ਜੇ ਤੁਸੀਂ ਵੀ ਕਰ ਰਹੇ ਹੋ ਇਨ੍ਹਾਂ 5 ਸਮੱਸਿਆਵਾਂ ਦਾ ਸਾਹਮਣਾ ਤਾਂ ਨਾ ਕਰੋ ਲਸਣ ਦਾ ਸੇਵਨ   

ਏਜੰਸੀ

ਜੀਵਨ ਜਾਚ, ਸਿਹਤ

ਲਸਣ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਗੁਣਕਾਰੀ ਹੁੰਦਾ ਹੈ ਪਰ ਕੁਝ ਸਮੱਸਿਆਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ। ......

File Photo

ਆਯੁਰਵੇਦ ਵਿਚ ਲਸਣ ਨੂੰ ਔਸਤੀ ਦਾ ਦਰਜਾ ਦਿੱਤਾ ਗਿਆ ਹੈ। ਡਾਕਟਰ ਵੀ ਲਸਣ ਨੂੰ ਆਪਣੇ ਖਾਣੇ ਵਿਚ ਸ਼ਾਮਿਲ ਕਰਨ ਦੀ ਸਲਾਹ ਦਿੰਦੇ ਹਨ। ਜ਼ਿਆਦਾਤਰ ਲੋਕਾਂ ਨੂੰ ਖ਼ਾਲੀ ਪੇਟ ਲਸਣ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਸਾਡੇ ਸਰੀਰ ਵਿਚ ਖੂਨ ਦੇ ਪ੍ਰਵਾਹ ਨੂੰ ਸਹੀ ਕਰਨ ਵਿਚ ਫਾਇਦੇਮੰਦ ਹੁੰਦੀ ਹੈ। ਲਸਣ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਗੁਣਕਾਰੀ ਹੁੰਦਾ ਹੈ ਪਰ ਕੁਝ ਸਮੱਸਿਆਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ।

ਜਿਨ੍ਹਾਂ ਵਿਚ ਲਸਣ ਦਾ ਸੇਵਨ ਸਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਜਾਣੋ ਉਹ 5 ਸਮੱਸਿਆਵਾਂ ਜਿਨ੍ਹਾਂ ਵਿਚ ਲਸਣ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਲਸਣ ਦਾ ਸੇਵਨ ਕਰਨ ਨਾਲ ਇਹ ਸਮੱਸਿਆਵਾਂ ਹੋਰ ਜ਼ਿਆਦਾ ਵੱਧ ਜਾਂਦੀਆਂ ਹਨ। 

ਪੇਟ ਦੀ ਸਮੱਸਿਆ- ਜੇਕਰ ਤੁਹਾਨੂੰ ਐਸਡਿਟੀ , ਛਾਤੀ ਵਿਚ ਜਲਣ ਅਤੇ ਪੇਟ ਵਿਚ ਅਲਸਰ ਜਾਂ ਫਿਰ ਡਾਇਰੀਆਂ ਦੀ ਦਿੱਕਤ ਹੈ, ਤਾਂ ਭੁੱਲ ਕੇ ਵੀ ਲਸਣ ਦਾ ਸੇਵਨ ਨਾ ਕਰੋ। ਕਿਉਂਕਿ ਲਸਣ ਵਿਚ ਪਾਇਆ ਜਾਣ ਵਾਲਾ ਐਸਿਡ ਇਨ੍ਹਾਂ ਨੂੰ ਹੋਰ ਜ਼ਿਆਦਾ ਵਧਾ ਸਕਦਾ ਹੈ। ਲਸਣ ਦੀ ਤਸੀਰ ਗਰਮ ਹੁੰਦੀ ਹੈ। ਇਸ ਲਈ ਇਨ੍ਹਾਂ ਸਮੱਸਿਆਂ ਵਿਚ ਲਸਣ ਨਾ ਖਾਓ।

ਖੂਨ ਦੀ ਕਮੀ- ਜੇਕਰ ਤੁਹਾਨੂੰ ਖ਼ੂਨ ਦੀ ਕਮੀ ਜਾਂ ਅਨੀਮੀਆ ਹੈ, ਤਾਂ ਲਸਣ ਦਾ ਸੇਵਨ ਇਸ ਸਮੱਸਿਆ ਨੂੰ ਹੋਰ ਜ਼ਿਆਦਾ ਵਧਾ ਸਕਦਾ ਹੈ। ਦਰਅਸਲ ਲਸਣ ਦਾ ਸੇਵਨ ਹੀਮੋਗਲੋਬਿਨ ਦੇ ਲੇਬਲ ਵਿਚ ਕਮੀ ਦਾ ਕਾਰਨ ਬਣ ਸਕਦਾ ਹੈ। ਇਸ ਸਮੱਸਿਆ ਨੂੰ ਹੈਮੋਲੇਟਿਕ ਅਨੀਮੀਆ ਕਿਹਾ ਜਾਂਦਾ ਹੈ। ਇਸ ਲਈ ਖੂਨ ਦੀ ਕਮੀ ਹੋਣ ਤੇ ਲਸਣ ਦਾ ਸੇਵਨ ਨਹੀਂ ਕਰਨਾ ਚਾਹੀਦਾ।
 

ਲੋਅ ਬਲੱਡ ਪ੍ਰੈਸ਼ਰ- ਜੇਕਰ ਤੁਸੀਂ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਭੁੱਲ ਕੇ ਵੀ ਲੱਸਣ ਨਹੀਂ ਖਾਣਾ ਚਾਹੀਦਾ। ਲਸਣ ਦਾ ਸੇਵਨ ਲੋਅ ਬਲੱਡ ਪ੍ਰੈਸ਼ਰ ਨੂੰ ਹੋਰ ਉੱਚਾ ਕਰ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਹਮੇਸ਼ਾ ਲਸਣ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।
 

ਗਰਭ ਅਵਸਥਾ ਸਮੇਂ- ਗਰਭ ਅਵਸਥਾ ਸਮੇਂ ਲਸਣ ਦਾ ਸੇਵਨ ਘੱਟ ਤੋਂ ਘੱਟ ਜਾਂ ਫਿਰ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦੀ ਤਸੀਰ ਗਰਮ ਹੁੰਦੀ ਹੈ ਜੋ ਬੱਚੇ ਲਈ ਹਾਨੀਕਾਰਕ ਹੋ ਸਕਦੀ ਹੈ। ਇਸ ਲਈ ਗਰਭਵਤੀ ਮਹਿਲਾਵਾਂ ਲਈ ਲਸਣ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ ।
 

ਸਰਜਰੀ- ਜੇਕਰ ਤੁਸੀਂ ਕਿਸੇ ਬੀਮਾਰੀ ਤੋਂ ਪਰੇਸ਼ਾਨ ਹੋ ਅਤੇ ਸਰਜਰੀ ਕਰਵਾਉਣਾ ਚਾਹੁੰਦੇ ਹੋ ਤਾਂ ਭੁੱਲ ਕੇ ਵੀ ਲਸਣ ਦਾ ਸੇਵਨ ਨਾ ਕਰੋ ਕਿਉਂਕਿ ਲਸਣ ਖੂਨ ਨੂੰ ਪਤਲਾ ਕਰਦਾ ਹੈ ਅਤੇ ਸਰਜਰੀ ਸਮੇਂ ਜ਼ਿਆਦਾ ਬਲੀਡਿੰਗ ਹੋ ਸਕਦੀ ਹੈ। ਇਸੇ ਕਾਰਨ ਸਰਜਰੀ ਕਰਵਾਉਣ ਵਾਲੇ ਲੋਕਾਂ ਨੂੰ ਲਸਣ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।