ਗਰਮੀਆਂ ਦੇ ਦਿਨਾਂ ’ਚ ਪਾਣੀ ਕਿਹੜੇ ਭਾਂਡੇ ਵਿਚ ਪੀਣਾ ਜ਼ਿਆਦਾ ਫ਼ਾਇਦੇਮੰਦ ਹੈ? ਆਉ ਜਾਣਦੇ ਹਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਗਰਮੀਆਂ ਦੇ ਮੌਸਮ ਵਿਚ ਜੇਕਰ ਫ਼ਰਿਜ ਦਾ ਠੰਢਾ ਪਾਣੀ ਪੀਣ ਨਾਲ ਦਿਲ ਨੂੰ ਸਕੂਨ ਮਿਲਦਾ ਹੈ ਤਾਂ ਇਸ ਨਾਲ ਸਰੀਰ ਨੂੰ ਕਾਫ਼ੀ ਨੁਕਸਾਨ ਵੀ ਹੁੰਦਾ

photo

 

ਗਰਮੀਆਂ ਦੇ ਮੌਸਮ ਵਿਚ ਜੇਕਰ ਫ਼ਰਿਜ ਦਾ ਠੰਢਾ ਪਾਣੀ ਪੀਣ ਨਾਲ ਦਿਲ ਨੂੰ ਸਕੂਨ ਮਿਲਦਾ ਹੈ ਤਾਂ ਇਸ ਨਾਲ ਸਰੀਰ ਨੂੰ ਕਾਫ਼ੀ ਨੁਕਸਾਨ ਵੀ ਹੁੰਦਾ ਹੈ। ਇਸੇ ਲਈ ਹੁਣ ਵੀ ਕੁੱਝ ਪੁਰਾਣੇ ਜ਼ਮਾਨੇ ਦੇ ਲੋਕ ਜਾਂ ਤਾਂ ਘੜੇ ਦਾ ਪਾਣੀ ਪੀਂਦੇ ਹਨ ਜਾਂ ਤਾਂਬੇ ਦੇ ਭਾਂਡੇ ਵਿਚ ਰਖਿਆ ਹੋਇਆ ਪਾਣੀ। ਘੜੇ ਦਾ ਪਾਣੀ ਪੀਣ ਨਾਲ ਲੋਕਾਂ ਦੇ ਦਿਮਾਗ ਵਿਚ ਸਵਾਲ ਉਠਦਾ ਹੈ ਕਿ ਘੜੇ ਦਾ ਪਾਣੀ ਪੀਣਾ ਬਿਹਤਰ ਹੈ ਜਾਂ ਤਾਂਬੇ ਦੇ ਭਾਂਡੇ ਵਿਚ ਰਖਿਆ ਹੋਇਆ ਪਾਣੀ ਪੀਣਾ ਜ਼ਿਆਦਾ ਫ਼ਾਇਦੇਮੰਦ। 

ਆਯੁਰਵੈਦ ਮੁਤਾਬਕ ਪਾਣੀ ਪੀਣ ਲਈ ਮਿੱਟੀ ਦਾ ਘੜਾ ਸੱਭ ਤੋਂ ਵਧੀਆ ਮੰਨਿਆ ਗਿਆ ਹੈ। ਦੂਜੇ ਭਾਂਡਿਆਂ ਦੇ ਮੁਕਾਬਲੇ ਮਿੱਟੀ ਦੇ ਘੜੇ ਦੇ ਪਾਣੀ ਦਾ ਦੂਰ-ਦੂਰ ਤਕ ਕੋਈ ਮੁਕਾਬਲਾ ਨਹੀਂ। ਆਯੁਰਵੈਦ ਅਨੁਸਾਰ ਘੜੇ ਵਿਚ ਪੰਜ ਧਾਤਾਂ ਹਨ: ਅੱਗ, ਪਾਣੀ, ਮਿੱਟੀ, ਹਵਾ। ਦੂਜੇ ਪਾਸੇ, ਘੜੇ ਦੀ ਇਹ ਵੀ ਵਿਸ਼ੇਸ਼ਤਾ ਹੈ ਕਿ ਜੇਕਰ ਪਾਣੀ ਦਾ ਟੀਡੀਐਸ ਘੱਟ ਹੈ, ਤਾਂ ਇਹ ਇਸ ਨੂੰ ਵਧਾਉਂਦਾ ਹੈ ਅਤੇ ਜੇ ਬਹੁਤ ਜ਼ਿਆਦਾ ਹੈ, ਤਾਂ ਇਹ ਇਸ ਨੂੰ ਘਟਾ ਦਿੰਦਾ ਹੈ। ਇਸ ਲਈ ਲੋਕਾਂ ਨੂੰ ਘੜੇ ਦਾ ਹੀ ਪਾਣੀ ਪੀਣਾ ਚਾਹੀਦਾ ਹੈ। ਦੂਜੇ ਪਾਸੇ ਤਾਂਬੇ ਦੇ ਭਾਂਡੇ ਵਿਚ ਰਖਿਆ ਪਾਣੀ ਪੀਣ ਨਾਲ ਕਈ ਨੁਕਸਾਨ ਹੋ ਸਕਦੇ ਹਨ। ਘੜੇ ਦਾ ਪਾਣੀ ਪੀਣ ਦੇ ਫ਼ਾਇਦੇ:

ਘੜੇ ਦਾ ਪਾਣੀ ਪੀਣ ਨਾਲ ਪਾਚਨ ਤੰਤਰ ਠੀਕ ਹੁੰਦਾ ਹੈ ਅਤੇ ਇਮਿਊਨਟੀ ਸਿਸਟਮ ਮਜ਼ਬੂਤ ਹੁੰਦਾ ਹੈ। ਘੜੇ ਦਾ ਪਾਣੀ ਪੀਣ ਨਾਲ ਪੇਟ ਠੰਢਾ ਹੁੰਦਾ ਹੈ। ਮਿੱਟੀ ਦੇ ਭਾਂਡੇ ਵਿਚ ਰਖਿਆ ਪਾਣੀ ਪੀਣ ਨਾਲ ਸਰੀਰ ਨੂੰ ਜ਼ਰੂਰੀ ਮਿਨਰਲਜ਼ ਮਿਲਦੇ ਹਨ। ਮਿੱਟੀ ਦੇ ਘੜੇ ਵਿਚ ਰਖਿਆ ਪਾਣੀ ਪੀਣ ਨਾਲ ਆਇਰਨ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਤਾਂਬੇ ਦੇ ਭਾਂਡੇ ਵਿਚ ਪਾਣੀ ਪੀਣ ਦੇ ਨੁਕਸਾਨ:

ਜੇਕਰ ਤੁਸੀਂ ਦਿਨ ਵਿਚ ਕਈ ਵਾਰ ਤਾਂਬੇ ਦੇ ਬਰਤਨ ਵਿਚ ਰਖਿਆ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਵਿਚ ਤਾਂਬੇ ਦੀ ਮਾਤਰਾ ਵੱਧ ਸਕਦੀ ਹੈ ਅਤੇ ਤੁਹਾਨੂੰ ਮਤਲੀ, ਉਲਟੀ, ਲੂਜ਼ ਮੋਸ਼ਨ ਅਤੇ ਗੈਸ ਵਰਗੀਆਂ ਸ਼ਿਕਾਇਤਾਂ ਹੋ ਸਕਦੀਆਂ ਹਨ। ਆਯੁਰਵੈਦ ਅਨੁਸਾਰ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿਤੀ ਜਾਂਦੀ ਹੈ, ਕਿਉਂਕਿ ਅੱਜਕਲ ਦੇ ਲੋਕਾਂ ਵਿਚ ਨਾ ਤਾਂ ਅੱਗ ਚੰਗੀ ਹੁੰਦੀ ਹੈ ਅਤੇ ਨਾ ਹੀ ਪਾਚਨ ਸ਼ਕਤੀ ਚੰਗੀ ਹੁੰਦੀ ਹੈ। ਤਾਂਬੇ ਦੇ ਭਾਂਡੇ ਦਾ ਪਾਣੀ ਪੀਣ ਨਾਲ ਵਿਅਕਤੀ ਦਾ ਨਰਵਸ ਸਿਸਟਮ ਖ਼ਰਾਬ ਹੋ ਸਕਦਾ ਹੈ ਅਤੇ ਨਸਾਂ ਕਮਜ਼ੋਰ ਹੋ ਸਕਦੀਆਂ ਹਨ। ਤਾਂਬੇ ਦੇ ਭਾਂਡੇ ਵਿਚ ਰਖਿਆ ਪਾਣੀ ਜੇਕਰ ਸੀਮਤ ਮਾਤਰਾ ਵਿਚ ਪੀਤਾ ਜਾਵੇ ਤਾਂ ਠੀਕ ਹੈ ਪਰ ਜੇਕਰ ਤੁਸੀਂ ਇਸ ਦੀ ਜ਼ਿਆਦਾ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੇ ਲਿਵਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।