ਸਿਰਫ਼ 2 ਰੁਪਏ ‘ਚ ਮਿਲ ਸਕਦੀ ਹੈ ਮੱਛਰਾਂ ਤੋਂ ਰਾਹਤ, ਜਾਣੋ ਸਹੀ ਤਰੀਕੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਮੌਸਮ ਬਦਲਣ ਦੇ ਨਾਲ ਹੀ ਘਰਾਂ ਵਿੱਚ ਕੀੜੇ-ਮਕੌੜੇ, ਮੱਛਰ ਅਤੇ ਕਿਰਲੀਆਂ ਆਉਣ ਲੱਗਦੀ ਹੈ...

Mosquitoes

ਚੰਡੀਗੜ੍ਹ : ਮੌਸਮ ਬਦਲਣ ਦੇ ਨਾਲ ਹੀ ਘਰਾਂ ਵਿੱਚ ਕੀੜੇ-ਮਕੌੜੇ, ਮੱਛਰ ਅਤੇ ਕਿਰਲੀਆਂ ਆਉਣ ਲੱਗਦੀ ਹੈ। ਇਸ ਨਾਲ ਇੱਕ ਤਾਂ ਕਈ ਬਿਮਾਰੀਆਂ ਫੈਲਦੀਆਂ ਹਨ ਅਤੇ ਇਨ੍ਹਾਂ ਦੀ ਵਜ੍ਹਾ ਨਾਲ ਕਾਫੀ ਪਰੇਸ਼ਾਨੀ ਵੀ ਹੁੰਦੀ ਹੈ। ਘਰ ਨੂੰ ਚਾਹੇ ਜਿਨ੍ਹਾਂ ਮਰਜ਼ੀ ਸਾਫ ਕਰ ਲਓ ਪਰ ਫਿਰ ਵੀ ਮੱਛਰ-ਮੱਖੀਆਂ ਅਤੇ ਕੋਕਰੋਚ ਦੂਰ ਨਹੀਂ ਹੁੰਦੇ। ਸਭ ਤੋਂ ਜਿਆਦਾ ਮੱਛਰਾਂ ਤੋਂ ਹੋਣ ਵਾਲੀ ਬਿਮਾਰੀ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਮੱਛਰਾਂ ਨੂੰ ਪੈਦਾ ਨਾ ਹੋਣ ਦਿੱਤਾ ਜਾਵੇ। ਹਾਲਾਂਕਿ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਮੱਛਰ ਪੈਦਾ ਹੋ ਜਾਂਦੇ ਹਨ। ਫਿਲਹਾਲ ਮੌਜੂਦਾ ਸਮੇਂ ‘ਚ ਮੱਛਰਾਂ ਤੋਂ ਬਚਣ ਲਈ ਮੱਛਰਦਾਨੀ ਤੇ ਮਾਸਕਿਊਟੋ ਰੇਪੇਲੇਂਟ ਹੀ ਵਧੀਆ ਤਰੀਕੇ ਹਨ।

ਮੱਛਰਾਂ ਨੂੰ ਭਜਾਉਣ ਲਈ ਜ਼ਿਆਦਾਤਰ ਲੋਕ ਮਸ਼ੀਨ ਤੇ ਰਿਫਿਲ ਦੀ ਵਰਤੋਂ ਕਰਦੇ ਹਨ ਰਿਫਿਲ ‘ਚ ਲਿਕਵਿਡ ਭਰਿਆ ਰਹਿੰਦਾ ਹੈ, ਜਿਸ ਨਾਲ ਇੱਕ ਮਸ਼ੀਨ ‘ਚ ਫਿਟ ਕੀਤਾ ਜਾਂਦਾ ਹੈ। ਮਸ਼ੀਨ ਰਿਫਿਲ ਦੇ ਲਿਕਵਿਡ ਨੂੰ ਗਰਮ ਕਰਦੀ ਹੈ ਤੇ ਉਹ ਹਵਾ ‘ਚ ਫੈਲਣ ਲੱਗ ਜਾਂਦਾ ਹੈ, ਜਿਸ ਨਾਲ ਮੱਛਰ ਭੱਜ ਜਾਂਦੇ ਹਨ। ਰਿਫਿਲ ਦੇ ਅੰਦਰ ਭਰਿਆ ਜਾਣ ਵਾਲਾ ਤਰਲ ਪਦਾਰਥ ਤੁਸੀਂ ਘਰ ‘ਚ ਬਣਾ ਸਕਦੇ ਹੋ। ਇਸ ਦਾ ਖਰਚ ਸਿਰਫ 2 ਰੁਪਏ ਪ੍ਰਤੀ ਰਿਫਿਲ ਆਉਂਦਾ ਹੈ। ਜੇਕਰ ਤੁਹਾਡੇ ਕੋਲ ਕਿਸੇ ਕੰਪਨੀ ਦੀ ਰਿਫਿਲ ਮਸ਼ੀਨ ਹੈ, ਤਾਂ ਉਸ ਦੇ ਤਰਲ ਪਦਾਰਥ ਨੂੰ ਘਰ ‘ਚ ਬਣਾਇਆ ਜਾ ਸਕਦਾ ਹੈ।

ਇਸ ਦੇ ਲਈ ਸਿਰਫ ਕਪੂਰ ਅਤੇ ਤਾਰਪੀਨ ਦੇ ਤੇਲ ਦੀ ਲੋੜ ਹੋਵੇਗੀ। ਕਪੂਰ ਕਰਿਆਨਾ ਸਟੋਰ ਤੇ ਤਾਰਪੀਨ ਦਾ ਤੇਲ ਹਾਰਡਵੇਅਰ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ। ਇਹ ਦੋਵੇਂ ਚੀਜ਼ਾ ਜ਼ਿਆਦਾ ਮਹਿੰਗੀਆਂ ਨਹੀਂ ਹੁੰਦੀਆਂ। 1 ਲੀਟਰ ਤਾਰਪੀਨ ਤੇ ਇੱਕ ਪੈਕੇਟ ਕਪੂਰ ਨਾਲ 2 ਸਾਲ ਭਾਵ 24 ਮਹੀਨਿਆਂ ਲਈ ਤੁਸੀਂ ਲਿਕਵਿਡ ਤਿਆਰ ਕਰ ਸਕਦੇ ਹੋ। ਦੱਸ ਦਈਏ ਕਿ ਕਪੂਰ ਦੇ ਇੱਕ ਪੈਕੇਟ ਦੀ ਕੀਮਤ ਕਰੀਬ 20 ਰੁਪਏ ਹੈ, ਜਦਕਿ ਇਕ ਲੀਟਰ ਤਾਰਪੀਨ ਤੇਲ ਦੀ ਕੀਮਤ ਕਰੀਬ 45 ਰੁਪਏ ਹੈ। ਰਿਫਿਲ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਕਪੂਰ ਦੀ ਇੱਕ ਟਿੱਕੀ ਨੂੰ ਬਿਲਕੁਲ ਬਾਰੀਕ ਪੀਸ ਲਓ।

ਹੁਣ ਪੁਰਾਣੀ ਰਿਫਿਲ ਤੋਂ ਰਾਡ ਕੱਢ ਕੇ ਉਸ ‘ਚ ਕਪੂਰ ਪਾ ਲਓ ਤੇ ਤਾਰਪੀਨ ਤੇਲ ਪਾ ਕੇ ਰਾਡ ਨੂੰ ਲਗਾ ਦਿਓ। ਰਿਫਿਲ ਬੰਦ ਕਰਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਹਿਲਾਓ ਜਦੋਂ ਤਕ ਕਪੂਰ ਚੰਗੀ ਤਰ੍ਹਾਂ ਘੁਲ ਨਹੀਂ ਜਾਂਦਾ। ਦੋਹਾਂ ਦੇ ਮਿਕਸ ਹੋਣ ਤੋਂ ਬਾਅਦ ਤੁਹਾਡਾ ਲਿਕਵਿਡ ਤਿਆਰ ਹੋ ਜਾਵੇਗਾ। ਇਸ ਤੋ ਇਲਾਵਾ ਇੱਕ ਬੂਟੇ ਨੂੰ ਆਪਣੇ ਘਰ ‘ਚ ਲਗਾਉਣ ਨਾਲ ਮੱਛਰਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਰੋਜ਼ਮੇਰੀ ਦੇ ਬੂਟੇ 4-5 ਫੁੱਟ ਲੰਬੇ ਹੁੰਦੇ ਹਨ ਅਤੇ ਇਨ੍ਹਾਂ ‘ਤੇ ਨੀਲੇ ਰੰਗ ਦੇ ਬੂਟੇ ਖਿਲਦੇ ਹਨ।

ਗਰਮੀ ਦੇ ਮੌਸਮ ‘ਚ ਇਹ ਪੌਦੇ ਵੀ ਕਾਫੀ ਵਧ ਜਾਂਦੇ ਹਨ ਪਰ ਸਰਦੀ ਆਉਂਦੇ ਹੀ ਇਹ ਸੁੱਕ ਜਾਂਦੇ ਹਨ। ਕਿਉਂਕਿ ਇਨ੍ਹਾਂ ਨੂੰ ਵਧਣ ਦੇ ਲਈ ਗਰਮੀ ਦੀ ਜ਼ਰੂਰਤ ਹੁੰਦੀ ਹੈ ਇਨ੍ਹਾਂ ਫੁੱਲਾਂ ਦੀ ਸੁੰਗਧ ਨਾਲ ਮੱਛਰ ਘਰ ਤੋਂ ਦੂਰ ਰਹਿੰਦੇ ਹਨ।