ਚਾਹ ’ਚ ਕਾਲਾ ਨਮਕ ਮਿਲਾ ਕੇ ਪੀਣ ਨਾਲ ਹੁੰਦੇ ਹਨ ਕਈ ਫ਼ਾਇਦੇ

ਏਜੰਸੀ

ਜੀਵਨ ਜਾਚ, ਸਿਹਤ

ਕਾਲੀ ਚਾਹ ਵਿਚ ਕਾਲਾ ਨਮਕ ਮਿਲਾ ਕੇ ਇਸ ਦੀ ਕੁੜੱਤਣ ਘੱਟ ਜਾਂਦੀ ਹੈ। ਇਸ ਨਾਲ ਹੀ ਚਾਹ ਜਲਦੀ ਪਚ ਜਾਂਦੀ ਹੈ। 

photo

 

ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਚਾਹ ਵਿਚ ਇਕ ਚੁਟਕੀ ਕਾਲਾ ਨਮਕ ਮਿਲਾ ਕੇ ਪੀਣ ਨਾਲ ਇਹ ਸਿਹਤਮੰਦ ਬਣ ਜਾਂਦੀ ਹੈ। ਜੇਕਰ ਤੁਸੀਂ ਵੀ ਦੁੱਧ ਵਾਲੀ ਚਾਹ, ਗ੍ਰੀਨ ਟੀ ਜਾਂ ਕਾਲੀ ਚਾਹ ਦੇ ਸ਼ੌਕੀਨ ਹੋ ਤਾਂ ਇਹ ਤਰੀਕਾ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ। ਖ਼ਾਸ ਤੌਰ ’ਤੇ ਜੋ ਲੋਕ ਜ਼ੁਕਾਮ ਅਤੇ ਖਾਂਸੀ ਤੋਂ ਪੀੜਤ ਹਨ, ਉਨ੍ਹਾਂ ਨੂੰ ਚਾਹ ਵਿਚ ਕਾਲਾ ਨਮਕ ਪੀਣ ਦੀ ਸਲਾਹ ਦਿਤੀ ਜਾਂਦੀ ਹੈ। ਇਸ ਤੋਂ ਇਲਾਵਾ ਕਾਲਾ ਨਮਕ ਮਿਲਾ ਕੇ ਚਾਹ ਪੀਣ ਨਾਲ ਹੋਰ ਵੀ ਕਈ ਸਰੀਰਕ ਸਮੱਸਿਆਵਾਂ ਵਿਚ ਫ਼ਾਇਦਾ ਹੁੰਦਾ ਹੈ। ਚਾਹ ਵਿਚ ਥੋੜ੍ਹਾ ਜਿਹਾ ਕਾਲਾ ਨਮਕ ਮਿਲਾ ਕੇ ਪੀਣ ਨਾਲ ਇਸ ਦਾ ਸਵਾਦ ਵਧਦਾ ਹੈ। ਨਾਲ ਹੀ, ਅਜਿਹੀ ਚਾਹ ਪੀਣ ਨਾਲ ਸਰੀਰ ਦਾ ਮੇਟਾਬੋਲਿਜ਼ਮ ਵਧਦਾ ਹੈ ਅਤੇ ਭਾਰ ਘੱਟ ਕਰਨ ਵਿਚ ਮਦਦ ਮਿਲਦੀ ਹੈ। ਗ੍ਰੀਨ ਟੀ ਦੇ ਇਕ ਕੱਪ ਵਿਚ ਇਕ ਚੁਟਕੀ ਕਾਲਾ ਨਮਕ ਮਿਲਾ ਕੇ ਪੀਣ ਨਾਲ ਇਹ ਵਧੇਰੇ ਸਿਹਤਮੰਦ ਬਣ ਜਾਂਦੀ ਹੈ। ਕਾਲੇ ਲੂਣ ਵਿਚ ਬਹੁਤ ਸਾਰੇ ਵਿਸ਼ੇਸ਼ ਖਣਿਜ ਹੁੰਦੇ ਹਨ। ਕਾਲੀ ਚਾਹ ਵਿਚ ਕਾਲਾ ਨਮਕ ਮਿਲਾ ਕੇ ਇਸ ਦੀ ਕੁੜੱਤਣ ਘੱਟ ਜਾਂਦੀ ਹੈ। ਇਸ ਨਾਲ ਹੀ ਚਾਹ ਜਲਦੀ ਪਚ ਜਾਂਦੀ ਹੈ। 

ਕੁਝ ਲੋਕਾਂ ਨੂੰ ਕਾਲੀ ਚਾਹ ਪੀਣ ਤੋਂ ਬਾਅਦ ਦਿਲ ਵਿਚ ਜਲਨ ਅਤੇ ਜੀਅ ਕੱਚਾ ਹੋਣ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਪਰ ਕਾਲਾ ਨਮਕ ਮਿਲਾਉਣ ਨਾਲ ਅਜਿਹੀ ਕੋਈ ਸਮੱਸਿਆ ਨਹੀਂ ਹੁੰਦੀ। ਜਦੋਂ ਇਹ ਤਿਆਰ ਹੋ ਜਾਵੇ ਤਾਂ ਤੁਸੀਂ ਇਸ ਵਿਚ ਥੋੜ੍ਹਾ ਜਿਹਾ ਕਾਲਾ ਨਮਕ ਪਾ ਸਕਦੇ ਹੋ। ਲੂਣ ਦੀ ਇਕ ਛੋਟੀ ਜਿਹੀ ਚੁਟਕੀ ਨਾ ਸਿਰਫ਼ ਇਸ ਦਾ ਸਵਾਦ ਵਧਾਉਂਦੀ ਹੈ, ਬਲਕਿ ਇਸ ਦੇ ਸਿਹਤ ਲਾਭਾਂ ਨੂੰ ਵੀ ਵਧਾਉਂਦੀ ਹੈ।