਭ ਤੋਂ ਆਸਾਨ ਅਤੇ ਅਸਰਦਾਰ ਸੁੰਦਰਤਾ ਦੇ ਨੁਸਖ਼ੇ ਵਿਚੋਂ ਇਕ ਹੈ ਜਿਸ ਨੂੰ ਬਿਨਾਂ ਕਿਸੇ ਬੁਰੇ ਪ੍ਰਭਾਵ ਦੇ ਰੋਜ਼ਾਨਾ ਵਰਤਿਆ ਜਾ ਸਕਦਾ ਹੈ। ਤੁਸੀਂ ਚਾਹੋ ਤਾਂ ਰੋਜ਼ਾਨਾ ਚੌਲਾਂ ਦੇ ਆਟੇ ਨਾਲ ਚਿਹਰਾ ਵੀ ਧੋ ਸਕਦੇ ਹੋ।
ਕਦੋਂ ਕਰੀਏ ਇਸਤੇਮਾਲ: ਵੈਸੇ ਤਾਂ ਤੁਸੀਂ ਇਹ ਫ਼ੇਸ਼ੀਅਲ ਦਿਨ ਵਿਚ ਵੀ ਕਰ ਸਕਦੇ ਹੋ ਪਰ ਰਾਤ ਨੂੰ ਇਸ ਪੈਕ ਨੂੰ ਲਗਾਉਣਾ ਜ਼ਿਆਦਾ ਚੰਗਾ ਰਹਿੰਦਾ ਹੈ। ਦਰਅਸਲ ਰਾਤ ਸਮੇਂ ਚਮੜੀ ਮਰੇ ਹੋਏ ਸੈੱਲਜ਼ ਨੂੰ ਰਿਪੇਅਰ ਕਰਦੀ ਹੈ ਅਤੇ ਇਹ ਮਾਸਪੇਸ਼ੀਆਂ ਵੀ ਠੀਕ ਕਰਦਾ ਹੈ ਜਿਸ ਨਾਲ ਪੈਕ ਦੇ ਪੌਸ਼ਟਿਕ ਤੱਤ ਜ਼ਿਆਦਾ ਚੰਗੀ ਤਰ੍ਹਾਂ ਕੰਮ ਕਰ ਪਾਉਂਦੇ ਹਨ।
ਕਿੰਨੀ ਵਾਰ ਅਤੇ ਕਦੋਂ ਕਰੀਏ ਇਸਤੇਮਾਲ: ਹਫ਼ਤੇ ਵਿਚ ਘੱਟੋ-ਘੱਟ ਇਕ ਵਾਰ ਇਹ ਫ਼ੇਸ਼ੀਅਲ ਜ਼ਰੂਰ ਕਰੋ। ਇਸ ਨਾਲ ਮਰੀ ਹੋਈ ਚਮੜੀ ਨਿਕਲ ਜਾਵੇਗੀ ਅਤੇ ਚਮੜੀ ਨੂੰ ਪੋਸ਼ਣ ਮਿਲਦਾ ਹੈ। ਜੇਕਰ ਤੁਹਾਡੇ ਕੋਲ ਸਮਾਂ ਘੱਟ ਹੈ ਤਾਂ ਘੱਟੋ-ਘੱਟ 10 ਵਿਚੋਂ 1 ਦੇ ਬਾਅਦ ਇਹ ਫ਼ੇਸ਼ੀਅਲ ਜ਼ਰੂਰ ਕਰੋ।
ਕਿਉਂ ਫ਼ਾਇਦੇਮੰਦ ਹੈ ਇਹ ਪੈਕ: ਚੌਲਾਂ ਵਿਚ ਸਟਾਰਚ ਅਤੇ ਫੈਟ ਭਰਪੂਰ ਹੁੰਦਾ ਹੈ, ਜੋ ਚਮੜੀ ਨੂੰ ਅੰਦਰੋਂ ਪੋਸ਼ਣ ਦਿੰਦੇ ਹਨ। ਇਹ ਬੀ ਵਿਟਾਮਿਨ ਦਾ ਵੀ ਵਧੀਆ ਸਰੋਤ ਹੈ ਜੋ ਨਵੇਂ ਸੈੱਲਾਂ ਦੇ ਉਤਪਾਦਨ ਵਿਚ ਮਦਦ ਕਰਦਾ ਹੈ।