ਆਸਟ੍ਰੇਲੀਆ ਦੇ ਵਿਗਿਆਨਕਾਂ ਨੇ ਕੀਤੀ ਖੋਜ, ਜਲਦ ਮਿਲ ਸਕਦਾ ਹੈ ਕੋਰੋਨਾ ਵਾਇਰਸ ਦਾ ਇਲਾਜ

ਏਜੰਸੀ

ਜੀਵਨ ਜਾਚ, ਸਿਹਤ

ਆਸਟ੍ਰੇਲੀਆ ਦੇ ਵਿਗਿਆਨਕਾਂ ਨੇ ਜਾਨਲੇਵਾ ਕੋਰੋਨਾ ਵਾਇਰਸ ਦਾ ਇਕ ਸੈਂਪਲ ਚੀਨ ਦੇ ਬਾਹਰ ਵਿਕਸਿਤ ਕੀਤਾ ਹੈ।

Photo

ਸਿਡਨੀ: ਆਸਟ੍ਰੇਲੀਆ ਦੇ ਵਿਗਿਆਨਕਾਂ ਨੇ ਜਾਨਲੇਵਾ ਕੋਰੋਨਾ ਵਾਇਰਸ ਦਾ ਇਕ ਸੈਂਪਲ ਚੀਨ ਦੇ ਬਾਹਰ ਵਿਕਸਿਤ ਕੀਤਾ ਹੈ। ਆਸਟ੍ਰੇਲੀਆਈ ਵਿਗਿਆਨਕਾਂ ਦਾ ਦਾਅਵਾ ਹੈ ਕਿ ਇਸ ਸੈਂਪਲ ਦੀ ਜਾਂਚ ਨਾਲ ਜਲਦ ਹੀ ਕੋਰੋਨਾ ਵਾਇਰਸ ਦੇ ਇਲਾਜ ਵਿਚ ਮਦਦ ਮਿਲੇਗੀ। ਚੀਨ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਫੈਲਿਆ ਹੈ।

ਸਾਹ ਨਾਲ ਜੁੜੀ ਇਸ ਬਿਮਾਰੀ ਨਾਲ ਹੁਣ ਤੱਕ ਚੀਨ ਵਿਚ 132 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੀਬ 6000 ਲੋਕ ਇਸ ਬਿਮਾਰੀ ਨਾਲ ਪੀੜਤ ਹਨ। ਮੈਲਬੋਰਨ ਵਿਚ Doherty Institute ਨੇ ਬੁੱਧਵਾਰ ਨੂੰ ਦਾਅਵਾ ਕੀਤਾ ਹੈ। Doherty Institute ਨੇ ਦੱਸਿਆ ਕਿ ਇਕ ਮਰੀਜ਼ ਦੀ ਜਾਂਚ ਦੌਰਾਨ ਕੋਰੋਨਾ ਵਾਇਰਸ ਦਾ ਸੈਂਪਲ ਵਿਕਸਿਤ ਕੀਤਾ ਗਿਆ ਹੈ।

ਪਹਿਲੀ ਵਾਰ ਚੀਨ ਦੇ ਬਾਹਰ ਵਿਕਸਿਤ ਕੀਤੇ ਇਸ ਵਾਇਰਸ ਦੀ ਡਿਟੇਲ ਜਲਦ ਹੀ ਵਿਸ਼ਵ ਸਿਹਤ ਸੰਗਠਨ ਨਾਲ ਸ਼ੇਅਰ ਕੀਤੀ ਜਾਵੇਗੀ। ਕੁਦਰਤੀ ਵਾਤਾਵਰਣ ਦੇ ਬਾਹਰ ਜੋ ਵਾਇਰਸ ਵਿਕਸਿਤ ਕੀਤਾ ਗਿਆ ਹੈ, ਉਸ ਦੀ ਵਰਤੋਂ ਐਂਟੀ ਬਾਇਓਟਿਕ ਜਾਂਚ ਵਿਕਸਿਤ ਕਰਨ ਵਿਚ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਨਾਲ ਉਹਨਾਂ ਮਰੀਜ਼ਾਂ ਵਿਚ ਵੀ ਵਾਇਰਸ ਦਾ ਪਤਾ ਕੀਤਾ ਜਾ ਸਕੇਗਾ, ਜਿਨ੍ਹਾਂ ਵਿਚ ਇਸ ਦੇ ਲੱਛਣ ਨਜ਼ਰ ਨਹੀਂ ਆ ਰਹੇ ਹਨ।

ਵਾਇਰਸ ਜਾਂਚ ਲੈਬ ਦੇ ਹੈੱਡ ਜੁਲੀਅਨ ਡਰੂਸ ਨੇ ਕਿਹਾ, ‘ਚੀਨੀ ਅਧਿਕਾਰੀਆਂ ਨੇ ਇਸ ਕੋਰੋਨਾ ਵਾਇਰਸ ਦਾ ਜੀਨ ਦਾ ਸਮੂਹ ਜਾਰੀ ਕੀਤਾ ਸੀ, ਜੋ ਇਸ ਰੋਗ ਦੀ ਪਛਾਣ ਕਰਨ ਵਿਚ ਮਦਦਗਾਰ ਹੈ। ਹਾਲਾਂਕਿ ਅਸਲੀ ਵਾਇਰਸ ਹੋਣ ਦਾ ਮਤਲਬ ਹੈ ਕਿ ਹੁਣ ਜਾਂਚ ਦੀ ਸਾਰੇ ਪੱਧਰਾਂ ‘ਤੇ ਵੈਰੀਫੀਕੇਸ਼ਨ ਕਰਨ ਦੀ ਸਮਰੱਥਾ ਆ ਗਈ ਹੈ। ਜੋ ਇਸ ਰੋਗ ਦੇ ਇਲਾਜ ਵਿਚ ਕਾਫੀ ਮਹੱਤਵਪੂਰਨ ਸਾਬਿਤ ਹੋਵੇਗਾ’।

ਚੀਨ ਦੇ ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਵਾਇਰਸ ਨਾਲ ਪੀੜਤ 5974 ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ ਅਤੇ ਵਾਇਰਸ ਕਾਰਨ ਹੋਣ ਵਾਲੇ ਨਿਮੋਨੀਆ ਦੇ31 ਨਵੇਂ ਮਾਮਲੇ ਮੰਗਲਵਾਰ ਤੱਕ ਸਾਹਮਣੇ ਆਏ ਸੀ।